ਬੀਬੀਸੀ ਸਕਾਟਿਸ਼ ਦੇ ਸਾਬਕਾ ਸਿੱਖ ਪੇਸ਼ਕਾਰ ਜਿਨਸੀ ਅਪਰਾਧਾਂ ਦੇ ਦੋਸ਼ ''ਚ ਗ੍ਰਿਫ਼ਤਾਰ
Thursday, Aug 10, 2023 - 03:52 PM (IST)
ਲੰਡਨ (ਭਾਸ਼ਾ)- ਬੀਬੀਸੀ ਸਕਾਟਿਸ਼ ਦੇ ਸਾਬਕਾ ਸਿੱਖ ਪੇਸ਼ਕਾਰ, ਕਾਮੇਡੀਅਨ ਅਤੇ ਪਕਵਾਨ ਵਿਸ਼ਿਆਂ ਦੇ ਲੇਖਕ ਨੂੰ ਬੁੱਧਵਾਰ ਨੂੰ ਸਕਾਟਲੈਂਡ ਵਿੱਚ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਸੀ। ਸਕਾਟਲੈਂਡ ਪੁਲਸ ਨੇ ਬਿਨਾਂ ਕੋਈ ਜਾਣਕਾਰੀ ਦਿੱਤੇ ਕਿਹਾ ਕਿ 54 ਸਾਲਾ ਹਰਦੀਪ ਸਿੰਘ ਕੋਹਲੀ ਨੂੰ ਉਨ੍ਹਾਂ ਕਥਿਤ ਅਪਰਾਧਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਨਵੇਂ ਨਹੀਂ ਹਨ।
ਪੁਲਸ ਨੇ ਆਪਣੀ ਰਿਪੋਰਟ ਡਿਵੋਲਡ ਰੀਜਨ ਦੇ ਸੁਤੰਤਰ ਪਬਲਿਕ ਪ੍ਰੋਸੀਕਿਊਸ਼ਨ ਦਫਤਰ ਦੇ ਪ੍ਰੌਸੀਕਿਊਟਰ ਫਿਸਕਲ ਨੂੰ ਸੌਂਪ ਦਿੱਤੀ ਹੈ। ਸਕਾਟਿਸ਼ ਪੁਲਸ ਦੇ ਇੱਕ ਅਧਿਕਾਰੀ ਨੇ ਕਿਹਾ: "ਇੱਕ 54 ਸਾਲਾ ਵਿਅਕਤੀ ਨੂੰ ਪੁਰਾਣੇ ਜਿਨਸੀ ਅਪਰਾਧ ਦੇ ਦੋਸ਼ਾਂ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।"