ਇੱਥੇ ਖੁੱਲ੍ਹਿਆ ਸਭ ਤੋਂ ਵੱਡਾ ''ਲੇਗੋ ਹਾਊਸ'' ਦੇਖ ਕੇ ਹਰ ਕੋਈ ਰਹਿ ਜਾਂਦਾ ਹੈ ਹੈਰਾਨ

10/09/2017 3:27:24 PM

ਡੈਨਮਾਰਕ,(ਬਿਊਰੋ)— ਡੈਨਮਾਰਕ 'ਚ ਆਖ਼ਿਰਕਾਰ ਸਭ ਤੋਂ ਵੱਡਾ ਲੇਗੋ ਹਾਊਸ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਇਸ ਨੂੰ ਪੂਰੀ ਤਰ੍ਹਾਂ ਲੇਗੋ ਦੀ ਬ੍ਰਿਕਸ (ਪਲਾਸਟਿਕ ਦੇ ਬਲਾਕਸ ਨਾਲ ਬਣਾਈ ਗਈ ਸ਼ਕਲਾਂ) ਤੋਂ ਬਣਾਇਆ ਗਿਆ ਹੈ। ਇਹ ਬ੍ਰਿਕਸ ਬੱਚਿਆਂ ਦੇ ਖਿਡੌਣਿਆਂ ਦੇ ਤੌਰ 'ਤੇ ਦੁਨੀਆਭਰ 'ਚ ਮਸ਼ਹੂਰ ਹੈ। ਡੈਨਮਾਰਕ ਦੇ ਜਿਸ ਸ਼ਹਿਰ ਬਿਲਉਂਡ 'ਚ ਇਸ ਨੂੰ ਬਣਾਇਆ ਗਿਆ ਹੈ, ਇੱਥੇ ਹੀ ਲੇਗੋ ਬਣਾਉਣ ਵਾਲੀ ਕੰਪਨੀ ਜਾਰਕ ਇਜੈਂਲਸ ਗਰੁੱਪ ਦਾ ਮੁੱਖ ਦਫਤਰ ਹੈ। ਖੁੱਲ੍ਹਣ ਦੇ ਨਾਲ ਹੀ ਵੱਡੀ ਗਿਣਤੀ 'ਚ ਲੋਕ ਇਸ ਨੂੰ ਦੇਖਣ ਪਹੁੰਚ ਗਏ। ਇੱਥੇ 2.5 ਕਰੋੜ ਲੇਗੋ ਮੌਜੂਦ ਹਨ। ਇਸ ਦੇ ਅੰਦਰ ਲੇਗੋ ਨਾਲ ਹੀ ਕਈ ਜਾਨਵਰ, ਵਾਟਰਫਾਲ ਆਦਿ ਡਿਜ਼ਾਇਨ ਕੀਤੇ ਗਏ ਹਨ। ਇਸ ਦੀ ਖਾਸੀਅਤ ਇੱਥੇ ਬਣੇ 'ਐਕਸਪੀਰੀਅੰਸ ਜੋਨ' ਹੈ। ਇਨ੍ਹਾਂ ਨੂੰ ਚਾਰ ਰੰਗਾਂ ਦੇ ਥੀਮ ਉੱਤੇ ਬਣਾਇਆ ਗਿਆ ਹੈ ਜੋ ਖੇਡਣ ਅਤੇ ਸਿੱਖਣ ਦੀ ਮਹੱਤਤਾ ਨੂੰ ਦਰਸ਼ਾਉਂਦੇ ਹਨ। ਇੱਥੇ ਬੱਚਿਆਂ ਨੂੰ ਖੇਡਣ ਲਈ ਲੇਗੋ ਬ੍ਰਿਕਸ ਵੀ ਰੱਖੀਆਂ ਹੋਈਆਂ ਹਨ।
ਲੇਗੋ ਹਾਊਸ ਦਾ ਖਿੱਚ ਦਾ ਕੇਂਦਰ ਬਣਿਆ ਦਰੱਖਤ—
ਇੱਥੇ ਪੌੜੀਆਂ ਵਿਚਕਾਰ 17 ਮੀਟਰ ਉੱਚਾ ਦਰੱਖਤ ਬਣਾਇਆ ਗਿਆ ਹੈ। ਇਸ ਨੂੰ 63 ਲੱਖ ਲੇਗੋ ਬ੍ਰਿਕਸ ਨਾਲ ਤਿਆਰ ਕੀਤਾ ਗਿਆ ਅਤੇ ਪੂਰੇ ਕਰਨ 'ਚ ਕਰੀਬ 24 ਘੰਟੇ ਦਾ ਸਮਾਂ ਲੱਗਿਆ।
ਅਜਿਹਾ ਹੈ ਲੇਗੋ ਹਾਊਸ—
-12 ਹਜ਼ਾਰ ਵਰਗ ਮੀਟਰ 'ਚ ਫੈਲਿਆ ਹੈ।
- 2.5 ਕਰੋੜ ਲੇਗੋ ਬਰਿਕਸ ਮੌਜੂਦ ਹਨ ਇੱਥੇ।
- ਚਾਰ ਸਾਲ ਲੱਗੇ ਬਣਾਉਣ 'ਚ।
- 21 ਪਲਾਸਟਿਕ ਦੀ ਲੇਗੋ ਬਰਿਕਸ ਦਾ ਵੀ ਇਸਤੇਮਾਲ ਹੋਇਆ ਹੈ।
- ਤਿੰਨ ਰੇਸਤਰਾਂ, ਦੋ ਹਜ਼ਾਰ ਵਰਗ ਮੀਟਰ ਦਾ ਲੇਗੋ ਸਕਵਾਇਰ, ਲੇਗੋ ਸਟੋਰ ਅਤੇ ਕਾਂਫ੍ਰੈਂਸ ਰੂਮ ਦੀ ਸਹੂਲਤ ਵੀ।
- ਲੇਗੋ ਹਾਊਸ ਅੱਗੇ ਦੇ ਹਿੱਸੇ 'ਚ 90 ਹਜ਼ਾਰ ਸਿਰਾਮਿਕ ਟਾਇਲਸ ਲੱਗੀਆਂ ਹਨ।


Related News