ਯੂਰਪੀ ਸੰਘ ਨੇ ਮਨੁੱਖੀ ਅਧਿਕਾਰਾਂ ਦੇ ਵਕੀਲ ਯੂ ਵੇਨਸ਼ੇਂਗ ਦੀ ਰਿਹਾਈ ਲਈ ਉਠਾਈ ਆਵਾਜ਼

Monday, Jun 22, 2020 - 02:35 AM (IST)

ਮਾਸਕੋ – ਯੂਰਪੀ ਸੰਘ ਨੇ ਮਨੁੱਖੀ ਅਧਿਕਾਰਾਂ ਦੇ ਵਕੀਲ ਯੂ ਵੇਨਸ਼ੇਂਗ ਦੀ ਰਿਹਾਈ ਲਈ ਆਵਾਜ਼ ਉਠਾਈ ਹੈ। ਯੂਰਪੀ ਸੰਘ ਵੇਨਸ਼ੇਂਗ ਨੂੰ ਜੇਲ ਭੇਜਣ ਦੇ ਚੀਨੀ ਅਦਾਲਤ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਉਸ ਨੂੰ ਤੁਰੰਤ ਰਿਹਾਅ ਕਰਨ ਦੀ ਬੇਨਤੀ ਕੀਤੀ ਹੈ।

ਪਹਿਲਾਂ ਤੋਂ ਹੀ 2 ਸਾਲ ਤੋਂ ਵੱਧ ਹਿਰਾਸਤ ’ਚ ਰਹਿਣ ਦੀ ਸਜ਼ਾ ਤੋਂ ਬਾਅਦ ਯੂ ਵੇਨਸ਼ੇਂਗ ਨੂੰ ਬੁੱਧਵਾਰ ਨੂੰ 4 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਯੂਰਪੀ ਸੰਘ ਦੀ ਵਿਦੇਸ਼ੀ ਕਾਰਵਾਈ ਸੇਵਾ ਇਕਾਈ ਦੇ ਇਕ ਬਿਆਨ ਮੁਤਾਬਕ ਯੂ ਵੇਨਸ਼ੇਂਗ ਦੇ ਅਧਿਕਾਰਾਂ ਦਾ ਸਨਮਾਨ ਨਹੀਂ ਕੀਤਾ ਗਿਆ ਅਤੇ ਬੰਦ ਦਰਵਾਜ਼ਿਆਂ ਦੇ ਪਿੱਛੇ ਉਨ੍ਹਾਂ ਦੀ ਸਜ਼ਾ ’ਤੇ ਫੈਸਲਾ ਲਿਆ ਗਿਆ।

ਬਿਆਨ ’ਚ ਕਿਹਾ ਗਿਆ ਹੈ ਕਿ ਬੁੱਧਵਾਰ ਦੇ ਫੈਸਲੇ ਨੇ ਚੀਨੀ ਕਾਨੂੰਨ ਅਤੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕੀਤੀ, ਕਿਉਂਕਿ ਬਚਾਅ ਧਿਰ ਨੂੰ ਨਿਰਪੱਖ ਸੁਣਵਾਈ ਤੋਂ ਵਾਂਝਾ ਕਰ ਦਿੱਤਾ ਗਿਆ ਅਤੇ ਉਹ ਆਪਣਾ ਵਕੀਲ ਨਹੀਂ ਚੁਣ ਸਕਿਆ।


Khushdeep Jassi

Content Editor

Related News