ਯੂਰਪ ਇਕ ਅਜਿਹਾ ਖੇਤਰ ਹੈ ਜਿਥੇ ਕੋਵਿਡ-19 ਨਾਲ ਮੌਤ ਦੇ ਮਾਮਲੇ ਵਧ ਰਹੇ : WHO
Wednesday, Nov 17, 2021 - 10:44 PM (IST)
ਲੰਡਨ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਕਿ ਪਿਛਲੇ ਹਫ਼ਤੇ ਯੂਰਪ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਹੋਣ ਵਾਲੀਆਂ ਮੌਤਾਂ 'ਚ ਪੰਜ ਫੀਸਦੀ ਦਾ ਵਾਧਾ ਹੋਇਆ, ਜਿਸ ਨਾਲ ਇਹ ਦੁਨੀਆ ਦਾ ਇਕ ਅਜਿਹਾ ਖੇਤਰ ਬਣ ਗਿਆ ਜਿਥੇ ਮਹਾਮਾਰੀ ਨਾਲ ਹੋਣ ਵਾਲੀ ਮੌਤ ਦੀ ਦਰ 'ਚ ਵਾਧਾ ਹੋਇਆ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਕਿਹਾ ਕਿ ਪੁਸ਼ਟੀ ਕੀਤੇ ਗਏ ਇਨਫੈਕਸ਼ਨ ਦੇ ਮਾਮਲਿਆਂ 'ਚ ਗਲੋਬਲ ਪੱਧਰ 'ਤੇ 6 ਫੀਸਦੀ ਦਾ ਵਾਧਾ ਹੋਇਆ ਹੋ ਜੋ ਅਮਰੀਕਾ, ਯੂਰਪ ਅਤੇ ਏਸ਼ੀਆ 'ਚ ਵਾਧੇ ਦਾ ਕਾਰਨ ਹੋਇਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਨੂੰ ਅਪੀਲ ਦਾਇਰ ਕਰਨ ਦਾ ਅਧਿਕਾਰ ਦੇਣ ਲਈ ਬਣਾਇਆ ਕਾਨੂੰਨ
ਮੰਗਲਵਾਰ ਨੂੰ ਮਹਾਮਾਰੀ 'ਤੇ ਆਪਣੀ ਹਫ਼ਤਾਵਾਰੀ ਰਿਪੋਰਟ 'ਚ ਡਬਲਯੂ.ਐੱਚ.ਓ. ਨੇ ਕਿਹਾ ਕਿ ਯੂਰਪ ਤੋਂ ਇਲਾਵਾ ਹੋਰ ਸਾਰੇ ਖੇਤਰਾਂ 'ਚ ਕੋਵਿਡ-19 ਨਾਲ ਹੋਣ ਵਾਲੀ ਮੌਤ ਦੀ ਦਰ ਸਥਿਰ ਰੀਹ ਜਾਂ ਉਸ 'ਚ ਗਿਰਾਵਟ ਆਈ। ਪਿਛਲੇ ਹਫ਼ਤੇ ਦੁਨੀਆ ਭਰ 'ਚ ਇਨਫੈਕਸ਼ਨ ਨਾਲ ਕੁੱਲ 50,000 ਲੋਕਾਂ ਦੀ ਮੌਤ ਹੋਈ। ਉਥੇ, ਇਨਫੈਕਸ਼ਨ ਦੇ 33 ਲੱਖ ਨਵੇਂ ਮਾਮਲਿਆਂ 'ਚੋਂ 21 ਲੱਖ ਮਾਮਲੇ ਯੂਰਪ ਤੋਂ ਆਏ। ਇਹ ਲਗਾਤਾਰ ਸੱਤਵਾਂ ਹਫ਼ਤਾ ਸੀ ਜਦ 61 ਦੇਸ਼ਾਂ 'ਚ ਕੋਵਿਡ-19 ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਕਾਬੁਲ 'ਚ ਹੋਇਆ ਧਮਾਕਾ, ਇਕ ਦੀ ਮੌਤ : ਤਾਲਿਬਾਨ ਅਧਿਕਾਰੀ
ਪੱਛਮੀ ਯੂਰਪ 'ਚ ਲਗਭਗ 60 ਫੀਸਦੀ ਲੋਕ ਕੋਵਿਡ-19 ਰੋਕੂ ਟੀਕਿਆਂ ਦੀਆਂ ਸਾਰੀਆਂ ਖੁਰਾਕਾਂ ਲੈ ਚੁੱਕੇ ਹਨ ਜਦਕਿ ਮਹਾਦੀਪ ਦੇ ਪੂਰਬੀ ਹਿੱਸੇ 'ਚ ਲਗਭਗ ਅੱਧੇ ਲੋਕਾਂ ਨੂੰ ਹੀ ਟੀਕਾ ਲਾਇਆ ਗਿਆ ਹੈ, ਜਿਥੇ ਅਧਿਕਾਰੀ ਟੀਕਾਕਰਨ ਨਾਲ ਜੁੜੀ ਝਿਜਕ ਨੂੰ ਦੂਰ ਕਰਨ ਲਈ ਸੰਘਰਸ ਕਰ ਰਹੇ ਹਨ। ਡਬਲਯੂ.ਐੱਚ.ਓ. ਨੇ ਕਿਹਾ ਕਿ ਜੁਲਾਈ ਤੋਂ ਅਫਰੀਕਾ, ਪੱਛਮੀ ਏਸ਼ੀਆ ਅਤੇ ਦੱਖਣੀ ਪੂਰਬੀ ਏਸ਼ੀਆ 'ਚ ਇਨਫੈਕਸ਼ਨ ਘੱਟ ਹੋ ਰਹੀ ਹੈ। ਡਬਲਯੂ.ਐੱਚ.ਓ. ਨੇ ਕਿਹਾ ਕਿ ਯੂਰਪ ਦੇ ਅੰਦਰ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਰੂਸ, ਜਰਮਨੀ ਅਤੇ ਬ੍ਰਿਟੇਨ ਤੋਂ ਆਏ ਹਨ।
ਇਹ ਵੀ ਪੜ੍ਹੋ : ਕੋਵਿਡ ਵਾਰਡ 'ਚ ਹਵਾ 'ਚ ਮੌਜੂਦ ਕੋਰੋਨਾ ਵਾਇਰਸ ਨੂੰ ਹਟਾ ਸਕਦੇ ਹਨ ਏਅਰ ਫਿਲਟਰ : ਅਧਿਐਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।