ਈ.ਯੂ. ਮੁਖੀ ਨੇ ਕਿਹਾ : ਬ੍ਰਿਟੇਨ ਈ.ਯੂ. ਬ੍ਰਿਟੇਨ ਕਰਾਰ ਵਿਚ ਇਕ ਪਾਸੜ ਬਦਲਾਅ ਨਹੀਂ ਕਰ ਸਕਦਾ

Wednesday, Sep 16, 2020 - 06:46 PM (IST)

ਈ.ਯੂ. ਮੁਖੀ ਨੇ ਕਿਹਾ : ਬ੍ਰਿਟੇਨ ਈ.ਯੂ. ਬ੍ਰਿਟੇਨ ਕਰਾਰ ਵਿਚ ਇਕ ਪਾਸੜ ਬਦਲਾਅ ਨਹੀਂ ਕਰ ਸਕਦਾ

ਬ੍ਰਸੇਲਸ (ਏ.ਪੀ.)- ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸਲਾ ਵੋਨ ਡੈਰ ਲੇਯੇਨ ਨੇ ਬੁੱਧਵਾਰ ਨੂੰ ਕਿਹਾ ਕਿ ਬ੍ਰਿਟੇਨ ਈ.ਯੂ.-ਬ੍ਰਿਟੇਨ ਦੋ ਪੱਖੀ ਸਮਝੌਤੇ ਵਿਚ ਇਕ ਪਾਸੜ ਬਦਲਾਅ ਨਹੀਂ ਕਰ ਸਕਦਾ ਹੈ। ਉਨ੍ਹਾਂ ਨੇ ਯੂਰਪੀ ਸੰਘ (ਈ.ਯੂ.) ਦੀ ਵਿਧਾਇਕਾ ਨੂੰ ਕਿਹਾ ਕਿ ਭਾਵੀ ਵਪਾਰਕ ਕਰਾਰ ਦੀ ਗੁੰਜਾਇਸ਼ ਦਿਨ ਪ੍ਰਤੀ ਦਿਨ ਖਤਮ ਹੁੰਦੀ ਜਾ ਰਹੀ ਹੈ ਅਤੇ ਦੋਹਾਂ ਵਲੋਂ ਹਟਣ ਸਬੰਧੀ ਕਰਾਰ ਦੀਆਂ ਵੱਖ-ਵੱਖ ਗੱਲਾਂ ਤੋਂ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਮੁਕਰ ਜਾਣ ਦੀ ਯੋਜਨਾ ਨਾਲ ਉਹ ਉਮੀਦਾਂ ਹੋਰ ਧੁੰਦਲੀਆਂ ਹੋ ਗਈਆਂ ਹਨ।

ਉਨ੍ਹਾਂ ਕਿਹਾ ਕਿ ਇਸ ਤੋਂ ਜ਼ਿਆਦਾ ਕੀ ਹੋ ਸਕਦਾ ਹੈ ਕਿ ਬ੍ਰਿਟੇਨ ਨੇ ਪਿਛਲੇ ਸਾਲ ਦਸੰਬਰ ਵਿਚ ਜਿਸ ਕਰਾਰ 'ਤੇ ਹਸਤਾਖਰ ਕੀਤੇ ਸਨ, ਉਸ ਦਾ ਉਹ ਸਨਮਾਨ ਨਹੀਂ ਕਰ ਰਿਹਾ ਹੈ ਅਤੇ ਉਸਦੇ ਲਈ ਆਪਣੇ ਨਾਂ ਦਾ ਬੇਜਾ ਇਸਤੇਮਾਲ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਇਕ ਪਾਸੜ ਬਦਲਿਆ ਨਹੀਂ ਜਾ ਸਕਦਾ ਹੈ, ਉਸ ਦਾ ਅਨਾਦਰ ਨਹੀਂ ਕੀਤਾ ਜਾ ਸਕਦਾ ਹੈ। ਇਹ ਕਾਨੂੰਨ ਅਤੇ ਵਿਸ਼ਵਾਸ ਅਤੇ ਸਦਭਾਵਨਾ ਦਾ ਵਿਸ਼ਾ ਹੈ। ਪ੍ਰਧਾਨ ਨੇ ਬ੍ਰਿਟੇਨ ਦੀ ਕੰਜ਼ਰਵੇਟਿਵ ਨੇਤਾ ਮਾਰਗਰੇਟ ਥੈਚਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬ੍ਰਿਟੇਨ ਸੰਧੀਆਂ ਨਹੀਂ ਤੋੜਦਾ ਹੈ।

ਇਹ ਬ੍ਰਿਟੇਨ ਲਈ ਬੁਰਾ ਹੋਵੇਗਾ, ਬਾਕੀ ਦੁਨੀਆ ਦੇ ਨਾਲ ਰਿਸ਼ਤੇ ਲਈ ਬੁਰਾ ਹੋਵੇਗਾ ਅਤੇ ਵਪਾਰ 'ਤੇ ਕਿਸੇ ਭਾਵੀ ਸੰਧੀ ਲਈ ਬੁਰਾ ਹੋਵੇਗਾ। ਜਾਨਸਨ ਨੇ ਈ.ਯੂ. ਦੇ ਤਰਕਸ਼ੀਲ ਵਿਵਹਾਰ ਖਿਲਾਫ ਬੀਮਾ ਨੀਤੀ 'ਤੇ ਸੰਘ ਦੇ ਨਾਲ ਬ੍ਰਿਟੇਨ ਦੇ ਵਿਦਾਈ ਕਰਾਰ ਨੂੰ ਇਕ ਪਾਸੜ ਢੰਗ ਨਾਲ ਫਿਰ ਤੋਂ ਲਿਖਣ ਦੀ ਆਪਣੀ ਯੋਜਨਾ ਦੀ ਗੱਲ ਕਹੀ ਹੈ। ਬ੍ਰਿਟੇਨ ਲਈ ਬੁਰਾ ਹੋਵੇਗਾ, ਬਾਕੀ ਦੁਨੀਆ ਦੇ ਨਾਲ ਰਿਸ਼ਤੇ ਲਈ ਬੁਰਾ ਹੋਵੇਗਾ ਅਤੇ ਵਪਾਰ 'ਤੇ ਕਿਸੇ ਭਾਵੀ ਸੰਧੀ ਲਈ ਬੁਰਾ ਹੋਵੇਗਾ। ਜਾਨਸਨ ਨੇ ਈ.ਯੂ. ਦੇ ਤਰਕਸ਼ੀਲ ਵਿਵਹਾਰ ਵਿਰੁੱਧ ਬੀਮਾ ਨੀਤੀ 'ਤੇ ਸੰਘ ਦੇ ਨਾਲ ਬ੍ਰਿਟੇਨ ਦੇ ਵਿਦਾਈ ਕਰਾਰ ਨੂੰ ਇਕ ਪਾਸੜ ਢੰਗ ਨਾਲ ਫਿਰ ਤੋਂ ਲਿਖਣ ਦੀ ਤੁਸੀਂ ਯੋਜਨਾ ਦੀ ਗੱਲ ਕਹੀ ਹੈ।


author

Sunny Mehra

Content Editor

Related News