ਅੰਦਰੋ-ਅੰਦਰ ਭਾਰਤ ਖ਼ਿਲਾਫ਼ ਸਾਜ਼ਿਸ਼ਾਂ ਰਚ ਰਿਹੈ ਤੁਰਕੀ, ਮਾਹਰਾਂ ਨੇ ਦਿੱਤੀ ਚਿਤਾਵਨੀ

Wednesday, Aug 26, 2020 - 04:00 PM (IST)

ਅੰਦਰੋ-ਅੰਦਰ ਭਾਰਤ ਖ਼ਿਲਾਫ਼ ਸਾਜ਼ਿਸ਼ਾਂ ਰਚ ਰਿਹੈ ਤੁਰਕੀ, ਮਾਹਰਾਂ ਨੇ ਦਿੱਤੀ ਚਿਤਾਵਨੀ

ਤੁਰਕੀ- ਭਾਰਤ ਖ਼ਿਲਾਫ਼ ਤੁਰਕੀ ਦਾ ਏਜੰਡਾ ਸਪੱਸ਼ਟ ਨਜ਼ਰ ਆ ਰਿਹਾ ਹੈ। ਬੀਤੇ ਕੁਝ ਮਹੀਨਿਆਂ ਵਿਚ ਤੁਰਕੀ ਦੇ ਰਾਸ਼ਟਰਪਤੀ ਐਰਦੋਗਨ ਦੇ ਕੁਝ ਬਿਆਨ ਭਾਰਤ ਵਿਰੋਧੀ ਸੁਰ ਦੀ ਉਦਾਹਰਣ ਪੇਸ਼ ਕਰ ਰਹੇ ਹਨ। ਜਦੋਂ ਤੋਂ ਭਾਰਤ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਈ ਹੈ, ਉਦੋਂ ਤੋਂ ਤੁਰਕੀ ਭਾਰਤ ਖ਼ਿਲਾਫ਼ ਲਗਾਤਾਰ ਬਿਆਨਬਾਜ਼ੀ ਕਰ ਰਿਹਾ ਹੈ। ਉਸ ਨੇ ਪਿਛਲੇ ਸਾਲ ਸਤੰਬਰ ਵਿਚ ਕਸ਼ਮੀਰ ਮਾਮਲੇ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਚੁੱਕਿਆ ਸੀ। ਤੁਰਕੀ ਨੇ ਕਸ਼ਮੀਰੀਆਂ ਨੂੰ ਕੱਟੜਪੰਥੀ ਬਣਾਉਣ ਦਾ ਟੀਚਾ ਰੱਖਿਆ ਹੈ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਇਹ ਭਾਰਤ ਲਈ ਵੱਡਾ ਖਤਰਾ ਬਣ ਸਕਦਾ ਹੈ। 

ਇਸ ਸਬੰਧੀ ਇਕ ਵੈਬੀਨਾਰ 'ਐਰਦੋਗਨਜ਼ ਕੈਲੀਫੇਟ ਪ੍ਰੋਜੈਕਟ ਐਂਡ ਜਿਹਾਦਿਸਟ ਆਰਗੇਨਾਇਜ਼ੇਸ਼ਨ ਇੰਡੀਆ ਕੁਨੈਕਸ਼ਨ' ਰੱਖਿਆ ਗਿਆ ਜਿਸ ਵਿਚ ਯੂਸਾਨਸ ਫਾਊਂਡੇਸ਼ਨ ਦੇ ਸੀ. ਈ. ਓ. ਅਭਿਨਵ ਪਾਂਡੇ ਅਤੇ ਤੁਰਕੀ ਦੇ ਮਾਹਿਰ ਤੇ ਸਵੀਡਨ ਦੇ ਇਨਵੈਸਟੀਗੇਟਿਵ ਪੱਤਰਕਾਰ ਅਬਦੁੱਲਾ ਬੋਜ਼ਕੁਰਟ ਬੁਲਾਰੇ ਵਜੋਂ ਸ਼ਾਮਲ ਹੋਏ।
ਬੋਜ਼ਕੁਰਟ ਨੇ ਕਿਹਾ ਕਿ ਐਰਦੋਗਨ ਦੇ ਰਾਜ ਵਿਚ ਤੁਰਕੀ ਅਲੱਗ-ਥਲੱਗ ਹੁੰਦਾ ਜਾ ਰਿਹਾ ਹੈ ਤੇ ਪੂਰੀ ਦੁਨੀਆ ਇਹ ਜਾਣਦੀ ਹੈ। ਉਨ੍ਹਾਂ ਕਿਹਾ ਕਿ ਐਰਦੋਗਨ ਸਰਕਾਰ ਦੀਆਂ ਬਹੁਤ ਸਾਰੀਆਂ ਨੀਤੀਆਂ ਗ਼ਲਤ ਹਨ। 

ਤੁਰਕੀ ਵਿਚ ਸੁੰਨੀ ਮੁਸਲਮਾਨਾਂ ਦੀ ਬਹੁਲਤਾ ਹੈ। ਐਰਦੋਗਨ ਭਾਰਤ ਵਿਚ ਮੁਸਲਮਾਨਾਂ ਨੂੰ ਭੜਕਾਉਣ ਅਤੇ ਉਨ੍ਹਾਂ ਨੂੰ ਅੱਤਵਾਦ ਦੀ ਰਾਹ 'ਤੇ ਤੋਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਗੌੜਾ ਜ਼ਾਕਿਰ ਨਾਇਕ ਆਪਣੇ ਜ਼ਹਿਰੀਲੇ ਭਾਸ਼ਣਾਂ ਨਾਲ ਭਾਰਤ ਵਿਚ ਨਫ਼ਰਤ ਵਧਾਉਣ ਦੀ ਸਾਜ਼ਿਸ਼ ਰਚਦਾ ਰਹਿੰਦਾ ਹੈ। ਇਸ ਕੰਮ ਵਿਚ ਉਸ ਦੀ ਮਦਦ ਪਾਕਿਸਤਾਨ ਤੇ ਤੁਰਕੀ ਕਰਦੇ ਆ ਰਹੇ ਹਨ। 

ਐਰਦੋਗਨ ਨੇ ਮੀਡੀਆ 'ਤੇ ਵੀ ਆਪਣਾ ਕਬਜਾ ਕੀਤਾ ਹੋਇਆ ਹੈ ਤੇ ਇਸ ਨੇ ਝੂਠੀ ਮੀਡੀਆ ਦੇ ਨਾਂ 'ਤੇ ਲਗਭਗ 200 ਮੀਡੀਆ ਅਦਾਰੇ ਬੰਦ ਕਰ ਦਿੱਤੇ ਤਾਂ ਕਿ ਉਸ ਤੇ ਖ਼ਿਲਾਫ਼ ਕੁਝ ਵੀ ਲਿਖਿਆ ਨਾ ਜਾ ਸਕੇ। ਉੱਥੋਂ ਦੀ ਜਨਤਾ ਅੱਗੇ ਉਸ ਦਾ ਅਸਲੀ ਚਿਹਰਾ ਆਉਣ ਹੀ ਨਹੀਂ ਦਿੱਤਾ ਜਾਂਦਾ।
 


author

Lalita Mam

Content Editor

Related News