EU ਨੇ ਅਫਗਾਨਿਸਤਾਨ ਲਈ 1 ਅਰਬ ਯੂਰੋ ਸਹਾਇਤਾ ਪੈਕੇਜ ਦਾ ਕੀਤਾ ਐਲਾਨ

Wednesday, Oct 13, 2021 - 10:26 AM (IST)

EU ਨੇ ਅਫਗਾਨਿਸਤਾਨ ਲਈ 1 ਅਰਬ ਯੂਰੋ ਸਹਾਇਤਾ ਪੈਕੇਜ ਦਾ ਕੀਤਾ ਐਲਾਨ

ਬ੍ਰਸੇਲਸ (ਬਿਊਰੋ): ਯੂਰਪੀ ਯੂਨੀਅਨ ਨੇ ਅਫਗਾਨਿਸਤਾਨ ਨੂੰ ਇਕ ਬਿਲੀਅਨ ਯੂਰੋ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਇਹ ਰਾਸ਼ੀ ਤਾਲਿਬਾਨ ਸਰਕਾਰ ਨੂੰ ਨਾ ਦੇ ਕੇ ਉੱਥੇ ਕੰਮ ਕਰ ਰਹੀਆਂ ਅੰਤਰਰਾਸ਼ਟਰੀ ਸਹਾਇਤਾ ਏਜੰਸੀਆਂ ਨੂੰ ਦਿੱਤੀ ਜਾਵੇਗੀ। ਇਹ ਏਜੰਸੀਆਂ ਆਪਣੇ ਪ੍ਰੋਗਰਾਮਾਂ ਜ਼ਰੀਏ ਅਫਗਾਨ ਲੋਕਾਂ ਦੀ ਮਦਦ ਕਰਨਗੀਆਂ। ਭਾਰਤੀ ਰੁਪਏ ਵਿਚ ਇਹ ਰਾਸ਼ੀ 8699 ਕਰੋੜ ਬਣਦੀ ਹੈ। ਇਸ ਸਹਾਇਤਾ ਰਾਸ਼ੀ ਦਾ ਐਲਾਨ ਜੀ-20 ਦੇ ਅਫਗਾਨ ਸਿਖਰ ਸੰਮੇਲਨ ਤੋਂ ਪਹਿਲਾਂ ਕੀਤਾ ਗਿਆ ਹੈ।

ਅਫਗਾਨ ਲੋਕਾਂ ਦੀ ਮਦਦ ਲਈ ਦਿੱਤੀ ਜਾਵੇਗੀ ਰਾਸ਼ੀ
ਯੂਰਪੀ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨੇ ਕਿਹਾ ਕਿ ਸਾਨੂੰ ਅਫਗਾਨਿਸਤਾਨ ਵਿਚ ਇਕ ਵੱਡੇ ਮਨੁੱਖੀ ਅਤੇ ਸਮਾਜਿਕ-ਆਰਥਿਕ ਪਤਨ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਮਨੁੱਖੀ ਅਧਿਕਾਰਆਂ ਦੀ ਰੱਖਿਆ ਸਮੇਤ ਅਫਗਾਨ ਅਧਿਕਾਰੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਸੰਬੰਧਾਂ ਲਈ ਸਾਡੀਆਂ ਸ਼ਰਤਾਂ ਸਪਸ਼ੱਟ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਪਰ ਤਾਲਿਬਾਨ ਦੀਆਂ ਹਰਕਤਾਂ ਦੀ ਕੀਮਤ ਅਫਗਾਨਾਂ ਨੂੰ ਨਹੀਂ ਚੁਕਾਉਣੀ ਚਾਹੀਦੀ।

ਤਾਲਿਬਾਨ ਦੇ ਹੱਥ ਨਹੀਂ ਲੱਗੇਗੀ ਰਾਸ਼ੀ
ਉਰਸੁਲਾ ਵਾਨ ਡੇਰ ਲੇਯੇਨ ਨੇ ਕਿਹਾ ਕਿ ਯੂਰਪੀ ਸੰਘ ਦੀ ਸਹਾਇਤਾ ਰਾਸ਼ੀ ਅਫਗਾਨਿਸਤਾਨ ਨੂੰ ਸਿੱਧੇ ਮਦਦ ਦੇ ਤੌਰ 'ਤੇ ਨਾ ਦੇ ਕੇ ਇੱਥੇ ਕੰਮ ਕਰ ਰਹੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੇ ਮਾਧਿਅਮ ਨਾਲ ਦਿੱਤੀ ਜਾਵੇਗੀ। ਇਹਨਾਂ ਵਿਚੋਂ ਇਕ ਵੀ ਰੁਪਈਆ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਨਹੀਂ ਦਿੱਤੀ ਜਾਵੇਗਾ। ਅਸਲ ਵਿਚ ਦੁਨੀਆ ਨੂੰ ਹਾਲੇ ਵੀ ਡਰ ਹੈ ਕਿ ਤਾਲਿਬਾਨ ਆਪਣੇ ਕੀਤੇ ਗਏ ਵਾਅਦਿਆਂ ਨੂੰ ਸ਼ਾਇਦ ਹੀ ਪੂਰਾ ਕਰੇ। ਕਈ ਮਾਹਰ ਵੀ ਚਿਤਾਵਨੀ ਦੇ ਚੁੱਕੇ ਹਨ ਕਿ ਤਾਲਿਬਾਨ ਵਿਦੇਸ਼ੀ ਤੋਂ ਮਿਲੀ ਸਹਾਇਤਾ ਰਾਸ਼ੀ ਦੀ ਵਰਤੋਂ ਖੁਦ ਨੂੰ ਮਜ਼ਬੂਤ ਬਣਾਉਣ ਲਈ ਕਰੇਗਾ।

ਪੜ੍ਹੋ ਇਹ ਅਹਿਮ ਖਬਰ - ਚੀਨ ਦੇ ਰਾਸ਼ਟਰਪਤੀ ਨੇ ਵਾਤਾਵਰਣ ਸੰਭਾਲ ਲਈ 23.3 ਕਰੋੜ ਡਾਲਰ ਦੇ ਫੰਡ ਦਾ ਕੀਤਾ ਐਲਾਨ 

ਕੁੱਲ 1 ਬਿਲੀਅਨ ਯੂਰੋ ਦੀ ਸਹਾਇਤਾ ਦੇ ਰਿਹਾ ਈਯੂ
ਰਾਇਟਰਜ਼ ਮੁਤਾਬਕ ਯੂਰਪੀ ਸੰਘ ਅਫਗਾਨਿਸਤਾਨ ਅਤੇ ਉਸ ਦੇ ਗੁਆਂਢੀ ਦੇਸ਼ਾਂ ਨੂੰ 700 ਮਿਲੀਅਨ ਯੂਰੋ ਮਤਲਬ 809.2 ਮਿਲੀਅਨ ਡਾਲਰ ਦੀ ਐਮਰਜੈਂਸੀ ਸਹਾਇਤਾ ਦੇਵੇਗਾ। ਯੂਰਪੀ ਯੂਨੀਅਨ ਨੇ ਪਹਿਲਾਂ ਤੋਂ ਹੀ ਅਫਗਾਨਿਸਤਾਨ ਵਿਚ ਬੁਨਿਆਦੀ ਸੇਵਾਵਾਂ ਅਤੇ ਭੋਜਨ ਦੀ ਉਪਲਬਧਤਾ ਬਣਾਈ ਰੱਖਣ ਲਈ 300 ਮਿਲੀਅਨ ਯੂਰੋ ਦੀ ਸਹਾਇਤਾ ਕਰਨ ਦਾ ਵਾਅਦਾ ਕੀਤਾ ਹੈ। ਅਜਿਹੇ ਵਿਚ ਇਹ ਕੁੱਲ ਰਾਸ਼ੀ 1 ਬਿਲੀਅਨ ਯੂਰੋ ਤੱਕ ਪਹੁੰਚ ਜਾਂਦੀ ਹੈ।

ਯੂਐੱਨ ਸਕੱਤਰ ਨੇ ਕੀਤੀ ਮਦਦ ਦੀ ਅਪੀਲ
ਸੰਯੁਕਤ ਰਾਸ਼ਟਰ ਦੇ ਜਨਲਰ ਸਕੱਤਰ ਐਂਟੋਨੀਓ ਗੁਤਾਰੇਸ ਨੇ ਵੀ ਮੰਗਲਵਾਰ ਨੂੰ ਟਵੀਟ ਕਰ ਕੇ ਅਫਗਾਨਿਸਤਾਨ ਨੂੰ ਮਦਦ ਦੇਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਦੀ ਅਰਥਵਿਵਸਥਾ ਖਰਾਬ ਹੋ ਰਹੀ ਹੈ। ਬੈਂਕ ਬੰਦ ਹੋ ਰਹੇ ਹਨ ਅਤੇ ਕਈ ਥਾਵਾਂ 'ਤੇ ਸਿਹਤ ਸੇਵਾ ਜਿਹੀਆਂ ਲੋੜੀਂਦੀਆਂ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਹੈ। ਮੈਂ ਦੁਨੀਆ ਨੂੰ ਅਪੀਲ ਕਰਦਾ ਹਾਂ ਕਿ ਉਹ ਕਾਰਵਾਈ ਕਰੇ ਅਤੇ ਅਫਗਾਨ ਅਰਥਵਿਵਸਥਾ ਵਿਚ ਰਾਸ਼ੀ ਪਾਉਣ ਤਾਂ ਜੋ ਪਤਨ ਤੋਂ ਬਚਿਆ ਜਾ ਸਕੇ।

ਨੋਟ- EU ਵੱਲੋਂ ਅਫਗਾਨਿਸਤਾਨ ਲਈ 1 ਅਰਬ ਯੂਰੋ ਸਹਾਇਤਾ ਪੈਕੇਜ ਦਾ ਕੀਤਾ ਐਲਾਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News