EU ਵਪਾਰ ਸੰਗਠਨ ਨੇ ਕੀਤਾ ਅਲਰਟ- 'ਬਿਨਾਂ ਸਮਝੌਤੇ ਦੇ ਬ੍ਰੈਗਜ਼ਿਟ ਬਣ ਸਕਦੈ ਤਬਾਹੀ’

Monday, Sep 16, 2019 - 01:11 PM (IST)

EU ਵਪਾਰ ਸੰਗਠਨ ਨੇ ਕੀਤਾ ਅਲਰਟ- 'ਬਿਨਾਂ ਸਮਝੌਤੇ ਦੇ ਬ੍ਰੈਗਜ਼ਿਟ ਬਣ ਸਕਦੈ ਤਬਾਹੀ’

ਬ੍ਰਸਲਜ਼— ਯੂਰਪੀ ਵਪਾਰੀਆਂ ਦੇ ਸੰਗਠਨ 'ਬਿਜ਼ਨਸ ਯੂਰਪ' ਨੇ ਸੋਮਵਾਰ ਨੂੰ ਅਲਰਟ ਕਰਦਿਆਂ ਕਿਹਾ ਕਿ ਬਿਨਾਂ ਸਮਝੌਤੇ ਦੇ ਬ੍ਰਿਟੇਨ ਦਾ ਯੂਰਪੀ ਸੰਘ ਤੋਂ ਬਾਹਰ ਨਿਕਲਣਾ 'ਇਕ ਤਬਾਹੀ' ਵਾਂਗ ਹੋਵੇਗਾ।
ਯੂਰਪੀ ਸੰਘ ਦੀ ਸਭ ਤੋਂ ਸ਼ਕਤੀਸ਼ਾਲੀ ਲਾਬੀ 'ਚੋਂ ਇਕ ਬਿਜ਼ਨਸ ਯੂਰਪ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਲਗਜ਼ਮਬਰਗ 'ਚ ਯੂਰਪੀ ਵਿਭਾਗ ਦੇ ਪ੍ਰਧਾਨ ਜੀਨ-ਕਲਾਊਡ ਜੰਕਰ ਨਾਲ ਮੁਲਾਕਾਤ ਦੇ ਕੁੱਝ ਘੰਟੇ ਪਹਿਲਾਂ ਇਹ ਬਿਆਨ ਜਾਰੀ ਕੀਤਾ। ਬ੍ਰਿਟੇਨ ਦੇ ਯੂਰਪੀ ਸੰਘ 'ਚੋਂ ਬਾਹਰ ਨਿਕਲਣ ਲਈ 31 ਅਕਤੂਬਰ ਦੀ ਤਰੀਕ ਨਿਰਧਾਰਤ ਹੈ। ਇਸ 'ਚ ਹੁਣ ਸਿਰਫ ਡੇਢ ਮਹੀਨੇ ਦਾ ਸਮਾਂ ਰਹਿ ਗਿਆ ਹੈ। ਅਜਿਹੇ 'ਚ ਦੋਵੇਂ ਪੱਖਾਂ 'ਤੇ ਕਿਸੇ ਸਮਝੌਤੇ ਤਕ ਪੁੱਜਣ ਦਾ ਕਾਫੀ ਦਬਾਅ ਹੈ।

ਜ਼ਿਕਰਯੋਗ ਹੈ ਕਿ ਜਾਨਸਨ ਨੇ ਕਿਹਾ ਕਿ ਸਮਝੌਤਾ ਹੋਵੇ ਜਾਂ ਨਾ ਹੋਵੇ, ਉਹ ਇਸ ਗੱਲ ਨੂੰ ਲੈ ਕੇ ਦ੍ਰਿੜ ਹਨ ਕਿ ਬ੍ਰਿਟੇਨ 31 ਅਕਤੂਬਰ ਨੂੰ ਯੂਰਪੀ ਸੰਘ 'ਚੋਂ ਬਾਹਰ ਕੱਢਿਆ ਜਾਵੇਗਾ। ਬਿਜ਼ਨਸ ਯੂਰਪ ਦੇ ਸੀ. ਈ. ਓ. ਮਾਰਕਸ ਜੇ. ਬੇਅਰਰ ਨੇ ਇਕ ਬਿਆਨ 'ਚ ਕਿਹਾ,''ਕੋਈ ਵੀ ਸਮਝੌਤਾ ਨਾ ਹੋਣਾ ਤਬਾਹੀ ਦਾ ਕਾਰਨ ਹੋਵੇਗਾ ਅਤੇ ਇਸ ਨੂੰ ਨਿਸ਼ਚਿਤ ਰੂਪ ਨਾਲ ਖਾਰਜ ਕੀਤਾ ਜਾਣਾ ਚਾਹੀਦਾ ਹੈ। ਬਿਨਾ ਸਮਝੌਤੇ ਦੇ ਬਿਨਾ ਵਿਵਸਥਤ ਢੰਗ ਦੇ ਬ੍ਰਿਟੇਨ ਦਾ ਯੂਰਪੀ ਸੰਘ 'ਚੋਂ ਬਾਹਰ ਨਿਕਲਣਾ ਸਾਰੇ ਪੱਖਾਂ ਲਈ ਬੇਹੱਦ ਹਾਨੀਕਾਰਕ ਹੋਵੇਗਾ।''


Related News