'ਟਰਬਨ 4 ਆਸਟ੍ਰੇਲੀਆ' ਵੱਲੋਂ ਤਾਲਾਬੰਦੀ ਦੌਰਾਨ ਕੀਤੀ ਜਾ ਰਹੀ ਲੋਕਾਂ ਦੀ ਮਦਦ ਦੀ ਹਰ ਕੋਈ ਕਰ ਰਿਹਾ ਸ਼ਲਾਘਾ

10/05/2021 4:09:00 PM

ਸਿਡਨੀ (ਸਨੀ ਚਾਂਦਪੁਰੀ):- ਸਿਡਨੀ ਵਿੱਚ ਕੋਵਿਡ-19 ਦੇ ਕਹਿਰ ਕਰਕੇ ਕਈ ਮਹੀਨਿਆਂ ਤੋਂ ਤਾਲਾਬੰਦੀ ਲੱਗੀ ਹੋਈ ਹੈ। ਇਸ ਕਾਰਨ ਕਈ ਲੋਕਾਂ ਨੂੰ ਆਪਣੀਆਂ ਨੌਕਰੀਆਂ ਤੋਂ ਵੀ ਹੱਥ ਧੋਣਾ ਪਿਆ। ਲੋਕਾਂ ਨੂੰ ਤਾਲਾਬੰਦੀ ਦੌਰਾਨ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਇਸ ਮਾੜੇ ਸਮੇਂ ਵਿੱਚ ਵੀ ਸਿੱਖ ਭਾਈਚਾਰੇ ਦੇ ਲੋਕ ਆਸਟ੍ਰੇਲੀਆ ਦੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ੍ਹੇ ਹਨ। 

PunjabKesari

'ਟਰਬਨ ਫਾਰ ਆਸਟ੍ਰੇਲੀਆ' ਦੀ ਟੀਮ ਵੱਲੋਂ ਕੋਵਿਡ ਦੇ ਸਮੇਂ ਸਿਡਨੀ ਵਿੱਚ ਮੁਫ਼ਤ ਭੋਜਨ ਅਤੇ ਮੁਫ਼ਤ ਰਸਦ ਦਾ ਲੰਗਰ ਲਗਾ ਦਿੱਤਾ ਗਿਆ। ਇਸ ਮੌਕੇ ਗੱਲ-ਬਾਤ ਕਰਦਿਆਂ ਅਮਰ ਸਿੰਘ ਨੇ ਦੱਸਿਆ ਕੇ ਸਾਡੀ ਟੀਮ ਵੱਲੋਂ ਰੋਜ਼ਾਨਾ ਹੀ ਲੋੜਵੰਦਾਂ ਲਈ ਖਾਣਾ ਅਤੇ ਰਸਦ ਭੇਜਿਆ ਜਾਂਦਾ ਹੈ। ਉਹਨਾਂ ਕਿਹਾ ਜਦੋਂ ਕੋਵਿਡ ਨੂੰ ਦੇਖਦੇ ਹੋਏ ਸਿਡਨੀ ਵਿੱਚ ਇੱਥੇ ਤਾਲਾਬੰਦੀ ਸ਼ੁਰੂ ਹੋਈ ਸੀ ਤਾਂ ਸਾਡੀ ਟੀਮ ਵੱਲੋਂ ਪੈਰਾਮੈਟਾ ਲਾਗੇ ਇੱਕ ਹਾਲ ਕਿਰਾਏ 'ਤੇ ਲਿਆ ਗਿਆ। ਇਸ ਵਿੱਚ ਸਾਡੀ ਟੀਮ ਦੇ ਸੇਵਾਦਾਰਾਂ ਵੱਲੋਂ ਰੋਜ਼ਾਨਾ ਹੀ ਲੋੜਵੰਦਾਂ ਲਈ ਫੂਡ ਅਤੇ ਰਸਦ ਪੈਕ ਕਰਕੇ ਭੇਜਿਆ ਜਾਂਦਾ ਰਿਹਾ।

ਪੜ੍ਹੋ ਇਹ ਅਹਿਮ ਖਬਰ - ਹੁਨਰਮੰਦ ਪ੍ਰਵਾਸੀਆਂ ਅਤੇ ਵਿਦਿਆਰਥੀਆਂ ਲਈ ਆਸਟ੍ਰੇਲੀਆ ਜਲਦ ਖੋਲ੍ਹੇਗਾ ਆਪਣੇ ਦਰਵਾਜ਼ੇ

ਉਹਨਾਂ ਕਿਹਾ ਕਿ ਸਾਡੇ ਵੱਲੋਂ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ 'ਤੇ ਵੀ ਪੂਰੀ ਤਰਾਂ ਅਮਲ ਕੀਤਾ ਜਾਂਦਾ ਰਿਹਾ ਹੈ। ਲੋੜਵੰਦਾਂ ਦੇ ਘਰ ਰਸਦ ਦੇਣ ਸਮੇਂ ਬਿਨਾਂ ਸੰਪਰਕ ਵਿੱਚ ਆਏ ਮਦਦ ਭੇਜੀ ਜਾਂਦੀ ਹੈ। ਫੂਡ ਪੈਕ ਕਰਨ ਵਿੱਚ ਵੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਇੱਥੇ ਗੌਰਤਲਬ ਹੈ ਕਿ ਟਰਬਨ ਫਾਰ ਆਸਟ੍ਰੇਲੀਆ ਵੱਲੋਂ ਕੀਤੀ ਜਾ ਰਹੀ ਇਸ ਸੇਵਾ ਦੀ ਸ਼ਲਾਘਾ ਪੰਜਾਬੀ ਭਾਈਚਾਰੇ ਵੱਲੋਂ ਹੀ ਨਹੀਂ ਬਲਕਿ ਆਸਟ੍ਰੇਲੀਆ ਵਿੱਚ ਵੱਸਦੇ ਹੋਰ ਭਾਈਚਾਰਿਆਂ ਵੱਲੋਂ ਵੀ ਕੀਤੀ ਜਾ ਕਹੀ ਹੈ। ਆਸਟ੍ਰੇਲੀਆ ਦੀ ਸਰਕਾਰ, ਪੁਲਸ ਅਫਸਰਾਂ ਅਤੇ ਸਿਡਨੀ ਮੀਡੀਆ ਵੱਲੋਂ ਵੀ ਟਰਬਨ ਆਫ ਆਸਟ੍ਰੇਲੀਆ ਟੀਮ ਦੀ ਤਾਰੀਫ਼ ਕੀਤੀ ਗਈ ਸੀ। ਇਸ ਮੌਕੇ ਅਮਰ ਸਿੰਘ, ਚਰਨਜੀਤ ਸਿੰਘ, ਦਲਜੀਤ ਸਿੰਘ, ਜਸਬੀਰ ਸਿੰਘ ਅਤੇ ਸਤਬੀਰ ਸਿੰਘ ਆਦਿ ਹਾਜ਼ਰ ਸਨ।

ਨੋਟ- 'ਟਰਬਨ 4 ਆਸਟ੍ਰੇਲੀਆ' ਵੱਲੋਂ ਕੀਤੇ ਜਾ ਰਹੇ ਨੇਕ ਕੰਮ 'ਤੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News