ਬਿ੍ਰਟੇਨ ਤੋਂ ਵੱਖ ਹੋਣ ਨੂੰ EU ਮੁਖੀਆਂ ਨੇ ਦੱਸਿਆ 'ਯੂਰਪ ਲਈ ਨਵੀਂ ਸਵੇਰ'
Friday, Jan 31, 2020 - 11:55 PM (IST)

ਬ੍ਰਸੈਲਸ - ਯੂਰਪੀ ਸੰਘ (ਈ. ਯੂ.) ਦੇ 3 ਪ੍ਰਮੁੱਖਾਂ ਨੇ ਸ਼ੁੱਕਰਵਾਰ ਵੀ ਬਿ੍ਰਟੇਨ ਦੇ ਵੱਖ ਹੋਣ ਦਾ ਸਵਾਗਤ ਕੀਤਾ ਅਤੇ ਇਸ ਨੂੰ ਯੂਰਪ ਲਈ ਨਵੀਂ ਸਵੇਰ ਕਰਾਰ ਦਿੱਤਾ। ਉਨ੍ਹਾਂ ਨੇ ਇਸ ਦੇ ਨਾਲ ਹੀ ਬਿ੍ਰਟੇਨ ਨੂੰ ਚਿਤਾਵਨੀ ਦਿੱਤੀ ਕਿ ਈ. ਯੂ. ਤੋਂ ਵੱਖ ਹੋਣ ਤੋਂ ਬਾਅਦ ਉਹ ਮੈਂਬਰਸ਼ਿਪ ਦਾ ਫਾਇਦਾ ਨਹੀਂ ਚੁੱਕ ਪਾਵੇਗਾ। ਅਖਬਾਰਾਂ ਵਿਚ ਪ੍ਰਕਾਸ਼ਿਤ ਈ. ਯੂ. ਪ੍ਰੀਸ਼ਦ ਦੇ ਮੁਖੀ ਚਾਰਲਸ ਮਾਇਕਲ, ਯੂਰਪੀ ਕਮਿਸ਼ਨ ਦੀ ਪ੍ਰਮੁੱਖ ਓਰਸੁਲਾ ਵਾਨ ਡੇਰ ਲੈਯੇਨ ਅਤੇ ਯੂਰਪੀ ਸੰਸਦ ਦੇ ਮੁਖੀ ਡੇਵਿਡ ਸਾਸਸੋਲੀ ਨੇ ਖੁਲ੍ਹੇ ਪੱਤਰ ਵਿਚ ਆਖਿਆ ਕਿ ਉਹ ਆਪਣੀ ਸ਼ਕਤੀ ਦੇ ਅਨੁਰੂਪ ਬਿ੍ਰਟੇਨ ਦੇ ਨਾਲ ਨਵੇਂ ਸਬੰਧਾਂ ਨੂੰ ਸਫਲ ਬਣਾਉਣਗੇ।
ਜ਼ਿਕਰਯੋਗ ਹੈ ਕਿ ਈ. ਯੂ. ਤੋਂ ਬਿ੍ਰਟੇਨ ਦੀ 47 ਸਾਲ ਪੁਰਾਣੀ ਮੈਂਬਰਸ਼ਿਪ ਰਸਮੀ ਰੂਪ ਤੋਂ ਖਤਮ ਹੋ ਗਈ ਹੈ। ਬਿ੍ਰਟੇਨ ਦੀ ਜਨਤਾ ਨੇ ਸਾਢੇ 3 ਸਾਲ ਪਹਿਲਾਂ ਈ. ਯੂ. ਤੋਂ ਵੱਖ ਹੋਣ ਦਾ ਜਨਾਦੇਸ਼ ਦਿੱਤਾ ਸੀ। ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵਾਅਦਾ ਕੀਤਾ ਸੀ ਕਿ ਬ੍ਰੈਗਜ਼ਿਟ ਹੋਵੇਗਾ ਅਤੇ ਤਰੱਕੀ ਦੇ ਨਵੇਂ ਯੁੱਗ ਵਿਚ ਦੇਸ਼ ਨੂੰ ਇਕਜੁੱਟ ਕਰਨਗੇ। ਈ. ਯੂ. ਦੇ ਤਿੰਨਾਂ ਪ੍ਰਮੁੱਖਾਂ ਨੇ ਸਾਫ ਕਰ ਦਿੱਤਾ ਕਿ ਉਹ ਆਸਾਨੀ ਨਾਲ ਰੁਖ ਨਹੀਂ ਬਦਲਣਗੇ ਅਤੇ ਬਿ੍ਰਟੇਨ ਦੇ ਅੱਗੇ ਝੁਕ ਕੇ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਆਖਿਆ ਕਿ ਬਿ੍ਰਟੇਨ ਨੂੰ ਯੂਰਪੀ ਸੰਘ ਦੇ ਬਜ਼ਾਰ ਤੱਕ ਪੂਰੀ ਤਰ੍ਹਾਂ ਨਾਲ ਪਹੁੰਚ ਉਦੋਂ ਤੱਕ ਨਹੀਂ ਦਿੱਤੀ ਜਾਵੇਗੀ, ਜਦ ਤੱਕ ਉਹ ਯੂਰਪੀ ਕਾਮਗਾਰਾਂ, ਟੈਕਸ ਅਤੇ ਵਾਤਾਵਰਣ ਨਿਯਮਾਂ ਨੂੰ ਸਵੀਕਾਰ ਨਹੀਂ ਕਰਦਾ।
ਉਨ੍ਹਾਂ ਨੇ ਚਿੱਠੀ ਵਿਚ ਲਿੱਖਿਆ ਕਿ ਕਿੰਨੇ ਕਰੀਬੀ ਸਬੰਧ ਹੋਣਗੇ ਇਹ ਫੈਸਲੇ 'ਤੇ ਨਿਰਭਰ ਹੋਵੇਗਾ, ਜਿਸ ਨੂੰ ਅਜੇ ਲਿਆ ਜਾਣਾ ਬਾਕੀ ਹੈ। ਤੁਸੀਂ ਮੈਂਬਰ ਰਹੇ ਬਿਨਾਂ ਮੈਂਬਰਸ਼ਿਪ ਦੇ ਫਾਇਦੇ ਨੂੰ ਕਾਇਮ ਨਹੀਂ ਰੱਖ ਸਕਦੇ ਹੋ। ਈ. ਯੂ. ਪ੍ਰਮੁੱਖਾਂ ਨੇ ਆਖਿਆ ਕਿ ਮੌਜੂਦਾ ਬਦਲਾਅ ਮਹਿਸੂਸ ਨਹੀਂ ਹੋਵੇਗਾ ਕਿਉਂਕਿ ਇਸ ਹਫਤੇ ਮਨਜ਼ੂਰ ਈ. ਯੂ.-ਬਿ੍ਰਟੇਨ ਸਮਝੌਤੇ ਵਿਚ 11 ਮਹੀਨੇ ਦੀ ਤਬਦੀਲੀ ਦੀ ਮਿਆਦ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਬਿ੍ਰਟਿਸ਼ ਨਾਗਰਿਕ 31 ਦਸੰਬਰ ਤੱਕ ਈ. ਯੂ. ਦੇ ਮੈਂਬਰ ਦੇਸ਼ਾਂ ਵਿਚ ਕੰਮ ਕਰ ਸਕਣਗੇ ਅਤੇ ਕਾਰੋਬਾਰ ਆਦਿ ਕਰ ਸਕਣਗੇ ਅਤੇ ਈ. ਯੂ. ਦੇ ਮੈਂਬਰ ਦੇਸ਼ਾਂ ਦੇ ਨਾਗਰਿਕ ਵੀ 31 ਦਸੰਬਰ ਤੱਕ ਬਿ੍ਰਟੇਨ ਵਿਚ ਕੰਮ ਅਤੇ ਕਾਰੋਬਾਰ ਕਰ ਸਕਣਗੇ ਪਰ ਹੁਣ ਬਿ੍ਰਟੇਨ ਦਾ ਯੂਰਪੀ ਸੰਘ ਦੇ ਸੰਸਥਾਵਾਂ ਵਿਚ ਨੁਮਾਇੰਦਾ ਨਹੀਂ ਹੋਵੇਗਾ। ਬ੍ਰੈਗਜ਼ਿਟ ਸਮਰਥਕ ਬਿ੍ਰਟੇਨ ਦੇ ਵੱਖ ਹੋਣ 'ਤੇ ਜਸ਼ਨ ਮਨਾ ਰਹੇ ਹਨ ਪਰ ਈ. ਯੂ. ਨੇਤਾਵਾਂ ਨੇ ਆਖਿਆ ਕਿ ਬਿ੍ਰਟੇਨ ਦੇ ਬਾਹਰ ਹੋਣ 'ਤੇ ਉਨ੍ਹਾਂ ਨੂੰ ਦੁੱਖ ਹੈ। ਨਾਲ ਹੀ ਆਖਿਆ ਕਿ ਕੱਲ ਦਾ ਦਿਨ ਯੂਰਪ ਲਈ ਨਵੀਂ ਸਵੇਰ ਹੋਵੇਗੀ। ਉਨ੍ਹਾਂ ਆਖਿਆ ਕਿ ਪਿਛਲੇ ਕੁਝ ਸਾਲਾਂ ਵਿਚ ਅਸੀਂ ਇਕ ਦੇਸ਼, ਇਕ ਸੰਸਥਾ ਅਤੇ ਲੋਕ ਦੇ ਰੂਪ ਵਿਚ ਨੇਡ਼ੇ ਆਏ। ਇਹੀ ਕਾਰਨ ਹੈ ਕਿ ਯੂਰਪ ਦੇ ਮੈਂਬਰ ਦੇਸ਼ ਇਸ ਨਾਲ ਜੁਡ਼ਣਗੇ ਅਤੇ ਸਾਂਝਾ ਭਵਿੱਖ ਦਾ ਨਿਰਮਾਣ ਕਰਨਗੇ।