ਰਾਸ਼ਟਰਪਤੀ ਐਰਦੋਗਨ ਦੀ ਲਾਲਸਾ ਕਾਰਨ ਬਰਬਾਦ ਹੋ ਰਿਹੈ ਤੁਰਕੀ

10/06/2020 2:20:49 PM

ਅੰਕਾਰਾ- ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਐਰਦੋਗਨ ਨੇ ਜੂਨ 2018 ਵਿਚ ਘੋਸ਼ਣਾ ਕੀਤੀ ਸੀ ਕਿ ਉਹ ਤੁਰਕੀ ਨੂੰ ਵਿਸ਼ਵ ਦੇ ਉੱਚ ਸ਼ਕਤੀਸ਼ਾਲੀ 10 ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕਰਨ ਲਈ ਪੂਰੀ ਕੋਸ਼ਿਸ਼ ਕਰਨਗੇ ਪਰ ਉਨ੍ਹਾਂ ਦਾ ਇਹ ਸੁਫ਼ਨਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਐਰਦੋਗਨ ਦੀਆਂ ਵਾਧੂ ਇੱਛਾਵਾਂ ਜਾਂ ਕਹਿ ਲਈਏ ਕਿ ਲਾਲਸਾ ਕਾਰਨ ਤੁਰਕੀ ਸੀਰੀਆ ਤੇ ਲੀਬੀਆਂ ਨਾਲ ਸੰਘਰਸ਼ ਵਿਚ ਕਿਰਿਆਸ਼ੀਲ ਰੂਪ ਵਿਚ ਸ਼ਾਮਲ ਹੈ ਅਤੇ ਇਹ ਐਜੀਅਨ ਸਾਗਰ ਵਿਚ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। 

ਅਜਰਬਾਈਜਾਨ ਅਤੇ ਅਰਮੀਨੀਆ ਨਾਲ ਯੁੱਧ ਵਿਚ ਵੀ ਤੁਰਕੀ ਸ਼ਾਮਲ ਹੈ। ਇੱਥੇ ਇਹ ਸਵਾਲ ਹੈ ਕਿ ਕੀ ਇਹ ਸਾਰੇ ਕਦਮ ਐਰਦੋਗਨ ਦੀ ਲਾਲਸਾ  ਨੂੰ ਮ਼ਜ਼ਬੂਤ ਕਰਦੇ ਹਨ ਜਾਂ ਉਨ੍ਹਾਂ ਨੂੰ ਕਮਜ਼ੋਰ ਕਰਦੇ ਹਨ ਕਿਉਂਕਿ ਇਸ ਤਰ੍ਹਾਂ ਤੁਰਕੀ ਆਪਣਾ ਮਹਾਸ਼ਕਤੀ ਬਣਨ ਦਾ ਸੁਫ਼ਨਾ ਤੋੜ ਰਿਹਾ ਹੈ। ਜ਼ਿਕਰਯੋਗ ਹੈ ਕਿ ਤੁਰਕੀ ਨੇ ਕਤਰ ਤੇ ਸੋਮਾਲੀਆ ਵਿਚ ਫ਼ੌਜੀ ਟਿਕਾਣਿਆਂ ਦੀ ਸਥਾਪਨਾ ਕੀਤੀ ਹੈ। ਕਈ ਰਿਪੋਰਟਾਂ ਮੁਤਾਬਕ ਇਹ ਲਾਲ ਸਾਗਰ ਤੇ ਅਫਰੀਕਾ ਵਿਚ ਹਾਰਨ , ਜਿੱਥੇ ਅੰਕਾਰਾ ਵਿਚ ਕਤਰ ਨਾਲ ਮਿਲ ਕੇ ਸੂਕਿਨ ਦੇ ਸੂਡਾਨੀ ਟਾਪੂ ਵਿਚ ਆਧਾਰ ਸਥਾਪਤ ਕਰਨ ਵਿਚ ਕੋਸ਼ਿਸ਼ ਕਰ ਰਿਹਾ ਹੈ। ਯੂ. ਏ. ਈ. ਤੇ ਸਾਊਦੀ ਅਰਬ ਖ਼ਿਲਾਫ਼ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।  

ਤੁਰਕੀ ਨੇ ਰੂਸ ਨਾਲ ਨੇੜਤਾ ਵਾਲੇ ਸਬੰਧ ਸਥਾਪਤ ਦੀ ਕਰਨ ਦੀ ਕੋਸ਼ਿਸ਼ ਕਰਕੇ ਪੱਛਮ ਨੂੰ ਨਾਰਾਜ਼ ਕਰ ਲਿਆ ਹੈ ਅਤੇ ਇੱਥੋਂ ਤੱਕ ਕਿ ਐੱਸ 400 ਮਿਜ਼ਾਇਲ ਰੱਖਿਆ ਪ੍ਰਣਾਲੀ ਦੀ ਖਰੀਦ ਨਾਲ ਅਮਰੀਕੀ ਪਾਬੰਦੀਆਂ ਨੂੰ ਵੀ ਖਤਰੇ ਵਿਚ ਪਾ ਦਿੱਤਾ ਹੈ। ਤੁਰਕੀ ਦੀ ਅਰਥ ਵਿਵਸਥਾ ਵਿਚ ਵੀ ਸੁਧਾਰ ਦੇ ਤਰੀਕਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰਨ ਦੀ ਥਾਂ ਐਰਦੋਗਨ ਤੁਰਕੀ ਦੇ ਆਰਥਿਕ ਸੰਕਟਾਂ ਨੂੰ ਵਧਾ ਰਹੇ ਹਨ। ਰਿਪੋਰਟ ਮੁਤਾਬਕ ਤੁਰਕੀ ਸਾਲ ਦੀ ਸ਼ੁਰੂਆਤ ਤੋਂ ਬਾਅਦ ਆਪਣੀ ਕਰੰਸੀ ਮੁੱਲ ਲੀਰਾ ਦਾ 22 ਫੀਸਦੀ ਘਟਾ ਚੁੱਕਾ ਹੈ। ਇਸ ਦੇ ਇਲਾਵਾ ਤੁਰਕੀ 'ਤੇ ਕੋਰੋਨਾ ਪੀੜਤਾਂ ਦੀ ਅਸਲੀ ਗਿਣਤੀ ਲੁਕਾਉਣ ਦੇ ਵੀ ਦੋਸ਼ ਹਨ। 


Lalita Mam

Content Editor

Related News