ਹੁਣ ਬੈੱਡ ’ਤੇ ਲੇਟ ਕੇ ਲਓ ਫ਼ਿਲਮ ਦਾ ਮਜ਼ਾ, 3700 ਰੁਪਏ ਹੈ ਟਿਕਟ, ਡਬਲ ਸੋਫੇ ਦਾ ਵੀ ਹੈ ਪ੍ਰਬੰਧ
Wednesday, Dec 21, 2022 - 02:59 PM (IST)
ਜਲੰਧਰ (ਇੰਟਰਨੈਸ਼ਨਲ ਡੈਸਕ)- ਸਵਿੱਟਜਰਲੈਂਡ ਦੀ ਪਾਥ ਕੰਪਨੀ ਨੇ ਸਪ੍ਰੀਟੇਨਬੈਕ ਸ਼ਹਿਰ ਵਿਚ ਇਕ ਅਜਿਹਾ ਵੀ. ਆਈ. ਪੀ. ਥੀਏਟਰ ਬਣਾਇਆ ਹੈ ਜਿਸ ਵਿਚ ਤੁਸੀਂ ਸੀਟ ’ਤੇ ਬੈਠ ਕੇ ਨਹੀਂ, ਸਗੋਂ ਡਬਲ ਬੈੱਡ ’ਤੇ ਲੇਟ ਕੇ ਮੂਵੀ ਦਾ ਮਜ਼ਾ ਲੈ ਸਕਦੇ ਹੋ। ਇਹੋ ਨਹੀਂ, ਜੇਕਰ ਤੁਸੀਂ ਬੈੱਡ ਦੀ ਥਾਂ ਸਿੰਗਲ ਅਤੇ ਡਬਲ ਸੋਫਾ ਲੈਣਾ ਚਾਹੋਗੇ ਤਾਂ ਉਸਦਾ ਵੀ ਪ੍ਰਬੰਧ ਕਰ ਕੇ ਦਿੱਤਾ ਜਾਏਗਾ। ਮੂਵੀ ਦੇਖਣ ਦੇ ਨਾਲ-ਨਾਲ ਤੁਸੀਂ ਸਵਾਦੀ ਭੋਜਨ ਦਾ ਮਜ਼ਾ ਵੀ ਲੈ ਸਕੋਗੇ। ਇਸ ਵੀ. ਆਈ. ਪੀ. ਥੀਏਟਰ ਦੀ ਟਿਕਟ 37 ਪੌਂਡ (ਲਗਭਗ 3700 ਰੁਪਏ) ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਫਰੀਦਕੋਟ ਦੇ ਗੱਭਰੂ ਨਾਲ ਵਾਪਰਿਆ ਭਾਣਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਗਿਆਰਾ ਡਬਲ ਬੈੱਡ ਦਾ ਥੀਏਟਰ
ਵੀ. ਆਈ. ਪੀ. ਥੀਏਚਰ ਵਿਚ ਕੁਲ ਗਿਆਰਾ ਡਬਲ ਬੈੱਡ ਦਾ ਇੰਤਜਾਮ ਹੈ। ਵੀ. ਆਈ. ਪੀ. ਟਿਕਟ ਹੋਲਡਰਾਂ ਨੂੰ ਲਾਈਨ ਵਿਚ ਖੜੇ ਹੋਏ ਬਿਨਾਂ ਭੋਜਨ ਅਤੇ ਡਿੰਕਸ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਸਮੇਂ ਦੌਰਾਨ ਗਰਮ ਚੱਪਲਾਂ ਦਿੱਤੀਆਂ ਜਾਣਗੀਆਂ। ਸਵਿਸ ਸਮਾਚਾਰ ਆਊਟਲੈੱਟ 20 ਮਿਨਟਨ ਮੁਤਾਬਕ, ਰਚਨਾਤਮਕ ਧਾਰਣਾ ਵਿਚ ਚਾਦਰ ਨਾਲ ਬਿਸਤਰੇ ਅਤੇ ਦੋ ਸਿਰਹਾਣੇ ਸ਼ਾਮਲ ਹੋਣਗੇ। ਵਾਈਨ ਗਲਾਸ ਰੱਖਣ ਲਈ ਇਲੈਕਟ੍ਰਾਨਿਕ ਹੈੱਡਬੋਰਡ ਅਤੇ ਬੈੱਡਸਾਈਡ ਟੇਬਲ ਵੀ ਹੈ। ਹਰੇਕ ਸਕ੍ਰੀਨਿੰਗ ਤੋਂ ਬਾਅਦ ਬੈੱਡ ਦੀਆਂ ਸਾਰੀਆਂ ਸ਼ੀਟਸ ਬਦਲ ਦਿੱਤੀਆਂ ਜਾਣਗੀਆਂ ਤਾਂ ਜੋ ਗਾਹਕਾਂ ਨੂੰ ਸਵੱਛਤਾ ਸਬੰਧੀ ਕਿਸੇ ਵੀ ਸਮੱਸਿਆ ਬਾਰੇ ਚਿੰਤਤ ਨਾ ਹੋਣਾ ਪਵੇ। ਥੀਏਟਰ ਦੇ ਸੀ. ਈ. ਓ. ਵੇਨਾਂਜੀਓ ਡੀ ਬਾਕੋ ਦਾ ਕਹਿਣਾ ਹੈ ਕਿ ਉਹ ਸਿਨੇਮਾ ਗਾਹਕਾਂ ਨੂੰ ‘ਕੁਝ ਅਭਿਨਵ’ ਪੇਸ਼ ਕਰਨਾ ਚਾਹੁੰਦੇ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।