ਯੂਰਪੀਅਨ ਯੂਨੀਅਨ ਨੇ ਸਾਈਬਰ ਸੁਰੱਖਿਆ ’ਚ ਸੁਧਾਰ ਲਈ ਪੇਸ਼ ਕੀਤੀ ਯੋਜਨਾ

Thursday, Dec 17, 2020 - 01:04 AM (IST)

ਯੂਰਪੀਅਨ ਯੂਨੀਅਨ ਨੇ ਸਾਈਬਰ ਸੁਰੱਖਿਆ ’ਚ ਸੁਧਾਰ ਲਈ ਪੇਸ਼ ਕੀਤੀ ਯੋਜਨਾ

ਬ੍ਰਸੇਲਸ-ਯੂਰਪੀਅਨ ਯੂਨੀਅਨ (ਈ.ਯੂ.) ਨੇ ਆਪਣੇ ਪੁਰਾਣੇ ਸਾਈਬਰ ਸੁਰੱਖਿਆ ਕਾਨੂੰਨਾਂ ’ਚ ਸੁਧਾਰ ਲਈ ਬੁੱਧਵਾਰ ਨੂੰ ਇਕ ਯੋਜਨਾ ਪੇਸ਼ ਕੀਤੀ। ਇਹ ਯੋਜਨਾ ਯੂਰਪੀਅਨ ਯੂਨੀਅਨ ਮੈਡੀਸਨ ਏਜੰਸੀ ’ਤੇ ਸਾਈਬਰ ਹਮਲਾ ਕਰ ਗੈਰ-ਕਾਨੂੰਨੀ ਤਰੀਕੇ ਨਾਲ ਨਵੇਂ ਕੋਰੋਨਾ ਵਾਇਰਸ ਟੀਕੇ ਨਾਲ ਸੰਬੰਧਿਤ ਜਾਣਕਾਰੀ ਤੱਕ ਪਹੁੰਚ ਬਣਾਏ ਜਾਣ ਦੀ ਘਟਨਾ ਦੇ ਕੁਝ ਦਿਨ ਬਾਅਦ ਪੇਸ਼ ਕੀਤੀ ਗਈ ਹੈ।

ਇਹ ਵੀ ਪੜ੍ਹੋ -ਫਰਾਂਸ 'ਚ ਕਰਫਿਊ 'ਚ ਹੋਣ ਵਾਲੀਆਂ ਪਾਰਟੀਆਂ 'ਤੇ ਹੋਵੇਗੀ ਪਾਬੰਦੀ

ਈ.ਯੂ. ਨੂੰ ਪਿਛਲੇ ਸਾਲ ਯੂਰਪੀਅਨ ਦੀਆਂ ਕਰੀਬ 450 ਸਾਈਬਰ ਘਟਨਾਵਾਂ ਦੇ ਬਾਰੇ ’ਚ ਪਤਾ ਚੱਲਿਆ ਸੀ, ਜਿਨ੍ਹਾਂ ’ਚ ਵਿੱਤੀ ਅਤੇ ਊਰਜਾ ਸੈਕਟਰ ਨਾਲ ਜੁੜੀਆਂ ਘਟਨਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਮਹਾਮਾਰੀ ਨੇ ਇੰਟਰਨੈੱਟ ’ਤੇ ਡੂੰਘੀ ਨਿਰਭਰਤਾ ਅਤੇ ਸੁਰੱਖਿਆ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਸੀ। ਈ.ਯੂ. ਦੀ ਮੌਜੂਦਾ ਨੈੱਟਵਰਕ ਸੂਚਨਾ ਪ੍ਰਣਾਲੀ 2008 ਤੋਂ ਕੰਮ ਕਰ ਰਹੀ ਹੈ। ਯੂਰਪੀਅਨ ਕਮਿਸ਼ਨ ਨੇ ਇਨ੍ਹਾਂ ’ਚ ਸੁਧਾਰ ਲਈ ਨਵੇਂ ਪ੍ਰਸਤਾਵ ਰੱਖੇ ਹਨ। ਇਸ ’ਚ ਨਿਯਮ ਤੋੜਨ ਵਾਲੇ ਆਪਰੇਟਰਾਂ ’ਤੇ ਭਾਰੀ ਜੁਰਮਾਨਾ ਲਾਉਣ ਦਾ ਵਿਵਸਥਾ ਹੈ।

ਇਹ ਵੀ ਪੜ੍ਹੋ -'ਕੋਰੋਨਾ ਸਕਰੀਨਿੰਗ 'ਚ ਮਦਦਗਾਰ ਨਹੀਂ ਹੈ ਇਨਫਰਾਰੈੱਡ ਥਰਮਾਮੀਟਰ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News