ਯੂਰਪੀਨ ਯੂਨੀਅਨ ਨੇ ਐਸਟ੍ਰਾਜੇਨੇਕਾ ਟੀਕੇ ਦੀ ਸਪਲਾਈ ਦੀ ਕਮੀ ''ਤੇ ਕੀਤੀ ਕਾਨੂੰਨੀ ਕਾਰਵਾਈ

Tuesday, Apr 27, 2021 - 09:02 PM (IST)

ਯੂਰਪੀਨ ਯੂਨੀਅਨ ਨੇ ਐਸਟ੍ਰਾਜੇਨੇਕਾ ਟੀਕੇ ਦੀ ਸਪਲਾਈ ਦੀ ਕਮੀ ''ਤੇ ਕੀਤੀ ਕਾਨੂੰਨੀ ਕਾਰਵਾਈ

ਬ੍ਰਸਲਸ-ਯੂਰਪੀਨ ਯੂਨੀਅਨ ਨੇ ਕੋਰੋਨਾ ਵਾਇਰਸ ਟੀਕੇ ਦਾ ਇਕਰਾਰਨਾਮਾ ਪੂਰਾ ਨਾ ਕਰਨ ਦੇ ਦੋਸ਼ 'ਚ ਫਾਮਾਸਿਊਟੀਕਲ ਕੰਪਨੀ ਐਸਟ੍ਰਾਜੇਨੇਕਾ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਯੂਰਪੀਨ ਕਮਿਸ਼ਨ ਦੇ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਰਪੀਨ ਯੂਨੀਅਨ ਦੇ ਪ੍ਰਬੰਧਕੀ ਸੰਗਠਨ ਯੂਰਪੀਨ ਕਮਿਸ਼ਨ ਦੇ ਬੁਲਾਰੇ ਸਟੀਫਨ ਡੀ ਕੀਰਸਮਾਏਕਰ ਨੇ ਕਿਹਾ ਕਿ ਬ੍ਰਸਲਸ ਨੇ ਖਰੀਦ ਸਮਝੌਤੇ ਦੀ ਉਲੰਘਣਾ ਨੂੰ ਲੈ ਕੇ ਸ਼ੁੱਕਰਵਾਰ ਨੂੰ ਐਸਟ੍ਰਾਜੇਨੇਕਾ ਵਿਰੁੱਧ ਕਾਨੂੰਨੀ ਕਦਮ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ-ਕੋਰੋਨਾ ਕਾਰਣ ਸਥਿਤੀ ਭਿਆਨਕ, ਭਾਰਤ ਖਰੀਦੇਗਾ 10 ਹਜ਼ਾਰ ਆਕਸੀਜਨ ਕੰਸਟ੍ਰੇਟਰਸ

ਐਸਟ੍ਰਾਜੇਨੇਕਾ ਕੋਵਿਡ-19 ਵੈਕਸੀਨ ਉਨ੍ਹਾਂ ਚਾਰ ਟੀਕਿਆਂ 'ਚੋਂ ਇਕ ਹੈ ਜਿਸ ਨੂੰ ਯੂਰਪੀਨ ਕਮਿਸ਼ਨ 'ਚ ਇਸਤੇਮਾਲ ਲਈ ਮਨਜ਼ੂਰੀ ਦਿੱਤੀ ਹੈ। ਇਸ ਟੀਕੇ ਨੂੰ ਵੱਡੇ ਪੱਧਰ 'ਤੇ ਟੀਕਾਕਰਣ ਮੁਹਿੰਮ ਲਈ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ। ਇਹ ਹਾਲਾਂਕਿ ਜਲਦ ਹੀ ਸਪੱਸ਼ਟ ਹੋ ਗਿਆ ਕਿ ਕੰਪਨੀ ਯੂਰਪੀਨ ਕਮਿਸ਼ਨ ਨਾਲ ਕੀਤੇ ਗਏ ਐਡਵਾਂਸਡ ਖਰੀਦ ਸਮਝੌਤਿਆਂ ਦੀਆਂ ਸ਼ਰਤਾਂ ਦਾ ਪਾਲਣ ਕਰਨ 'ਚ ਸਮਰਥ ਨਹੀਂ ਰਿਹਾ ਅਤੇ ਕਰਾਰ ਮੁਤਾਬਕ ਟੀਕੇ ਦੀ ਉੱਚਿਤ ਮਾਤਰਾ ਦੀ ਸਪਲਾਈ ਕਰਨ 'ਚ ਕੰਪਨੀ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਹੈ।

ਇਹ ਵੀ ਪੜ੍ਹੋ-'ਭਾਰਤ ਦੀ ਅਰਥਵਿਸਸਥਾ ਨੂੰ 20 ਸਾਲ ਪਿੱਛੇ ਧੱਕ ਸਕਦੀ ਹੈ ਕੋਰੋਨਾ ਮਹਾਮਾਰੀ'

ਕਮਿਸ਼ਨ ਨੇ ਵਾਰ-ਵਾਰ ਚਿਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੀ ਦੇਰੀ ਸਵੀਕਾਰ ਯੋਗ ਨਹੀਂ ਹੈ ਅਤੇ ਇਥੇ ਤੱਕ ਕਿ ਯੂਰਪੀਨ ਯੂਨੀਅਨ 'ਚ ਉਤਪਾਦਿਤ ਵੈਕਸੀਨ ਦੇ ਸ਼ਿਪਮੈਂਟ ਲਈ ਜਨਵਰੀ 'ਚ ਇਕ ਨਿਰਯਾਤ ਪਾਰਦਰਸ਼ਤਾ ਤੰਤਰ ਬਣਾਇਆ। ਐਸਟ੍ਰਾਜੇਨੇਕਾ ਇਸ ਸਮੇਂ ਇਕੋ ਇਕ ਵੈਕਸੀਨ ਉਤਪਾਦਨ ਹੈ ਜਿਸ ਨੂੰ ਸਰਕਾਰੀ ਤੰਤਰ ਤਹਿਤ ਯੂਰਪੀਨ ਯੂਨੀਅਨ ਦੇ ਬਾਹਰ ਆਪਣੀ ਖੁਰਾਕ ਦੇ ਨਿਰਯਾਤ 'ਤੇ ਰੋਕ ਲਾਈ ਗਈ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News