EU ਨੇ ਚੀਨ ਨੂੰ BBC ਵਰਲਡ ਨਿਊਜ਼ ਚੈਨਲ ''ਤੇ ਲੱਗੀ ਪਾਬੰਦੀ ਹਟਾਉਣ ਦੀ ਕੀਤੀ ਅਪੀਲ

Sunday, Feb 14, 2021 - 02:26 AM (IST)

EU ਨੇ ਚੀਨ ਨੂੰ BBC ਵਰਲਡ ਨਿਊਜ਼ ਚੈਨਲ ''ਤੇ ਲੱਗੀ ਪਾਬੰਦੀ ਹਟਾਉਣ ਦੀ ਕੀਤੀ ਅਪੀਲ

ਬੀਜਿੰਗ-ਯੂਰਪੀਨ ਸੰਘ ਨੇ ਸ਼ਨੀਵਾਰ ਨੂੰ ਚੀਨ ਨੂੰ ਅਪੀਲ ਕੀਤੀ ਕਿ ਬੀ.ਬੀ.ਸੀ. ਵਰਲਡ ਨਿਊਜ਼ ਟੈਲੀਵਿਜ਼ਨ ਚੈਨਲ 'ਤੇ ਲਾਈ ਗਈ ਪਾਬੰਦੀ ਨੂੰ ਉਹ ਵਾਪਸ ਲੈ ਲਵੇ। ਸਮਝਿਆ ਜਾਂਦਾ ਹੈ ਕਿ ਇਹ ਪਾਬੰਦੀ ਬ੍ਰਿਟੇਨ ਵੱਲੋਂ ਚੀਨ ਦੇ ਸਰਕਾਰੀ ਪ੍ਰਸਾਰਕ ਸੀ.ਜੀ.ਟੀ.ਐੱਨ. ਦਾ ਲਾਇਸੈਂਸ ਰੱਦ ਕਰਨ ਦੇ ਜਵਾਬ 'ਚ ਲਾਈ ਗਈ ਸੀ।

ਈ.ਯੂ. ਨੇ ਬਿਆਨ ਜਾਰੀ ਕਰ ਰਿਹਾ ਹੈ ਕਿ ਬੀਜਿੰਗ ਦੀ ਪਹਿਲ ਨਾਲ 'ਭਾਵਨਾ ਦੀ ਆਜ਼ਾਦੀ ਅਤੇ ਇਸ ਦੀਆਂ ਸਰਹੱਦਾਂ 'ਚ ਸੂਚਨਾਵਾਂ ਦੀ ਪਹੁੰਚ 'ਚ ਅੜਿਕਾ ਪੈਂਦਾ ਹੈ ਅਤੇ ਇਹ ਚੀਨ ਦੇ ਸਵਿੰਧਾਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਬਿਆਨ 'ਚ ਇਹ ਵੀ ਕਿਹਾ ਗਿਆ ਹੈ ਕਿ ਹਾਂਗਕਾਂਗ ਦਾ ਇਹ ਐਲਾਨ ਕਿ ਉਸ ਦਾ ਸਰਕਾਰੀ ਪ੍ਰਸਾਰਕ ਵੀ ਬੀ.ਬੀ.ਸੀ. ਦੇ ਪ੍ਰਸਾਰਣ 'ਤੇ ਰੋਕ ਲਾਏਗਾ।

ਇਹ ਵੀ ਪੜ੍ਹੋ -ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਵੱਡੀ ਖਬਰ, ਟਰੂਡੋ ਸਰਕਾਰ ਨੇ ਬਦਲੇ ਨਿਯਮ

ਬਿਆਨ 'ਚ ਕਿਹਾ ਗਿਆ ਹੈ ਕਿ ਈ.ਯੂ. ਮੀਡੀਆ ਦੀ ਸੁਤੰਤਰਾ ਅਤੇ ਬਹੁ-ਵਚਨ ਦੀ ਰੱਖਿਆ ਲਈ ਵਚਨਬੱਧ ਹੈ, ਨਾਲ ਹੀ ਉਹ ਆਨਲਾਈਨ ਅਤੇ ਆਫਲਾਈਨ ਵਿਚਾਰ ਪ੍ਰਗਟ ਕਰਨ ਦੀ ਰੱਖਿਆ ਕਰਦਾ ਹੈ, ਜਿਸ 'ਚ ਸੁਤੰਤਰਾ ਦੇ ਨਾਲ-ਨਾਲ ਵਿਚਾਰਾਂ ਨੂੰ ਵਿਅਕਤ ਕਰਨਾ ਅਤੇ ਕਿਸੇ ਤਰ੍ਹਾਂ ਦੇ ਅੜਿੱਕੇ ਦੇ ਬਿਨ੍ਹਾਂ ਸੂਚਨਾ ਦਾ ਆਦਾਨ-ਪ੍ਰਦਾਨ ਕਰਨਾ ਸ਼ਾਮਲ ਹੈ। ਬ੍ਰਿਟੇਨ ਭਲੇ ਹੀ ਯੂਰਪੀਨ ਸੰਘ ਦਾ ਮੈਂਬਰ ਨਹੀਂ ਹੈ ਪਰ ਉਹ ਯੂਰਪੀਨ ਕੌਂਸਲ ਦਾ ਮੈਂਬਰ ਹੈ ਜੋ ਪ੍ਰਸਾਰਣ ਲਾਇਸੈਂਸ 'ਤੇ 1989 ਦੇ ਸਮਝੌਤੇ ਨਾਲ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ -ਬੱਚਿਆਂ ਲਈ ਟੀਕੇ ਦਾ ਪ੍ਰੀਖਣ ਕਰ ਰਹੀ ਹੈ ਆਕਸਫੋਰਡ ਯੂਨੀਵਰਸਿਟੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News