ਯੂਰਪੀਅਨ ਯੂਨੀਅਨ ਨੇ ਰੂਸੀ ਕੋਲੇ ''ਤੇ ਪਾਬੰਦੀ ਲਾਏ ਜਾਣ ਦਾ ਰੱਖਿਆ ਪ੍ਰਸਤਾਵ

Wednesday, Apr 06, 2022 - 02:21 AM (IST)

ਯੂਰਪੀਅਨ ਯੂਨੀਅਨ ਨੇ ਰੂਸੀ ਕੋਲੇ ''ਤੇ ਪਾਬੰਦੀ ਲਾਏ ਜਾਣ ਦਾ ਰੱਖਿਆ ਪ੍ਰਸਤਾਵ

ਬ੍ਰਸੇਲਜ਼-ਯੂਰਪੀਅਨ ਯੂਨੀਅਨ (ਈ.ਯੂ.) ਦੀ ਕਾਰਜਕਾਰੀ ਬ੍ਰਾਂਚ ਨੇ ਰੂਸ ਤੋਂ ਕੋਲੇ ਦੀ ਦਰਾਮਦ ਕਰਨ 'ਤੇ ਪਾਬੰਦੀ ਲਾਏ ਜਾਣ ਦਾ ਮੰਗਲਵਾਰ ਨੂੰ ਪ੍ਰਸਤਾਵ ਰੱਖਿਆ, ਜੋ ਯੂਕ੍ਰੇਨ ਵਿਰੁੱਧ ਹਮਲਾ ਕਰਨ ਦੇ ਕਾਰਨ ਦੇਸ਼ ਦੇ ਲਾਭਕਾਰੀ ਉਰਜਾ ਉਦਯੋਗ ਨੂੰ ਨਿਸ਼ਾਨਾ ਬਣਾਉਣ ਵਾਲੀ ਪਹਿਲੀ ਪਾਬੰਦੀ ਹੋਵੇਗੀ। ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਬਦਾਅ ਵਧਾਉਣ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ : ਇਵਾਂਕਾ ਟਰੰਪ ਕੈਪਿਟਲ ਹਿੰਸਾ ਦੀ ਜਾਂਚ ਕਰ ਰਹੀ ਕਮੇਟੀ ਦੇ ਸਾਹਮਣੇ ਹੋਵੇਗੀ ਪੇਸ਼

ਉਨ੍ਹਾਂ ਨੇ ਰੂਸੀ ਬਲਾਂ ਵੱਲੋਂ ਯੂਕ੍ਰੇਨੀ ਗ਼ੈਰ-ਫੌਜੀ ਨਾਗਰਿਕਾਂ ਦਾ ਜਾਣਬੁਝ ਕੇ ਕਤਲ ਕੀਤੇ ਜਾਣ ਦੀਆਂ ਖ਼ਬਰਾਂ ਦਰਮਿਆਨ ਕੀਵ 'ਚ ਹਮਲੇ ਨੂੰ 'ਘਿਨਾਉਣੇ ਅਪਰਾਧ' ਦੱਸਿਆ। ਵਾਨ ਡੇਰ ਲੇਯੇਨ ਨੇ ਕਿਹਾ ਕਿ ਕੋਲੇ ਦੀ ਦਰਾਮਦ 'ਤੇ ਪ੍ਰਤੀ ਸਾਲ ਚਾਰ ਅਰਬ ਯੂਰੋ (4.4 ਬਿਲੀਅਨ ਡਾਲਰ) ਦੀ ਪਾਬੰਦੀ ਲਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ ਅਤੇ ਯੂਰਪੀਅਨ ਯੂਨੀਅਨ ਨੇ ਤੇਲ ਦੀ ਦਰਾਮਦ ਸਮੇਤ ਵਾਧੂ ਪਾਬੰਦੀਆਂ 'ਤੇ ਕੰਮ ਕਰਨ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਖ਼ਾਲਸਾ ਸਾਜਨਾ ਦਿਵਸ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕਰੇ ਭਾਰਤ ਸਰਕਾਰ : ਐਡਵੋਕੇਟ ਧਾਮੀ

ਉਨ੍ਹਾਂ ਨੇ ਕੁਦਰਤੀ ਗੈਸ ਦਾ ਜ਼ਿਕਰ ਨਹੀਂ ਕੀਤਾ ਕਿਉਂਕਿ ਬਿਜਲੀ ਪੈਦਾ ਕਰਨ ਅਤੇ ਘਰਾਂ ਨੂੰ ਗਰਮ ਕਰਨ ਲਈ ਇਸਤੇਮਾਲ ਹੋਣ ਵਾਲੇ ਇਸ ਈਂਧਨ ਨੂੰ ਨਿਸ਼ਾਨਾ ਬਣਾਉਣ 'ਤੇ 27 ਈ.ਯੂ. ਮੈਂਬਰ ਦੇਸ਼ਾਂ ਦਰਮਿਆਨ ਸਹਿਮਤੀ ਬਣਨਾ ਮੁਸ਼ਕਲ ਹੈ। ਯੂਰਪੀਅਨ ਯੂਨੀਅਨ ਆਪਣੀ ਕੁਦਰਤੀ ਗੈਸ ਦਾ ਲਾਭ 40 ਫੀਸਦੀ ਰੂਸ ਤੋਂ ਪ੍ਰਾਪਤ ਕਰਦਾ ਹੈ ਅਤੇ ਜਰਮਨੀ ਸਮੇਤ ਯੂਰਪੀਅਨ ਯੂਨੀਅਨ ਦੇ ਕਈ ਦੇਸ਼ ਗੈਸ ਦਰਾਮਦ 'ਚ ਕਟੌਤੀ ਦਾ ਵਿਰੋਧ ਕਰ ਰਹੇ ਹਨ।

ਇਹ ਵੀ ਪੜ੍ਹੋ : ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨਾਲ ਯੂਕ੍ਰੇਨ ਦੇ ਮੁੱਦੇ 'ਤੇ ਕੀਤੀ ਚਰਚਾ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News