ਯੂਰਪੀ ਯੂਨੀਅਨ ਲਈ ਆਖਰੀ ਵੋਟਿੰਗ ਸ਼ੁਰੂ
Sunday, May 26, 2019 - 11:40 AM (IST)

ਬ੍ਰਸੇਲਸ (ਭਾਸ਼ਾ)— ਯੂਰਪੀ ਯੂਨੀਅਨ (ਈ.ਯੂ.) ਲਈ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਰਾਸ਼ਟਰੀ ਸੱਜੇ ਪੱਖੀ ਅਤੇ ਈ.ਯੂ. ਸਮਰਥਕ ਤਾਕਤਾਂ ਵਿਚਾਲੇ ਟਕਰਾਅ ਦੀ ਸਥਿਤੀ ਵਿਚ 21 ਦੇਸ਼ ਆਪਣੇ ਨੁਮਾਇੰਦਿਆਂ ਦੀ ਚੋਣ ਕਰਨਗੇ। ਇਸ ਲਈ ਐਤਵਾਰ ਨੂੰ ਲੱਖਾਂ ਯੂਰਪੀ ਲੋਕ ਵੋਟਿੰਗ ਕਰ ਰਹੇ ਹਨ। ਯੂਨਾਨ, ਹੰਗਰੀ, ਬੁਲਗਾਰੀਆ, ਰੋਮਾਨੀਆ, ਲਿਥੁਯਾਨੀਆ ਅਤੇ ਸਾਈਪ੍ਰਸ ਨੇ ਅੰਤਰਰਾਸ਼ਟਰੀ ਸਮੇਂ ਮੁਤਾਬਕ ਸਵੇਰੇ 4 ਵਜੇ ਆਪਣੇ ਵੋਟਿੰਗ ਕੇਂਦਰ ਖੋਲ੍ਹੇ।
ਈ.ਯੂ. ਦੇ ਸੱਤ ਮੈਂਬਰ ਦੇਸ਼ਾਂ ਨੋ ਵੋਟਿੰਗ ਕਰ ਦਿੱਤੀ ਹੈ। ਸਾਰੇ ਦੇਸ਼ਾਂ ਦੇ ਆਖਰੀ ਨਤੀਜੇ ਐਤਵਾਰ ਦੇਰ ਰਾਤ ਆਉਣਗੇ। ਚੋਣ ਵਿਚ ਇਕ ਪਾਸੇ ਇਟਲੀ ਦੇ ਉਪ ਪ੍ਰਧਾਨ ਮੰਤਰੀ ਮੈਟਿਓ ਸਾਲਵਿਨੀ ਅਤੇ ਫਰਾਂਸ ਦੇ ਮਰੀਨ ਲੀ ਪੇਨ ਦੇ ਸੱਜੇ ਪੱਖੀ ਦਲ ਮੋਰਚਾ ਸੰਭਾਲ ਰਹੇ ਹਨ ਤਾਂ ਯੂਰਪੀ ਯੂਨੀਅਨ ਦੇ ਵਿਰੋਧੀ ਪੱਖ ਦੀ ਅਗਵਾਈ ਬ੍ਰਿਟਿਸ਼ ਨੇਤਾ ਨਿਗੇਲ ਫਰਾਗੇ ਦੀ ਬ੍ਰੈਗਜ਼ਿਟ ਪਾਰਟੀ ਸੰਭਾਲ ਰਹੀ ਹੈ।