ਸਿੰਗਾਪੁਰ ''ਚ ਅੰਗਰੇਜ਼ੀ-ਤਮਿਲ ਸ਼ਬਦਕੋਸ਼ ਬਣਾਇਆ ਗਿਆ
Sunday, Feb 04, 2018 - 05:43 PM (IST)

ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਵਿਚ ਲੋਕਾਂ ਨਾਲ ਗੱਲਬਾਤ ਕਰਨ ਲਈ ਵਰਤੀ ਗਈ ਸਮੱਗਰੀ ਦਾ ਤਮਿਲ 'ਚ ਅਨੁਵਾਦ ਕਰਨ 'ਚ ਮਦਦ ਲਈ ਤਮਿਲ-ਅੰਗਰੇਜ਼ੀ ਸ਼ਬਦਕੋਸ਼ ਬਣਾਇਆ ਗਿਆ ਹੈ। ਇਹ ਸ਼ਬਦਕੋਸ਼ 4,000 ਤੋਂ ਵਧ ਆਮ ਇਸਤੇਮਾਲ 'ਚ ਆਉਣ ਵਾਲੀਆਂ ਅੰਗਰੇਜ਼ੀ ਸ਼ਬਦਾਵਲੀਆਂ ਦੇ ਤਮਿਲ ਅਨੁਵਾਦ 'ਤੇ ਆਧਾਰਿਤ ਹੋਵੇਗੀ, ਜੋ ਕਿ ਆਪਣੇ ਆਪ ਵਿਚ ਪਹਿਲੀ ਤਰ੍ਹਾਂ ਦਾ ਤਮਿਲ-ਅੰਗਰੇਜ਼ੀ ਸ਼ਬਦਕੋਸ਼ ਹੈ। ਤਮਿਲ ਸਿੰਗਾਪੁਰ ਦੀ ਚੌਥੀ ਸਰਕਾਰੀ ਭਾਸ਼ਾ ਹੈ। ਪਹਿਲੀਆਂ ਤਿੰਨ ਭਾਸ਼ਾਵਾਂ ਅੰਗਰੇਜ਼ੀ, ਚੀਨੀ ਅਤੇ ਮਲਯ ਹੈ। ਇਕ ਖਬਰ ਦੀ ਰਿਪੋਰਟ ਮੁਤਾਬਕ 200 ਪੰਨਿਆਂ ਦੇ ਇਸ ਸ਼ਬਦਕੋਸ਼ ਵਿਚ ਵਰਣਮਾਲਾ ਦੇ ਹਿਸਾਬ ਨਾਲ ਕ੍ਰਮ ਹੈ। ਉਸ ਵਿਚ ਸਰਕਾਰੀ ਸੰਗਠਨਾਂ ਦੇ ਨਾਂ, ਸਿੱਖਿਅਕ ਸ਼ਬਦਾਵਲੀਆਂ ਆਦਿ ਹਨ।
ਸੰਚਾਰ ਅਤੇ ਸੂਚਨਾ ਮੰਤਰਾਲੇ ਨੇ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਨੈਸ਼ਨਲ ਟਰਾਂਸਲੇਸ਼ਨ ਕਮੇਟੀ ਦੇ ਤਮਿਲ ਰਿਸੋਰਸ ਪੈਨਲ ਨੇ ਤਮਿਲ ਲੈਂਗਵੇਜ ਕੌਂਸਲ ਨਾਲ ਮਿਲ ਕੇ ਇਹ ਸ਼ਬਦਕੋਸ਼ ਤਿਆਰ ਕੀਤਾ ਹੈ। ਇਸ ਸ਼ਬਦਕੋਸ਼ ਦਾ ਟੀਚਾ ਮੀਡੀਆ ਕਰਮਚਾਰੀਆਂ, ਅਧਿਆਪਕਾ, ਵਿਦਿਆਰਥੀਆਂ ਅਤੇ ਸਰਕਾਰੀ ਏਜੰਸੀਆਂ ਸਮੇਤ ਤਮਿਲ ਭਾਸ਼ਾ ਦਾ ਮਾਰਗ ਦਰਸ਼ਨ ਕਰਨਾ ਹੈ, ਜਿਨ੍ਹਾਂ ਨੂੰ ਜਨ ਗੱਲਬਾਤ ਸਮੱਗਰੀ ਨੂੰ ਤਮਿਲ ਭਾਸ਼ਾ 'ਚ ਅਨੁਵਾਦ ਕਰਨਾ ਹੁੰਦਾ ਹੈ।