ਇਜ਼ਰਾਈਲ ਨੂੰ ਸਬਕ ਸਿਖਾਉਣਾ ਜ਼ੂਰਰੀ : ਐਰਦੋਗਨ

05/12/2021 8:41:24 PM

ਅੰਕਾਰਾ-ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਐਰਦੋਗਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੂੰ ਕਿਹਾ ਕਿ ਫਲਸਤੀਨੀਆਂ ਦੇ ਪ੍ਰਤੀ ਇਜ਼ਰਾਈਲ ਦੇ ਰਵੱਈਏ ਵਿਰੁੱਧ ਅੰਤਰਰਾਸ਼ਟਰੀ ਸਮੂਹ ਨੂੰ 'ਉਸ ਨੂੰ ਸਖਤ ਅਤੇ ਕੁਝ ਵੱਖ ਸਬਕ ਸਿਖਾਉਣਾ' ਚਾਹੀਦਾ। ਤੁਰਕੀ ਦੇ ਰਾਸ਼ਟਰਪਤੀ ਸੰਚਾਰ ਡਾਇਰੈਕਟੋਰੇਟ ਮੁਤਾਬਕ, ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਬੁੱਧਵਾਰ ਨੂੰ ਟੈਲੀਫੋਨ 'ਤੇ ਯੇਰੂਸ਼ੇਲਮ ਦੇ ਵਿਵਾਦਿਤ ਖੇਤਰ ਨੂੰ ਲੈ ਕੇ ਤਣਾਅ 'ਤੇ ਚਰਚਾ ਕੀਤੀ।

ਇਹ ਵੀ ਪੜ੍ਹੋ-ਕੋਵਿਡ-19 : ਸ਼੍ਰੀਲੰਕਾ ਨੇ ਰਾਤ ਦੀ ਯਾਤਰਾ 'ਤੇ ਲਾਈ ਪਾਬੰਦੀ

ਬਿਆਨ ਮੁਤਾਬਕ ਐਰਦੋਗਨ ਨੇ ਕਿਹਾ ਕਿ ਅੰਤਰਰਾਸ਼ਟਰੀ ਸਮੂਹ ਨੂੰ ਇਜ਼ਰਾਈਲ ਨੂੰ ਸਖਤ ਅਤੇ ਵੱਖ ਸਬਕ ਸਿਖਾਉਣਾ ਚਾਹੀਦਾ ਅਤੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਤੁਰੰਤ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ ਤਾਂ ਕਿ ਇਜ਼ਰਾਈਲ ਨੂੰ 'ਸਪੱਸ਼ਟ ਸੰਦੇਸ਼' ਜਾਵੇ। ਬਿਆਨ 'ਚ ਕਿਹਾ ਗਿਆ ਹੈ ਕਿ ਐਰਦੋਗਨ ਨੇ ਪੁਤਿਨ ਨੂੰ ਸੁਝਾਅ ਦਿੱਤਾ ਕਿ ਫਲਸਤੀਨੀਆਂ ਦੀ ਰੱਖਿਆ ਲਈ ਅੰਤਰਰਾਸ਼ਟਰੀ ਸੁਰੱਖਿਆ ਬਲ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ। ਇਸ ਦਰਮਿਆਨ ਇੰਸਤਾਂਬੁਲ 'ਚ ਹਜ਼ਾਰਾਂ ਲੋਕਾਂ ਨੇ ਮੰਗਲਵਾਰ ਸ਼ਾਮ ਦੇਸ਼ ਵਿਆਪੀ ਕੋਰੋਨਾ ਵਾਇਰਸ ਕਰਫਿਉ ਦੀ ਉਲੰਘਣਾ ਕਰ ਕੇ ਇਜ਼ਰਾਈਲ ਹਮਲੇ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ। ਕਾਫੀ ਗਿਣਤੀ 'ਚ ਕਾਰਾਂ ਦਾ ਕਾਫਲਾ ਤੁਰਕੀ ਅਤੇ ਫਲਸਤੀਨੀ ਝੰਡੇ ਲਹਿਰਾਉਂਦੇ ਹੋਏ ਇਜ਼ਰਾਈਲੀ ਦੂਤਘਰ ਵੱਲ ਰਵਾਨਾ ਹੋਏ।

ਇਹ ਵੀ ਪੜ੍ਹੋ-ਨੇਪਾਲ ਨੇ ਕੋਰੋਨਾ ਦੇ ਵਿਗੜਦੇ ਹਾਲਾਤ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ 31 ਮਈ ਤਕ ਵਧਾਈ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News