ਪਨਾਮਾ ਮਾਮਲੇ ''ਚ ਆਏ ਫੈਸਲੇ ਤੋਂ ਬਾਅਦ ਜ਼ਰਦਾਰੀ ਨੇ ਦਿੱਤਾ ਬਿਆਨ

04/20/2017 7:10:13 PM

ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਿਰੁੱਧ ਪਨਾਮਾਗੇਟ ਮਾਮਲੇ ''ਚ  ਸੁਪਰੀਮ ਕੋਰਟ ਦੇ ਫੈਸਲੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨੇ ਨਾ ਸਿਰਫ ਲੋਕਤੰਤਰ, ਸਗੋਂ ਕਿ ਨਿਆਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਦੀ ਬੈਂਚ ਦੇ ਫੈਸਲੇ ਤੋਂ ਬਾਅਦ ਪੱਤਰਕਾਰ ਸੰਮੇਲਨ ''ਚ ਕਿਹਾ, ''''ਮੈਂ ਫੈਸਲੇ ਦੀ ਨਿੰਦਾ ਕਰਦਾ ਹਾਂ ਅਤੇ ਸ਼ਰੀਫ ਨੂੰ ਅਸਤੀਫਾ ਦੇਣ ਨੂੰ ਕਹਿੰਦਾ ਹਾਂ।''''
ਜ਼ਿਕਰਯੋਗ ਹੈ ਕਿ ਅਦਾਲਤ ਨੇ ਕਿਹਾ ਕਿ ਪਨਾਮਾ ਮਾਮਲੇ ਵਿਚ ਸ਼ਰੀਫ ਨੂੰ ਅਹੁਦੇ ਤੋਂ ਹਟਾਉਣ ਲਈ ਸਬੂਤ ਨਾ-ਕਾਫੀ ਹਨ ਪਰ ਉਨ੍ਹਾਂ ਦੇ ਪਰਿਵਾਰ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਲਈ ਇਕ ਸੰਯੁਕਤ ਜਾਂਚ ਟੀਮ ਬਣਾਉਣ ਦਾ ਹੁਕਮ ਦਿੱਤਾ ਹੈ।

Tanu

News Editor

Related News