ਸਾਬਕਾ ਰਾਸ਼ਟਰਪਤੀ ਨੂੰ ''ਸਜ਼ਾ-ਏ-ਮੌਤ'' ! ਸੀਰੀਅਨ ਅਦਾਲਤ ਨੇ ਸੁਣਾਇਆ ਇਤਿਹਾਸਕ ਫ਼ੈਸਲਾ

Tuesday, Aug 11, 2026 - 05:52 PM (IST)

ਸਾਬਕਾ ਰਾਸ਼ਟਰਪਤੀ ਨੂੰ ''ਸਜ਼ਾ-ਏ-ਮੌਤ'' ! ਸੀਰੀਅਨ ਅਦਾਲਤ ਨੇ ਸੁਣਾਇਆ ਇਤਿਹਾਸਕ ਫ਼ੈਸਲਾ

ਇੰਟਰਨੈਸ਼ਨਲ ਡੈਸਕ- ਸੀਰੀਆ 'ਚ ਤਖ਼ਤਾਪਲਟ ਤੋਂ ਬਾਅਦ ਅਦਾਲਤ ਨੇ ਇਤਿਹਾਸਕ ਅਦਾਲਤੀ ਫੈਸਲਾ ਸੁਣਾਇਆ ਹੈ। ਦੇਸ਼ ਦੀ ਸਪੈਸ਼ਲ ਕੋਰਟ ਨੇ ਸੀਰੀਆ ਦੇ ਸਾਬਕਾ ਰਾਸ਼ਟਰਪਤੀ ਬਸ਼ਾਰ ਅਲ-ਅਸਦ ਨੂੰ ਉਨ੍ਹਾਂ ਦੇ ਸ਼ਾਸਨ ਦੌਰਾਨ ਹੋਏ ਜੰਗੀ ਅਪਰਾਧਾਂ, ਮਨੁੱਖੀ ਵਿਰੋਧੀ ਅਪਰਾਧਾਂ ਅਤੇ ਆਮ ਨਾਗਰਿਕਾਂ 'ਤੇ ਕੀਤੇ ਗਏ ਅੱਤਿਆਚਾਰਾਂ ਦਾ ਦੋਸ਼ੀ ਮੰਨਦਿਆਂ ਮੌਤ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ, ਉਨ੍ਹਾਂ ਦੇ ਭਰਾ ਅਤੇ ਸਾਬਕਾ ਮਿਲਟਰੀ ਕਮਾਂਡਰ ਮਾਹਿਰ ਅਲ-ਅਸਦ ਨੂੰ ਵੀ ਇਨ੍ਹਾਂ ਹੀ ਗੰਭੀਰ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ।

ਅਦਾਲਤੀ ਸੁਣਵਾਈ ਦੌਰਾਨ ਅਸਦ ਸ਼ਾਸਨ ਦੌਰਾਨ ਹੋਏ ਗ੍ਰਹਿ ਯੁੱਧ, ਰਸਾਇਣਕ ਹਥਿਆਰਾਂ ਦੀ ਵਰਤੋਂ, ਲੱਖਾਂ ਬੇਗੁਨਾਹਾਂ ਦੇ ਕਤਲੇਆਮ ਅਤੇ ਦੇਸ਼ 'ਚੋਂ ਲੱਖਾਂ ਲੋਕਾਂ ਨੂੰ ਬੇਘਰ ਕਰਨ ਦੇ ਦੋਸ਼ ਆਇਦ ਕੀਤੇ ਗਏ ਸਨ। ਅਦਾਲਤ ਨੇ ਸਾਬਕਾ ਰਾਸ਼ਟਰਪਤੀ ਨੂੰ ਇਨ੍ਹਾਂ ਸਾਰੇ ਅਪਰਾਧਾਂ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ।

PunjabKesari

ਇਹ ਵੀ ਪੜ੍ਹੋ- Good News ; ਭਾਰਤੀਆਂ ਨੂੰ Free Visa ਦੇ ਰਿਹਾ ਇਹ ਦੇਸ਼ ! ਪੂਰਾ ਖ਼ਰਚਾ ਚੁੱਕੇਗੀ ਸਰਕਾਰ

ਅਦਾਲਤ ਨੇ ਇਹ ਫੈਸਲਾ ਅਸਦ ਦੀ ਗੈਰ-ਹਾਜ਼ਰੀ ਵਿੱਚ ਸੁਣਾਇਆ ਹੈ, ਕਿਉਂਕਿ ਤਖ਼ਤਾਪਲਟ ਤੋਂ ਬਾਅਦ ਬਸ਼ਾਰ ਅਲ-ਅਸਦ ਅਤੇ ਉਨ੍ਹਾਂ ਦਾ ਪਰਿਵਾਰ ਦੇਸ਼ ਛੱਡ ਕੇ ਰੂਸ 'ਚ ਸ਼ਰਨ ਲੈ ਚੁੱਕੇ ਸਨ। ਅਦਾਲਤ ਵੱਲੋਂ ਮੌਤ ਦੀ ਸਜ਼ਾ ਦਾ ਫੈਸਲਾ ਸੁਣਾਏ ਜਾਣ ਤੋਂ ਬਾਅਦ ਸੀਰੀਆ ਦੀ ਰਾਜਧਾਨੀ ਦਮਿਸ਼ਕ ਅਤੇ ਹੋਰਨਾਂ ਸ਼ਹਿਰਾਂ ਵਿੱਚ ਆਮ ਨਾਗਰਿਕਾਂ ਵੱਲੋਂ ਖੁਸ਼ੀ ਦੀ ਲਹਿਰ ਦੌੜ ਗਈ ਹੈ। ਅਦਲਾਤ ਦੇ ਇਸ ਇਤਿਹਾਸਕ ਫ਼ੈਸਲੇ ਮਗਰੋਂ ਪੀੜਤ ਪਰਿਵਾਰਾਂ ਕਿਹਾ ਕਿ ਉਨ੍ਹਾਂ ਨੂੰ ਦੇਰ ਨਾਲ ਹੀ ਸਹੀ, ਪਰ ਵੱਡਾ ਇਨਸਾਫ਼ ਮਿਲਿਆ ਹੈ।

ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਕਈ ਹੋਰ ਦੇਸ਼ਾਂ ਨੇ ਇਸ ਇਤਿਹਾਸਕ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਫੈਸਲਾ ਦੁਨੀਆ ਭਰ ਦੇ ਤਾਨਾਸ਼ਾਹਾਂ ਲਈ ਇੱਕ ਵੱਡੀ ਚਿਤਾਵਨੀ ਹੈ ਕਿ ਮਨੁੱਖਤਾ ਖ਼ਿਲਾਫ਼ ਕੀਤੇ ਗਏ ਅਪਰਾਧਾਂ ਤੋਂ ਕੋਈ ਬਚ ਨਹੀਂ ਸਕਦਾ ਤੇ ਹਰ ਕਿਸੇ ਨੂੰ ਆਪਣੇ ਕੀਤੇ ਦਾ ਅੰਜਾਮ ਭੁਗਤਣਾ ਹੀ ਪਵੇਗਾ।

ਇਹ ਵੀ ਪੜ੍ਹੋ- ''ਮੈਂ ਸੀਟ ਬੈਲਟ ਨਹੀਂ ਬੰਨ੍ਹਣੀ..!'', ਇਕ ਜ਼ਿੱਦ ਨੇ ਰੱਦ ਕਰਾ'ਤੀ ਫਲਾਈਟ, ਪੂਰਾ ਪਰਿਵਾਰ ਲਾਹੁਣਾ ਪਿਆ ਹੇਠਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News