ਯੂਰਪ ਦਾ ਸਭ ਤੋ ਵੱਧ ਉੱਚ ਤਾਪਮਾਨ ਇਟਲੀ 'ਚ ਰਿਕਾਰਡ,15 ਸ਼ਹਿਰਾਂ ਲਈ ਜਾਰੀ ਰੈੱਡ ਹੀਟਵੇਵ ਚੇਤਾਵਨੀ

Thursday, Aug 12, 2021 - 10:08 AM (IST)

ਯੂਰਪ ਦਾ ਸਭ ਤੋ ਵੱਧ ਉੱਚ ਤਾਪਮਾਨ ਇਟਲੀ 'ਚ ਰਿਕਾਰਡ,15 ਸ਼ਹਿਰਾਂ ਲਈ ਜਾਰੀ ਰੈੱਡ ਹੀਟਵੇਵ ਚੇਤਾਵਨੀ

ਰੋਮ (ਕੈਂਥ): ਪਿਛਲੇ ਕਈ ਦਿਨਾਂ ਤੋਂ ਜਿੱਥੇ ਇਟਲੀ ਵਿੱਚ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਨੂੰ ਹਾਲੋ ਬੇਹਾਲ ਕੀਤਾ ਹੋਇਆ ਹੈ, ੳੱਥੇ ਹੀ ਯੂਰਪ ਦਾ ਸਭ ਤੋ ਵੱਧ ਉੱਚ ਤਾਪਮਾਨ ਇਟਲੀ ਵਿਚ 48.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਕਾਰਨ ਇਟਲੀ ਦੇ 15 ਸ਼ਹਿਰਾਂ ਨੂੰ ਰੈੱਡ ਹੀਟਵੇਵ ਹੇਠ ਆਉਂਦੇ ਸ਼ੁੱਕਰਵਾਰ ਤੱਕ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚ ਬਾਰੀ, ਬਲੋਨੀਆ, ਬੋਲਜਾਨੋ, ਬਰੇਸੀਆ, ਕਾਲੇਰੀ,ਕੰਪੋਬਾਸੋ, ਫਿਰੈਂਸੇ, ਫਰੋਸੀਨੋਨੇ, ਲਤੀਨਾ, ਪਲੇਰਮੋ, ਪੂਲੀਆ,ਰੀਏਤੀ, ਰੋਮ, ਤਰੀਸਤੇ ਅਤੇ ਵਤੈਰਬੋ ਮੁੱਖ ਹਨ। 

PunjabKesari

ਮੌਸਮ ਵਿਗਿਆਨੀ ਮੈਨੁਅਲ ਮਾਜ਼ੋਲੇਨੀ ਨੇ ਕਿਹਾ,“ਜੇ ਉਚਿਤ ਵਿਸ਼ਲੇਸ਼ਣ ਤੋਂ ਬਾਅਦ ਅੰਕੜੇ ਦੀ ਪੁਸ਼ਟੀ ਕੀਤੀ ਜਾਂਦੀ ਹੈ, ਇਹ ਯੂਰਪੀਅਨ ਮਹਾਂਦੀਪ ਵਿੱਚ ਹੁਣ ਤੱਕ ਦਾ ਸਭ ਤੋਂ ਉੱਚਾ ਤਾਪਮਾਨ ਹੈ ਜੋ ਕਿ ਇਟਲੀ ਦੇ ਸਹਿਰ ਸਿਸ਼ਲੀ ਵਿਚ 48.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਜਦ ਕਿ ਯੂਰਪੀਅਨ ਦੇਸ਼ ਯੂਨਾਨ (ਗ੍ਰੀਸ) ਦੀ ਰਾਜ਼ਧਾਨੀ ਏਥਨਜ਼ ਵਿੱਚ ਸੰਨ 10 ਜੁਲਾਈ 1977 ਵਿੱਚ 48 ਡਿਗਰੀ ਸੈਲਸੀਅਸ ਹੋਇਆ ਸੀ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਮੈਲਬੌਰਨ 'ਚ ਸਖ਼ਤੀ, ਸਿਡਨੀ 'ਚ ਮਿਲੀ ਇਹ ਛੋਟ  

ਲੋਕਾਂ ਵਲੋਂ ਅੱਤ ਦੀ ਗਰਮੀ ਤੋਂ ਰਾਹਤ ਪਾਉਣ ਲਈ ਕਈ ਤਰ੍ਹਾਂ ਦੇ ਪਾਪੜ ਵੇਲੇ ਜਾ ਰਹੇ ਹਨ ਅਤੇ ਗਰਮੀ ਦੇ ਕਹਿਰ ਤੋਂ ਬਚਣ ਲਈ ਲੋਕ ਸਮੁੰਦਰੀ ਕਿਨਾਰੇ,ਪਾਣੀ ਦੀਆ ਝੀਲਾਂ, ਪਹਾੜੀ ਝਰਨਿਆਂ 'ਤੇ ਜਾ ਕੇ ਰਾਹਤ ਮਹਿਸੂਸ ਕਰ ਰਹੇ ਹਨ ਉੱਥੇ ਹੀ ਇਟਲੀ ਦੇ ਸਿਹਤ ਮੰਤਰਾਲੇ ਨੇ ਗਰਮੀ ਦੇ ਕਹਿਰ ਤੋ ਆਮ ਲੋਕਾਂ ਦੀ ਸਿਹਤ ਲਈ ਖਤਰਾ ਹੀ ਨਹੀ ਦੱਸਿਆ ਸਗੋਂ ਬਜ਼ੁਰਗਾਂ ਅਤੇ ਕਮਜ਼ੋਰ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਤਾਂ ਜੋ ਇਸ ਗਰਮੀ ਦੇ ਮੌਸਮ ਤੋਂ ਬਚਿਆ ਜਾ ਸਕੇ।


author

Vandana

Content Editor

Related News