ਧਾਰਾ 370 ਹਟਾਏ ਜਾਣ ਖਿਲਾਫ ਚੱਲ ਰਹੇ ਪ੍ਰੋਗਰਾਮ ''ਚ ਵਿਦਿਆਰਥੀਆਂ ਨੇ ਪਾਇਆ ਅੜਿੱਕਾ

10/06/2019 3:25:36 PM

ਲੰਡਨ— ਲੰਡਨ ਦੀ ਐੱਸ.ਓ.ਏ.ਐੱਸ. ਯੂਨੀਵਰਸਿਟੀ 'ਚ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਨੂੰ ਲੈ ਕੇ ਇਕ ਪ੍ਰੋਗਰਾਮ 'ਚ ਪੰਜ ਵਿਦਿਆਰਥੀਆਂ ਨੇ ਹੰਗਾਮਾ ਕਰ ਦਿੱਤਾ। ਇਹ ਪ੍ਰੋਗਰਾਮ ਕਸ਼ਮੀਰ 'ਤੇ ਭਾਰਤ ਸਰਕਾਰ ਦੇ ਫੈਸਲੇ ਦੇ ਵਿਰੋਧ 'ਚ ਸਾਊਥ ਏਸ਼ੀਆ ਸਾਲੀਡੇਰਿਟੀ ਗਰੁੱਪ ਨੇ ਸ਼ਨੀਵਾਰ ਨੂੰ ਆਯੋਜਿਤ ਕੀਤਾ ਸੀ। ਐੱਸ.ਓ.ਏ.ਐੱਸ. (ਸਕੂਲ ਆਫ ਓਰੀਏਂਟਲ ਐਂਡ ਅਫਰੀਕਨ ਸਟੱਡੀਜ਼) ਲੰਡਨ ਦਾ ਇਕ ਮਸ਼ਹੂਰ ਰਿਸਰਚ ਸੈਂਟਰ ਹੈ।

ਪ੍ਰੋਗਰਾਮ ਦੇ ਵਿਚਾਲੇ 5 ਨਕਾਬਪੋਸ਼ ਲੋਕ ਹੱਥ 'ਚ ਬੈਨਰ ਲੈ ਕੇ ਪਹੁੰਚੇ ਤੇ ਪ੍ਰੋਗਰਾਮ 'ਚ ਰੁਕਾਵਟ ਪੈਦਾ ਕੀਤੀ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਯੂਨੀਵਰਸਿਟੀ ਆਫ ਵੈਸਟਮਿੰਸਟਰ ਦੇ ਸਕੂਲ ਆਫ ਸੋਸ਼ਲ ਸਾਈਂਸ ਦੇ ਹੈੱਡ ਦਿਵਯੇਸ਼ ਆਨੰਦ ਕਰ ਰਹੇ ਸਨ। ਇਸ ਤੋਂ ਇਲਾਵਾ ਇਸ ਪ੍ਰੋਗਰਾਮ 'ਚ ਭਾਰਤੀ ਕਮਿਊਨਿਸਟ ਪਾਰਟੀ ਦੀ ਪੋਲਿਤ ਬਿਊਰੋ ਦੀ ਮੈਂਬਰ ਕਵਿਤਾ ਕ੍ਰਿਸ਼ਣਨ, ਵੈਸਟਮਿੰਸਟਰ ਯੂਨੀਵਰਸਿਟੀ ਦੀ ਡਾ. ਨਿਤਾਸ਼ਾ ਕੌਲ ਤੇ ਕਈ ਹੋਰ ਲੋਕ ਸ਼ਾਮਲ ਸਨ। ਪ੍ਰੋਗਰਾਮ 'ਚ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੀ ਨਿੰਦਾ ਕੀਤੀ ਜਾ ਰਹੀ ਸੀ ਤੇ ਸਵਾਲ ਚੁੱਕੇ ਜਾ ਰਹੇ ਸਨ। ਇੰਨੇ ਨੂੰ ਨਕਾਬਪੋਸ਼ ਵਿਦਿਆਰਥੀ ਮੌਕੇ 'ਤੇ ਪਹੁੰਚੇ ਜਿਨ੍ਹਾਂ ਦੇ ਹੱਥਾਂ 'ਚ ਬੈਨਰ ਸਨ, ਜਿਸ 'ਚ ਖੱਬੇਪੱਖੀਆਂ ਨੂੰ 'ਵਿਰੋਧੀ' ਕਿਹਾ ਗਿਆ ਸੀ। ਇਹ ਵਿਦਿਆਰਥੀ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਣ ਨਾਲ ਘੱਟ ਗਿਣਤੀਆਂ ਦੇ ਨਾਲ ਐੱਲ.ਜੀ.ਬੀ.ਟੀ. ਭਾਈਚਾਰੇ ਨੂੰ ਵੀ ਸਮਾਨ ਅਧਿਕਾਰ ਮਿਲ ਗਏ ਹਨ। ਧਾਰਾ 370 ਨੂੰ ਬਹਾਲ ਕਰਨ ਦਾ ਮਤਲਬ ਹੋਵੇਗਾ ਉਹੀ ਭੇਦਭਾਵ ਦੁਬਾਰਾ ਕਰਨਾ ਜੋ ਉਨ੍ਹਾਂ ਦੇ ਨਾਲ ਹੁੰਦਾ ਰਿਹਾ ਹੈ।

ਪ੍ਰੋਗਰਾਮ 'ਚ ਰੁਕਾਵਟ ਪਾਉਣ ਵਾਲਿਆਂ ਨਾਲ ਗੱਲ ਕਰਨ ਵਾਲੀ ਭਾਕਪਾ ਮਾਲੇ ਦੀ ਨੇਤਾ ਕਵਿਤਾ ਕ੍ਰਿਸਣਨ ਨੇ ਕਿਹਾ ਕਿ ਚਿਹਰਾ ਢੱਕ ਕੇ ਆਏ ਲੋਕ ਆਰ.ਐੱਸ.ਐੱਸ. ਦੇ ਸਨ। ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਉਹ ਖੱਬੇਪੱਖੀਆਂ ਦੇ ਖਿਲਾਫ ਬੋਲ ਰਹੇ ਸਨ, ਜਦਕਿ ਖੱਬੇਪੱਖੀ ਭਾਈਚਾਰਾ ਐੱਲ.ਜੀ.ਬੀ.ਟੀ. ਭਾਈਚਾਰੇ ਦੇ ਅਧਿਕਾਰਾਂ ਦਾ ਸਮਰਥਨ ਕਰਦਾ ਹੈ, ਜਦਕਿ ਆਰ.ਐੱਸ.ਐੱਸ. ਇਸ ਦਾ ਸਮਰਥਨ ਨਹੀਂ ਕਰਦਾ।


Baljit Singh

Content Editor

Related News