ਯੂਰਪੀ ਸੰਸਦ ਨੇ ਕੀਤੀ ਪਾਕਿ ''ਚ ਅੱਤਵਾਦੀ ਗਤੀਵਿਧੀਆਂ ''ਤੇ ਰੋਕ ਲਗਾਉਣ ਦੀ ਮੰਗ

Friday, Oct 23, 2020 - 05:05 PM (IST)

ਯੂਰਪੀ ਸੰਸਦ ਨੇ ਕੀਤੀ ਪਾਕਿ ''ਚ ਅੱਤਵਾਦੀ ਗਤੀਵਿਧੀਆਂ ''ਤੇ ਰੋਕ ਲਗਾਉਣ ਦੀ ਮੰਗ

ਇਸਲਾਮਾਬਾਦ: ਪਾਕਿਸਤਾਨ ਦੀ ਬਿਨ੍ਹਾਂ ਕਿਸੇ ਰੋਕ-ਟੋਕ ਦੇ ਜਾਰੀ ਅੱਤਵਾਦੀ ਗਤੀਵਿਧੀਆਂ 'ਤੇ ਯੂਰਪੀ ਸੰਸਦ ਦੇ ਮੈਂਬਰਾਂ ਰੇੱਜਰਡ ਕਜਾਰਨੇਕੀ, ਫੁਲਵਿਓ ਮਾਰਟੂਸੀਸੇਲੋ ਅਤੇ ਜਿਆਨਾ ਗਾਰਸੀਆ ਨੇ ਫ੍ਰਾਂਸਿਸੀ ਸਰਕਾਰ ਅਤੇ ਯੂਰਪ ਨੂੰ ਚਿੱਠੀ ਲਿਖੀ ਹੈ। ਚਿੱਠੀ 'ਚ ਉਨ੍ਹਾਂ ਨੇ ਇਸਲਾਮੀ ਦੇਸ਼ ਦੀਆਂ ਅੱਤਵਾਦੀਆਂ ਕਾਰਵਾਈਆਂ 'ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ। 
ਯੂਰਪੀ ਸੰਘ ਨੇ ਕਿਹਾ ਕਿ ਫ੍ਰਾਂਸ, ਯੂਰਪ ਅਤੇ ਦੁਨੀਆ ਦੇ ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਹੁੰਦੀਆਂ ਅਤੇ ਉਨ੍ਹਾਂ ਨੂੰ ਪੀੜਤ ਬਣਦੇ ਹੋਰ ਨਹੀਂ ਦੇਖ ਸਕਦੇ। ਨਾਲ ਹੀ ਅੱਤਵਾਦ ਦੇ ਸਾਏ 'ਚ ਡਰ ਕੇ ਆਪਣਾ ਜੀਵਨ ਨਹੀਂ ਬਿਤਾਉਣਾ ਚਾਹੁੰਦੇ। ਇਸ ਲਈ ਪਾਕਿਸਤਾਨ 'ਚ ਅੱਤਵਾਦੀ ਗਤੀਵਿਧੀਆਂ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। 
ਇਹ ਚਿੱਠੀ ਫ੍ਰਾਂਸ ਦੇ ਰਾਸ਼ਟਰਪਤੀ ਇਮਾਨੁਏਲ ਮੈਕਰੋਨ, ਯੂਰਪੀ ਪ੍ਰੀਸ਼ਦ ਦੇ ਪ੍ਰਧਾਨ ਚਾਰਲਸ ਮਿਸ਼ੇਲ, ਯੂਰਪੀ ਕਮੀਸ਼ਨ ਦੀ ਪ੍ਰਧਾਨ ਅਰਸੁਲਾ ਵੋਨ ਡੇਰ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਫ੍ਰਾਂਸ, ਯੂਰਪ ਅਤੇ ਦੁਨੀਆ ਅੱਤਵਾਦੀ ਖਤਰਿਆਂ ਦੇ ਡਰ ਦੇ ਸਾਏ 'ਚ ਜੀਅ ਰਹੇ ਕਿਸੇ ਵੀ ਹੋਰ ਨਿਰਦੋਸ਼ ਪੀੜਤ ਦੀ ਹੱਤਿਆ ਦਾ ਖਤਰਾ ਨਹੀਂ ਉਠਾ ਸਕਦੇ।


author

Aarti dhillon

Content Editor

Related News