16 ਕਸਬਿਆਂ ਤੇ ਸੈਂਕੜੇ ਪਿੰਡਾਂ ਨੂੰ ਤੁਰੰਤ ਖਾਲੀ ਕਰ ਦੇਣ ਲੋਕ ! ਹਮਲੇ ਦੇ ਖ਼ਦਸ਼ੇ ਵਿਚਾਲੇ ਲਿਬਨਾਨ ''ਚ ਅਲਰਟ
Tuesday, Apr 28, 2026 - 04:58 PM (IST)
ਇੰਟਰਨੈਸ਼ਨਲ ਡੈਸਕ- ਇਰਾਨ-ਅਮਰੀਕਾ ਦੀ ਜੰਗ ਹੁਣ ਜਦੋਂ ਕੁਝ ਹੱਦ ਤੱਕ ਸ਼ਾਂਤ ਹੈ ਤਾਂ ਇਸੇ ਦੌਰਾਨ ਇਜ਼ਰਾਈਲੀ ਫੌਜ ਨੇ ਮੰਗਲਵਾਰ ਨੂੰ ਦੱਖਣੀ ਲਿਬਨਾਨ ਦੇ 16 ਕਸਬਿਆਂ ਅਤੇ ਪਿੰਡਾਂ ਦੇ ਨਿਵਾਸੀਆਂ ਲਈ ਇੱਕ ਚਿਤਾਵਨੀ ਜਾਰੀ ਕਰਦਿਆਂ ਉਨ੍ਹਾਂ ਨੂੰ ਤੁਰੰਤ ਆਪਣੇ ਘਰ ਛੱਡ ਕੇ ਉੱਤਰ ਵੱਲ ਚਲੇ ਜਾਣ ਦਾ ਹੁਕਮ ਦਿੱਤਾ ਹੈ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਇਹ ਕਾਰਵਾਈ ਹਿਜ਼ਬੁੱਲਾ ਵੱਲੋਂ ਜੰਗਬੰਦੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਕਾਰਨ ਕੀਤੀ ਜਾ ਰਹੀ ਹੈ।
ਇਜ਼ਰਾਈਲੀ ਫੌਜ ਦੇ ਅਰਬੀ ਭਾਸ਼ਾ ਦੇ ਬੁਲਾਰੇ ਅਵਿਚੈ ਅਦਰਾਏ ਨੇ ਸੋਸ਼ਲ ਮੀਡੀਆ ਰਾਹੀਂ ਟੇਬਨਾਈਨ, ਘੰਡੂਰੀਆ, ਬੋਰਜ ਕਾਲਾਉਈਆ, ਸਵਾਨੇ, ਜਮੇਜਮੇ, ਸ਼ਕਰਾ, ਸੁਲਤਾਨੀਆ ਅਤੇ ਦੇਰ ਕਿਫਾ ਸਣੇ ਕਈ ਹੋਰ ਇਲਾਕਿਆਂ ਨੂੰ ਤੁਰੰਤ ਖਾਲੀ ਕਰਨ ਦੇ ਆਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ- ਅਮਰੀਕਾ 'ਚ ਰੈਸਟੋਰੈਂਟ ਨੂੰ ਲੱਗ ਗਈ ਭਿਆਨਕ ਅੱਗ ! ਪੰਜਾਬੀ ਮਾਲਕ ਸਣੇ 2 ਦੀ ਦਰਦਨਾਕ ਮੌਤ
ਇਜ਼ਰਾਈਲੀ ਫੌਜ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਆਮ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ, ਪਰ ਜੋ ਕੋਈ ਵੀ ਹਿਜ਼ਬੁੱਲਾ ਦੇ ਲੜਾਕਿਆਂ, ਉਨ੍ਹਾਂ ਦੇ ਹਥਿਆਰਾਂ ਜਾਂ ਬੁਨਿਆਦੀ ਢਾਂਚੇ ਦੇ ਨੇੜੇ ਰਹੇਗਾ, ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਜ਼ਰਾਈਲ ਨੇ ਦੋਸ਼ ਲਾਇਆ ਕਿ ਹਿਜ਼ਬੁੱਲਾ ਜੰਗਬੰਦੀ ਦਾ ਫਾਇਦਾ ਉਠਾ ਕੇ ਮੁੜ ਸਰਗਰਮ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ ਨਾਲ ਇਜ਼ਰਾਈਲ ਅਤੇ ਲਿਬਨਾਨ ਵਿਚਕਾਰ ਜੰਗਬੰਦੀ ਨੂੰ ਤਿੰਨ ਹਫ਼ਤਿਆਂ ਲਈ ਵਧਾਇਆ ਗਿਆ ਸੀ, ਪਰ ਇਸ ਵਾਧੇ ਦੇ ਬਾਵਜੂਦ, ਦੋਵਾਂ ਪਾਸਿਆਂ ਤੋਂ ਹਮਲੇ ਜਾਰੀ ਹਨ। ਇਜ਼ਰਾਈਲ ਨੇ ਮੰਗਲਵਾਰ ਨੂੰ ਦੱਖਣੀ ਲਿਬਨਾਨ 'ਤੇ ਕਈ ਹਵਾਈ ਹਮਲੇ ਕੀਤੇ ਅਤੇ ਕਥਿਤ ਤੌਰ 'ਤੇ 'ਵਾਈਟ ਫਾਸਫੋਰਸ' ਦੇ ਗੋਲੇ ਵੀ ਦਾਗੇ।
ਇਹ ਵੀ ਪੜ੍ਹੋ- ਖੁੱਲ੍ਹ ਗਈ ਪੁਲਸ ਦੀ ਭਰਤੀ ! 1 ਲੱਖ ਨੌਜਵਾਨਾਂ ਨੂੰ ਮਿਲੇਗੀ ਨੌਕਰੀ, CM ਯੋਗੀ ਨੇ ਖ਼ੁਦ ਕੀਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
2 ਦੇਸ਼ਾਂ ਦੇ 5 ਸ਼ਹਿਰਾਂ ''ਚੋਂ ਲੰਘੇਗਾ ਖਮੇਨੀ ਦਾ ਜਨਾਜ਼ਾ; ਛੇਵੇਂ ਦਿਨ ਜੱਦੀ ਸ਼ਹਿਰ ''ਚ ਕੀਤਾ ਜਾਵੇਗਾ ਸਪੁਰਦ-ਏ-ਖਾਕ
