ਯੂਕ੍ਰੇਨ 'ਚ ਯੁੱਧ ਅਪਰਾਧਾਂ ਦੇ ਮਿਲੇ ਸਬੂਤ, ਬ੍ਰਿਟੇਨ ਨੇ ਕੀਤੀ ਨਿੰਦਾ

Sunday, Apr 03, 2022 - 07:42 PM (IST)

ਕੀਵ-ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਸਲਾਹਕਾਰ ਓਲੇਕਸੀ ਅਰੇਸਤੋਵਿਚ ਨੇ ਐਤਵਾਰ ਨੂੰ ਕਿਹਾ ਕਿ ਅਧਿਕਾਰੀਆਂ ਨੂੰ ਰਾਜਧਾਨੀ ਕੀਵ ਦੇ ਬਾਹਰੀ ਇਲਾਕੇ 'ਚ ਰੂਸੀ ਫੌਜੀਆਂ ਵੱਲੋਂ ਗੰਭੀਰ ਯੁੱਧ ਅਪਰਾਧਾਂ ਨੂੰ ਅੰਜਾਮ ਦਿੱਤੇ ਜਾਣ ਦੇ ਸਬੂਤ ਮਿਲੇ ਹਨ। ਅਰੇਸਤੋਵਿਚ ਨੇ ਦੱਸਿਆ ਕਿ ਰੂਸੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਕੀਵ ਦੇ ਇਰਪਿਨ, ਬੁਸ਼ਾ ਅਤੇ ਹੋਸਤੋਮੇਲ ਉਪ ਨਗਰ ਦੀਆਂ ਸੜਕਾਂ 'ਤੇ ਵੱਡੀ ਗਿਣਤੀ 'ਚ ਨਾਗਰਿਕਾਂ ਦੀਆਂ ਲਾਸ਼ਾਂ ਮਿਲੀਆਂ ਹਨ।

ਇਹ ਵੀ ਪੜ੍ਹੋ : ਅਮਰੀਕਾ ਦੇ ਸੈਕ੍ਰਾਮੈਂਟੋ 'ਚ ਗੋਲੀਬਾਰੀ ਦੌਰਾਨ 6 ਦੀ ਮੌਤ ਤੇ 9 ਜ਼ਖਮੀ

ਉਨ੍ਹਾਂ ਨੇ ਇਸ ਦ੍ਰਿਸ਼ ਦੀ ਤੁਲਨਾ 'ਹਾਰਰ ਫ਼ਿਲਮ' ਨਾਲ ਕੀਤੀ। ਅਰੇਸਤੋਵਿਚ ਨੇ ਕਿਹਾ ਕਿ ਕੁਝ ਮ੍ਰਿਤਕਾਂ ਦੇ ਸਿਰ 'ਚ ਗੋਲੀ ਮਾਰੀ ਗਈ ਸੀ ਅਤੇ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਸਨ ਜਦਕਿ ਕਈ ਲਾਸ਼ਾਂ 'ਤੇ ਜ਼ਖਮਾਂ ਦੇ ਨਿਸ਼ਾਨ ਸਨ। ਉਨ੍ਹਾਂ ਨੇ ਰੂਸੀ ਫੌਜੀਆਂ 'ਤੇ ਯੂਕ੍ਰੇਨੀ ਮਹਿਲਾਵਾਂ ਨਾਲ ਬਲਾਤਕਾਰ ਕਰਨ ਅਤੇ ਉਨ੍ਹਾਂ ਨੂੰ ਸਾੜ੍ਹਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਾਇਆ। ਅਰੇਸਤੋਵਿਚ ਨੇ ਕਿਹਾ ਕਿ ਯੂਕ੍ਰੇਨੀ ਅਧਿਕਾਰੀ ਕਥਿਤ ਯੁੱਧ ਅਪਰਾਧਾਂ ਦੀ ਜਾਂਚ ਕਰਨਗੇ ਅਤੇ ਇਸ ਦੇ ਸਾਜਿਸ਼ਕਰਤਾਵਾਂ ਦਾ ਪਤਾ ਲਾਉਣਗੇ।

ਇਹ ਵੀ ਪੜ੍ਹੋ : ਸਥਿਤੀ ਚਾਹੇ ਜੋ ਵੀ ਹੋਵੇ, ਮਿਆਂਮਾਰ ਦਾ ਸਮਰਥਨ ਜਾਰੀ ਰੱਖਾਂਗੇ : ਚੀਨ

ਯੂਕ੍ਰੇਨ 'ਚ ਯੁੱਧ ਅਪਰਾਧਾਂ ਦੀਆਂ ਖ਼ਬਰਾਂ ਦੀ ਅੰਤਰਰਾਸ਼ਟਰੀ ਸਮੂਹ ਨੇ ਆਲੋਚਨਾ ਕੀਤੀ। ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ ਟ੍ਰਸ ਨੇ ਕਿਹਾ ਕਿ ਯੂਕ੍ਰੇਨ 'ਚ ਨਿਰਦੋਸ਼ ਨਾਗਰਿਕਾਂ ਵਿਰੁੱਧ ਅੰਨ੍ਹੇਵਾਹ ਹਮਲਿਆਂ ਦੇ ਸਬੂਤ ਵਧ ਰਹੇ ਹਨ ਅਤੇ ਇਨ੍ਹਾਂ ਦੀ ਜਾਂਚ ਯੁੱਧ ਅਪਰਾਧਾਂ ਦੇ ਰੂਪ 'ਚ ਕੀਤੀ ਜਾਣੀ ਚਾਹੀਦੀ ਹੈ। ਟ੍ਰਸ ਨੇ ਕਿਹਾ ਕਿ ਅਸੀਂ ਰੂਸ ਨੂੰ ਕੂੜਪ੍ਰਚਾਰ ਰਾਹੀਂ ਇਨ੍ਹਾਂ ਯੁੱਧ ਅਪਰਾਧਾਂ 'ਚ ਆਪਣੀ ਸ਼ਮੂਲੀਅਤ ਲੁਕਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ। ਅਸੀਂ ਇਹ ਯਕੀਨੀ ਕਰਾਂਗੇ ਕਿ ਰੂਸੀ ਕਾਰਵਾਈ ਦੀ ਹਕੀਕਤ ਦੁਨੀਆ ਦੇ ਸਾਹਮਣੇ ਲਿਆਂਦੀ ਜਾਵੇ।

ਇਹ ਵੀ ਪੜ੍ਹੋ : ਥਾਣੇ ’ਚ ਬੱਕਰੀ ਚੋਰੀ ਹੋਣ ਦੀ ਰਿਪੋਰਟ ਲਿਖਾਉਣ ਗਿਆ, ਬਾਹਰੋਂ ਮੋਟਰਸਾਈਕਲ ਚੋਰੀ (ਵੀਡੀਓ)

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News