4 ਸਾਲ ਬਾਅਦ ਵੀ ਪਾਕਿਸਤਾਨ ਦਾ ਗ੍ਰੇਅ ਲਿਸਟ ਤੋਂ ਨਿਕਲਣਾ ਮੁਸ਼ਕਿਲ
Friday, Feb 11, 2022 - 01:33 AM (IST)
ਕਰਾਚੀ (ਏ. ਐੱਨ. ਆਈ.)-ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਯਾਨੀ ਐੱਫ. ਏ. ਟੀ. ਐੱਫ. ਦੀ ਮੀਟਿੰਗ ਇਸ ਮਹੀਨੇ ਦੇ ਅਖੀਰ ’ਚ ਹੋਣ ਜਾ ਰਹੀ ਹੈ। ਇਸ ਵਾਰ ਵੀ ਦੁਨੀਆ ਦੀਆਂ ਨਜ਼ਰਾਂ ਪਾਕਿਸਤਾਨ ਦੇ ਗ੍ਰੇਅ ਲਿਸਟ ’ਚ ਰਹਿਣ ਜਾਂ ਬਾਹਰ ਆਉਣ ’ਤੇ ਰਹਿਣਗੀਆਂ। ਹਾਲਾਂਕਿ ਇਹ ਵੀ ਸੰਭਵ ਹੈ ਕਿ ਐੱਫ. ਏ. ਟੀ. ਐੱਫ. ਪਾਕਿਸਤਾਨ ਨੂੰ ਬਲੈਕ ਲਿਸਟ ਕਰ ਦੇਵੇ।
ਇਹ ਵੀ ਪੜ੍ਹੋ : ਟਰੱਕ ਡਰਾਈਵਰਾਂ ਦੇ ਹੱਕ 'ਚ PM ਟਰੂਡੋ ਦੇ ਬਾਡੀਗਾਰਡ ਨੇ ਦਿੱਤਾ ਅਸਤੀਫਾ
ਐਕਸਪਰਟਸ ਦਾ ਮੰਨਣਾ ਹੈ ਕਿ ਐੱਫ. ਏ. ਟੀ. ਐੱਫ. ਦੀ ਮੀਟਿੰਗ ’ਚ ਬਹੁਤ ਸਖਤੀ ਨਾਲ ਇਸ ਗੱਲ ’ਤੇ ਗੌਰ ਕੀਤਾ ਜਾਵੇਗਾ ਕਿ ਇਮਰਾਨ ਖਾਨ ਸਰਕਾਰ ਨੇ ਟੈਰਰ ਫਾਇਨਾਂਸਿੰਗ ਅਤੇ ਵੱਡੇ ਅੱਤਵਾਦੀਆਂ ਦੇ ਖਿਲਾਫ ਕੀ ਕਾਰਵਾਈ ਕੀਤੀ ਅਤੇ ਇਸ ਦੇ ਸਬੂਤ ਕਿੱਥੇ ਹਨ? ਜੇਕਰ ਉਹ ਸਬੂਤ ਮੁਹੱਈਆ ਨਹੀਂ ਕਰਾਉਂਦਾ ਤਾਂ 4 ਸਾਲ ਬਾਅਦ ਵੀ ਉਸ ਦਾ ਗ੍ਰੇਅ ਲਿਸਟ ’ਚ ਰਹਿਣਾ ਤੈਅ ਹੈ। ਮੀਟਿੰਗ 21 ਤੋਂ 25 ਫਰਵਰੀ ਤੱਕ ਚੱਲੇਗੀ।
ਇਹ ਵੀ ਪੜ੍ਹੋ : ਸਾਊਦੀ ਅਰਬ : ਯਮਨ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲੇ 'ਚ 12 ਲੋਕ ਜ਼ਖਮੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।