ਯੂਰਪੀਅਨ ਯੂਨੀਅਨ ਨੇ ਸਰਹੱਦਾਂ ਖੋਲ੍ਹਣ ਦੀ ਸੂਚੀ ਕੀਤੀ ਤਿਆਰ, ਕੈਨੇਡੀਅਨਾਂ ਨੂੰ ਰਹੇਗੀ ਛੋਟ

07/17/2020 2:34:58 PM

ਬਰਸਲਜ਼- ਯੂਰਪੀਅਨ ਯੂਨੀਅਨ (ਈਯੂ) ਨੇ ਮੰਗਲਵਾਰ ਨੂੰ ਆਪਣੀ ਸਰਹੱਦਾਂ ਖੋਲ੍ਹਣ ਦੀ ਸੂਚੀ ਨੂੰ ਫਿਰ ਤੋਂ ਅਪਡੇਟ ਕੀਤਾ, ਜਿਸ ਵਿਚ ਕੈਨੇਡੀਅਨਾਂ ਨੂੰ ਛੋਟ ਦਿੱਤੀ ਗਈ ਹੈ ਪਰ ਸਰਬੀਆ ਅਤੇ ਮੋਂਟੇਨੇਗਰੋ ਵਿਚ ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਕਾਰਨ ਇਸ ਸੂਚੀ ਵਿਚੋਂ ਇਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਪੁਰਾਣੀ ਸੂਚੀ ਵਿਚ ਸ਼ਾਮਲ ਕੀਤੇ ਗਏ 13 ਗੈਰ ਯੂਰਪੀਅਨ ਯੂਨੀਅਨ ਦੇਸ਼ ਇਕ ਵਾਰ ਫਿਰ ਤੋਂ ਆਪਣੇ ਸਥਾਨ 'ਤੇ ਹਨ। ਸਰਬੀਆ ਅਤੇ ਮੋਂਟੇਨੇਗਰੋ ਵਿਚ ਪਿਛਲੇ ਕੁਝ ਦਿਨਾਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ।

ਸਥਿਤੀ ਠੀਕ ਦਿਖਾਈ ਦੇਣ ਕਾਰਨ ਸਰਬੀਆ ਨੇ ਸਿਹਤ ਸੰਕਟਕਾਲ ਨੂੰ 6 ਮਈ ਨੂੰ ਹਟਾ ਦਿੱਤਾ ਪਰ ਪਿਛਲੇ ਕੁਝ ਦਿਨਾਂ ਤੋਂ ਇਕ ਵਾਰ ਫਿਰ ਕੋਰੋਨਾ ਦੇ ਮਾਮਲਿਆਂ ਵਿਚ ਅਚਾਨਕ ਵਾਧਾ ਹੋਇਆ ਹੈ।

ਜ਼ਿਕਰਯੋਗ ਹੈ ਕਿ 30 ਜੂਨ ਨੂੰ ਯੂਰਪੀ ਸੰਘ ਨੇ ਕੈਨੇਡਾ, ਆਸਟਰੇਲੀਆ, ਅਲਜੀਰੀਆ, ਉਰੂਗਵੇ, ਟਿਊਨੀਸ਼ੀਆ, ਦੱਖਣੀ ਕੋਰੀਆ, ਸਰਬੀਆ, ਰਵਾਂਡਾ, ਨਿਊਜ਼ੀਲੈਂਡ, ਮੋਰੱਕੋ, ਮੌਂਟੇਨੇਗਰੋ, ਜਾਪਾਨ, ਜਾਰਜੀਆ ਅਤੇ ਥਾਈਲੈਂਡ ਦੇ ਨਾਗਰਿਕਾਂ ਨੂੰ ਸਰਹੱਦ ਅੰਦਰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਸੀ। ਚੀਨ ਨੇ ਇਸ ਸ਼ਰਤ ਨਾਲ ਇਸ ਵਿਚ ਜਗ੍ਹਾ ਬਣਾਈ ਸੀ ਕਿ ਉਹ ਵੀ ਯੂਰਪੀਅਨ ਯੂਨੀਅਨ ਦੇ ਲੋਕਾਂ ਨਾਲ ਉਸੇ ਤਰ੍ਹਾਂ ਪੇਸ਼ ਆਵੇ। ਯੂਰਪੀਅਨ ਯੂਨੀਅਨ ਕਮੇਟੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਸੂਚੀ ਨੂੰ ਹਰ ਦੋ ਹਫਤੇ ਅਪਡੇਟ ਕੀਤਾ ਜਾਵੇਗਾ। ਜਿਹੜੇ ਦੇਸ਼ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਵਿਚ ਕਾਮਯਾਬ ਹੋਣਗੇ, ਉਨ੍ਹਾਂ ਦੇ ਨਾਗਰਿਕਾਂ ਨੂੰ ਇੱਥੇ ਸ਼ਾਮਲ ਹੋਣ ਦੀ ਛੋਟ ਮਿਲੇਗੀ।


Lalita Mam

Content Editor

Related News