''ਅਫਗਾਨਿਸਤਾਨ ਇਸਲਾਮੀ ਅਮੀਰਾਤ'' ਵੱਲੋਂ ਨਿਯੁਕਤ ਰਾਜਦੂਤ ਨੇ ਸੰਯੁਕਤ ਰਾਸ਼ਟਰ ਨੂੰ ਮਾਨਤਾ ਦੇਣ ਦੀ ਕੀਤੀ ਅਪੀਲ

Saturday, Oct 02, 2021 - 01:53 AM (IST)

''ਅਫਗਾਨਿਸਤਾਨ ਇਸਲਾਮੀ ਅਮੀਰਾਤ'' ਵੱਲੋਂ ਨਿਯੁਕਤ ਰਾਜਦੂਤ ਨੇ ਸੰਯੁਕਤ ਰਾਸ਼ਟਰ ਨੂੰ ਮਾਨਤਾ ਦੇਣ ਦੀ ਕੀਤੀ ਅਪੀਲ

ਪੇਸ਼ਾਵਰ/ਕਾਬੁਲ-ਸੁਹੈਲ ਸ਼ਾਹੀਨ ਨੇ ਸੰਯੁਕਤ ਰਾਸ਼ਟਰ ਤੋਂ ਖੁਦ ਨੂੰ 'ਅਫਗਾਨਿਸਤਾਨ ਇਸਲਾਮੀ ਅਮੀਰਾਤ' (ਆਈ.ਈ.ਏ.) ਦੇ ਰਾਜਦੂਤ ਦੇ ਰੂਪ 'ਚ ਮਾਨਤਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਅਫਗਾਨਿਸਤਾਨ 'ਚ ਪੁਰਾਣੀ ਸਰਕਾਰ ਹੋਂਦ 'ਚ ਨਹੀਂ ਬਚੀ ਹੈ। ਸੰਯੁਕਤ ਰਾਸ਼ਟਰ ਨੇ ਪਿਛਲੇ ਮਹੀਨੇ ਅਫਗਾਨਿਸਤਾਨ ਦੇ ਪ੍ਰਤੀਨਿਧੀ ਦੇ ਰੂਪ 'ਚ ਸ਼ਾਹੀਨ ਦੀ ਨਿਯੁਕਤੀ ਨੂੰ ਖਾਰਿਜ ਕਰਦੇ ਹੋਏ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੀ ਸਰਕਾਰ ਦਾ ਪਤਨ ਹੋ ਚੁੱਕਿਆ ਹੈ, ਲਿਹਾਜ਼ਾ ਉਸ ਵੱਲ਼ੋਂ ਨਿਯੁਕਤ ਰਾਜਦੂਤ ਅਫਗਾਨਿਸਤਾਨ ਨਾ ਪ੍ਰਤੀਨਿਧੀਤਵ ਨਹੀਂ ਕਰ ਸਕਦਾ।

ਇਹ ਵੀ ਪੜ੍ਹੋ : ਅਮਰੀਕਾ : ਜਸਟਿਸ ਬ੍ਰੇਟ ਕਵਨੌਗ ਨੂੰ ਹੋਇਆ ਕੋਰੋਨਾ

ਉਨ੍ਹਾਂ ਨੇ ਵੀਰਵਾਰ ਨੂੰ ਟਵੀਟ ਕੀਤਾ ਕਾਬੁਲ ਪ੍ਰਸ਼ਾਸਨ ਦਾ ਹੁਣ ਅਸਤੀਤਵ ਨਹੀਂ ਬਚਿਆ ਹੈ ਅਤੇ ਮੌਜੂਦਾ ਸਰਕਾਰ 'ਚ ਉਸ ਦੀ ਕੋਈ ਹਿੱਸੇਦਾਰੀ ਨਹੀਂ ਬਚੀ ਹੈ। ਲਿਹਾਜ਼ਾ ਸਰਕਾਰ 'ਤੇ ਪੂਰੀ ਤਰ੍ਹਾਂ ਕੰਟਰੋਲ ਰੱਖਣ ਵਾਲਾ ਅਫਗਾਨਿਸਤਾਨ ਇਸਲਾਮੀ ਅਮੀਰਾਤ ਸ਼ਾਸਨ ਹੀ ਅਫਗਾਨਿਸਤਾਨ ਦੀ ਜਨਤਾ ਦਾ ਵਾਸਤਵਿਕ ਪ੍ਰਤੀਨਿਧੀ ਹੈ। ਕਿਸੇ ਵੀ ਦੇਸ਼ ਨੇ ਅਫਗਾਨਿਸਤਾਨ 'ਚ ਆਈ.ਈ.ਏ. ਸਰਕਾਰ ਨੂੰ ਅਧਿਕਾਰਤ ਰੂਪ ਨਾਲ ਮਾਨਤਾ ਨਹੀਂ ਦਿੱਤੀ ਹੈ। ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਬੁਲ 'ਚ ਭਵਿੱਖ ਦੀ ਅਫਗਾਨਿਸਤਾਨ ਸਰਕਾਰ ਸਮਾਵੇਸ਼ੀ ਹੋਣੀ ਚਾਹੀਦੀ ਹੈ ਜਿਸ 'ਚ ਮਹਿਲਾਵਾਂ, ਬੱਚਿਆਂ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ।

ਇਹ ਵੀ ਪੜ੍ਹੋ : ਡੇਰਾ ਬਿਆਸ ਨਾਮਦਾਨ ਦੇ ਚਾਹਵਾਨ ਪ੍ਰਵਾਸੀ ਭਾਰਤੀਆਂ ਲਈ ਖੁੱਲ੍ਹਿਆ, ਰਜਿਸਟ੍ਰੇਸ਼ਨ 30 ਅਕਤੂਬਰ ਤੋਂ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News