ਕੋਰੋਨਾ ਤੋਂ ਬਾਅਦ ਰਹੱਸਮਈ ਬੀਮਾਰੀ ਦੀ ਦਹਿਸ਼ਤ, ਇੰਝ ਮਰ ਰਹੇ ਹਨ ਲੋਕ

Tuesday, Mar 03, 2020 - 02:11 PM (IST)

ਅਦੀਸ ਅਬਾਬਾ (ਬਿਊਰੋ): ਦੁਨੀਆ ਭਰ ਵਿਚ ਜਿੱਥੇ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ ਉੱਥੇ ਅਫਰੀਕੀ ਦੇਸ਼ ਇਥੋਪੀਆ ਵਿਚ ਇਕ ਰਹੱਸਮਈ ਬੀਮਾਰੀ ਲੋਕਾਂ ਦੀ ਜਾਨ ਲੈ ਰਹੀ ਹੈ।ਇੱਥੇ ਬੀਮਾਰੀ ਦੀ ਚਪੇਟ ਵਿਚ ਆਉਣ ਦੇ ਬਾਅਦ ਲੋਕਾਂ ਦੇ ਨੱਕ ਅਤੇ ਮੂੰਹ ਵਿਚੋਂ ਪਹਿਲਾਂ ਖੂਨ ਨਿਕਲਦਾ ਹੈ ਅਤੇ ਫਿਰ ਅੱਖਾਂ ਪੀਲੀਆਂ ਹੋ ਜਾਂਦੀਆਂ ਹਨ।ਇਸ ਦੇ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ।ਸਥਾਨਕ ਮੀਡੀਆ ਦੇ ਮੁਤਾਬਕ ਇਥੋਪੀਆ ਦੇ ਸੋਮਾਲੀ ਵਿਚ ਰਹੱਸਮਈ ਬੀਮਾਰੀ ਨਾਲ ਹੁਣ ਤੱਕ 15 ਲੋਕਾਂ ਦੇ ਮਰਨ ਦੀ ਖਬਰ ਹੈ। ਭਾਵੇਂਕਿ ਹੁਣ ਤੱਕ ਇਸ ਅੰਕੜੇ ਦੀ ਪੁਸ਼ਟੀ ਨਹੀਂ ਹੋ ਸਕੀ ਹੈ। 

PunjabKesari

ਗਾਰਡੀਅਨ ਦੀ ਰਿਪੋਰਟ ਦੇ ਮੁਤਾਬਕ ਸਥਾਨਕ ਲੋਕ ਇਸ ਰਹੱਸਮਈ ਬੀਮਾਰੀ ਦੇ ਪਿੱਛੇ ਚੀਨੀ ਤੇਲ ਡ੍ਰਿਲਿੰਗ ਤੋਂ ਨਿਕਲ ਰਹੇ ਜ਼ਹਿਰੀਲੇ ਕੂੜੇ (toxic waste) ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਇਸ ਬੀਮਾਰੀ ਦਾ ਅਸਰ ਵੀ ਸਭ ਤੋਂ ਜ਼ਿਆਦਾ ਸੋਮਾਲੀ ਵਿਚ ਇਕ ਗੈਸ ਪ੍ਰਾਜੈਕਟ ਦੇ ਨੇੜਲੇ ਪਿੰਡਾਂ ਵਿਚ ਦਿਖਾਈ ਦਿੱਤਾ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪਹਿਲਾਂ ਪੀੜਤਾਂ ਦੀਆਂ ਅੱਖਾਂ ਪੀਲੀਆਂ ਹੋ ਜਾਂਦੀਆਂ ਹਨ ਅਤੇ ਬੁਖਾਰ ਆਉਣ ਤੋਂ ਪਹਿਲਾਂ ਪੂਰੇ ਸਰੀਰ ਵਿਚ ਸੋਜ ਆ ਜਾਂਦੀ ਹੈ। ਇਸ ਦੇ ਬਾਅਦ ਅਚਾਨਕ ਅੱਖ ਅਤੇ ਮੂੰਹ ਵਿਚੋਂ ਖੂਨ ਆਉਂਦਾ ਹੈ ਅਤੇ ਫਿਰ ਉਹਨਾਂ ਦੀ ਮੌਤ ਹੋ ਰਹੀ ਹੈ। ਇਸ ਦੇ ਇਲਾਵਾ ਇਸ ਅਣਪਛਾਤੀ ਬੀਮਾਰੀ ਦੇ ਹੋਰ ਲੱਛਣਾਂ ਵਿਚ ਹਥੇਲੀਆਂ ਪੀਲੀਆਂ ਪੈ ਜਾਣੀਆਂ, ਭੁੱਖ ਨਾ ਲੱਗਣਾ ਅਤੇ ਨੀਂਦ ਨਾ ਆਉਣਾ ਵੀ ਸ਼ਾਮਲ ਹੈ।

PunjabKesari

ਉੱਥੇ ਹੁਣ ਤੱਕ ਅਧਿਕਾਰੀਆਂ ਨੇ ਇਥੋਪੀਆ ਖੇਤਰ ਵਿਚ ਸਿਹਤ ਅਤੇ ਵਾਤਾਵਰਨ ਸੰਕਟ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਭਾਵੇਂਕਿ ਇਹ ਕਿਸ ਤਰ੍ਹਾਂ ਦੀ ਬੀਮਾਰੀ ਹੈ ਅਤੇ ਇਸ ਦੇ ਪਿੱਛੇ ਕਾਰਨ ਕੀ ਹੈ ਇਸ ਗੱਲ ਨੂੰ ਲੈਕੇ ਹਾਲੇ  ਕੁਝ ਵੀ ਸਪੱਸ਼ਟ ਨਹੀਂ ਹੋਇਆ ਹੈ। ਲੋਕਾਂ ਨੂੰ ਸ਼ੱਕ ਹੈ ਕਿ ਇਹ ਸਭ ਰਸਾਇਣ ਕਚਰੇ ਦੇ ਕਾਰਨ ਹੋਇਆ, ਜਿਸ ਨੇ ਇੱਥੋਂ ਦੀ ਜਲ ਸਪਲਾਈ ਨੂੰ ਬਰਬਾਦ ਕਰ ਦਿੱਤਾ ਹੈ। 

PunjabKesari

ਜਿਗਜਿਗਾ ਵਸਨੀਕ ਖਾਦਰ ਆਬਦੀ ਅਬਦੁੱਲਾਹੀ ਦੀ ਇਸ ਰਹੱਸਮਈ ਬੀਮਾਰੀ ਨਾਲ ਮੌਤ ਹੋ ਗਈ। ਉਹਨਾਂ ਦੇ ਪਰਿਵਾਰ ਵਾਲਿਆਂ ਨੇ ਇਸ ਮਹਾਮਾਰੀ ਲਈ ਕੈਲੁਬ (ਗੈਸ ਖੇਤਰ) ਨੂੰ ਜ਼ਿੰਮੇਵਾਰ ਦੱਸਿਆ ਹੈ। ਉਹਨਾਂ ਦਾ ਕਹਿਣਾ ਹੈਕਿ ਇੱਥੋਂ ਨਿਕਲਣ ਵਾਲੇ ਜ਼ਹਿਰੀਲੇ ਪਦਾਰਥ ਲੋਕਾਂ ਦੀ ਜਾਨ ਲੈ ਰਹੇ ਹਨ। ਉੱਥੇ ਸੋਮਾਲੀ ਖੇਤਰੀ ਸਰਕਾਰ ਦੇ ਇਕ ਸਲਾਹਕਾਰ ਦਾ ਦਾਅਵਾ ਹੈ ਕਿ ਇਹ ਇਕ ਨਵੀਂ ਬੀਮਾਰੀਆਂ ਵਿਚੋਂ ਇਕ ਹੈ। ਇਹ ਸੋਮਾਲੀ ਇਲਾਕੇ ਵਿਚ ਪਹਿਲਾਂ ਕਦੇ ਨਹੀਂ ਦੇਖੀ ਗਈ। ਉਹਨਾਂ ਨੇ ਸਾਫ ਕਿਹਾ ਕਿ ਚੀਨ ਦੀ ਕੰਪਨੀ POLY-GCL ਉਹਨਾਂ ਰਸਾਇਣਾਂ ਦੀ ਵਰਤੋਂ ਕਰਦੀ ਹੈ ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ।


Vandana

Content Editor

Related News