ਯੂਰਪੀਅਨ ਯੂਨੀਅਨ ਦੀ ਸਰਹੱਦੀ ਏਜੰਸੀ ਦੇ ਮੁਖੀ ਨੇ ਦਿੱਤਾ ਅਸਤੀਫ਼ਾ
Saturday, Apr 30, 2022 - 02:21 AM (IST)
ਬ੍ਰਸੇਲਜ਼-ਯੂਰਪੀਅਨ ਯੂਨੀਅਨ (ਈ.ਯੂ.) ਦੀ ਸਰਹੱਦੀ ਏਜੰਸੀ ਫ੍ਰੰਟੈਕਸ ਦੇ ਮੁਖੀ ਨੇ ਸ਼ੁੱਕਰਵਾਰ ਨੂੰ ਤੁਰੰਤ ਪ੍ਰਭਾਵ ਨਾਲ ਅਸਤੀਫ਼ਾ ਦੇ ਦਿੱਤਾ। ਈ.ਯੂ. ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਹ ਕਦਮ ਉਸ ਵੇਲੇ ਚੁੱਕਿਆ ਜਦ ਮੀਡੀਆ 'ਚ ਆਈਆਂ ਖ਼ਬਰਾਂ 'ਚ ਦੋਸ਼ ਲਾਇਆ ਗਿਆ ਹਿ ਸਰਹੱਦੀ ਏਜੰਸੀ ਯੂਰਪ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸ਼ਰਨਾਰਥੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵਾਪਸ ਜਾਣ 'ਤੇ ਮਜ਼ਬੂਰ ਕਰਨ 'ਚ ਸ਼ਾਮਲ ਸੀ।\
ਇਹ ਵੀ ਪੜ੍ਹੋ : ਕਾਬੁਲ ਦੀ ਮਸਜਿਦ ’ਚ ਧਮਾਕਾ, 10 ਦੀ ਮੌਤ
ਸ਼ਰਨਾਰਥੀਆਂ ਨੂੰ ਵਾਪਸ ਜਾਣ ਲਈ ਮਜ਼ਬੂਰ ਕਰਨਾ ਅੰਤਰਰਾਸ਼ਟਰੀ ਸ਼ਰਨਾਰਥੀ ਸੁਰੱਖਿਆ ਸਮਝੌਤੇ ਦੀ ਉਲੰਘਣਾ ਮੰਨਿਆ ਜਾਂਦਾ ਹੈ। ਯੂਰਪੀਅਨ ਯੂਨੀਅਨ ਕਮਿਸ਼ਨ ਨੇ ਕਿਹਾ ਕਿ ਉਹ ਫ੍ਰੰਟੈਕਸ ਦੇ ਕਾਰਜਕਾਰੀ ਨਿਰਦੇਸ਼ਕ ਫੈਬਰਿਸ ਲੇਗੇਰੀ ਦੇ ਅਸਤੀਫ਼ੇ ਦਾ ਨੋਟਿਸ ਲੈਂਦਾ ਹੈ। ਇਹ ਐਲਾਨ ਉਸ ਸਮੇਂ ਕੀਤਾ ਗਿਆ ਹੈ ਜਦ ਯੂਰਪੀਅਨ ਸਰਹੱਦ ਅਤੇ ਕੋਸਟ ਗਾਰਡ ਏਜੰਸੀ ਦੇ ਬੋਰਡ ਨੇ ਇਸ 'ਤੇ ਬੈਠਕ ਕੀਤੀ ਕਿ ਲੇਗੇਰੀ ਦੇ ਅਸਤੀਫ਼ੇ ਨੂੰ ਮਨਜ਼ੂਰੀ ਕੀਤਾ ਜਾਵੇ ਜਾਂ ਨਹੀਂ। ਇਸ ਸਰਹੱਦ ਏਜੰਸੀ ਨੂੰ ਫ੍ਰੰਟੈਕਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ : ਹੁਣ ਇਟਲੀ 'ਚ ਜੰਮਣ ਵਾਲੇ ਬੱਚਿਆਂ ਦੇ ਨਾਂ ਨਾਲ ਮਾਤਾ ਦਾ ਉਪਨਾਮ ਵੀ ਹੋਵੇਗਾ ਦਰਜ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ