ਡਾਕਟਰ ਦਾ ਦਾਅਵਾ, ਪੈਰਾਸਿਟਾਮੋਲ, ਚਿਕਨ ਸੂਪ ਨਾਲ ਠੀਕ ਹੋਇਆ ਕੋਰੋਨਾ

Tuesday, Mar 17, 2020 - 04:40 PM (IST)

ਲੰਡਨ (ਬਿਊਰੋ): ਇੰਗਲੈਂਡ ਦੀ ਇਕ ਵੇਟਰਨ ਡਾਕਟਰ ਨੇ ਦਾਅਵਾ ਕੀਤਾ ਹੈ ਕਿ ਉਹ ਮਾਮੂਲੀ ਦਵਾਈ ਅਤੇ ਸਧਾਰਨ ਖਾਣ-ਪੀਣ ਦੀਆਂ ਚੀਜ਼ਾਂ ਦੇ ਨਾਲ ਕੋਰੋਨਾਵਾਇਰਸ ਨਾਲ ਲੜਨ ਵਿਚ ਸਫਲ ਰਹੀ। ਬ੍ਰਿਟੇਨ ਦੀ 60 ਸਾਲ ਦੀ ਕਲੇਯਰ ਗੇਰਾਡਾ, ਰੋਇਲ ਕਾਲਜ ਆਫ ਜਨਰਲ ਪ੍ਰੈਕਟਿਸ਼ਨਰਜ਼ (ਯੂਕੇ) ਦੀ ਹੈੱਡ ਰਹਿ ਚੁੱਕੀ ਹੈ। ਉਹਨਾਂ ਨੂੰ ਨਿਊਯਾਰਕ ਦੇ ਇਕ ਕਾਨਫੰਰਸ ਤੋਂ ਪਰਤਣ ਦੇ ਬਾਅਦ ਕੋਰੋਨਾ ਇਨਫੈਕਸ਼ਨ ਹੋਣ ਬਾਰੇ ਪਤਾ ਚੱਲਿਆ ਸੀ।

ਡਾਕਟਰ ਨੇ ਦੱਸੀ ਆਪਣੀ ਹਾਲਤ
ਦੀ ਸਨ ਦੀ ਰਿਪੋਰਟ ਮੁਤਾਬਕ ਉਕਤ ਡਾਕਟਰ ਨੂੰ ਸ਼ੁਰੂ ਵਿਚ ਬੁਖਾਰ, ਜੋੜਾਂ ਅਤੇ ਸਿਰ ਵਿਚ ਦਰਦ ਦੀ ਸ਼ਿਕਾਇਤ ਹੋਈ। ਉਹਨਾਂ ਨੂੰ ਲਗਾਤਾਰ ਖੰਘ ਵੀ ਹੋ ਰਹੀ ਸੀ ਪਰ ਕਲੇਯਰ ਹੁਣ ਕੋਰੋਨਾ ਇਨਫੈਕਸ਼ਨ ਤੋਂ ਠੀਕ ਹੋ ਚੁੱਕੀ ਹੈ। ਕਲੇਯਰ ਨੇ ਕਿਹਾ,''ਉਹਨਾਂ ਦੇ ਸਰੀਰ ਦੀ ਊਰਜਾ ਖਤਮ ਹੋ ਗਈ ਸੀ। ਉਹ ਇਕ ਨੋਟ ਚੁੱਕਣ ਦੀ ਹਾਲਤ ਵਿਚ ਨਹੀਂ ਸੀ। ਬੀਮਾਰੀ ਵਧਣ ਲੱਗੀ ਸੀ।'' ਕਲਯੇਰ ਨੇ ਦਾਅਵਾ ਕੀਤਾ ਕਿ ਉਸ ਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ। ਕਲੇਯਰ ਮੁਤਾਬਕ,''ਵਾਇਰਸ ਦੇ ਵਿਰੁੱਧ ਪੂਰੀ ਤਾਕਤ ਨਾਲ ਉਸ ਦਾ ਸਰੀਰ ਲੜ ਰਿਹਾ ਸੀ।ਉਹ ਸਮਝਦੀ ਹੈ ਕਿ ਲੋਕ ਚਿੰਤਤ ਕਿਉਂ ਹਨ ਪਰ ਜ਼ਿਆਦਾਤਰ ਬਚ ਜਾਣਗੇ ਜਿਵੇਂ ਕਿ ਮੈਂ ਬਚ ਗਈ। ਇਸ ਨਾਲ ਸਿਰਫ ਮੌਤ ਹੀ ਮਿਲੇਗੀ ਅਜਿਹਾ ਨਹੀਂ ਹੈ।''

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਖੌਫ : ਈਰਾਨ ਨੇ ਰਿਹਾਅ ਕੀਤੇ 85,000 ਕੈਦੀ

ਖਾਧੀਆਂ ਇਹ ਸਧਾਰਨ ਚੀਜ਼ਾਂ
ਕਲੇਯਰ ਨੇ ਕਿਹਾ ਕਿ ਉਹਨਾਂ ਦੇ ਪਤੀ ਜੋ ਕਿ ਖੁਦ ਰਾਇਲ ਕਾਲਜ ਆਫ ਸਾਈਕੈਟ੍ਰੈਕਿਸ ਦੇ ਸਾਬਕਾ ਪ੍ਰਧਾਨ ਹਨ ਉਹਨਾਂ ਨੇ ਵਾਇਰਸ ਤੋਂ ਬਚਾਅ ਲਈ ਇਨੀਂ ਦਿਨੀਂ ਆਪਣਾ ਚਿਹਰਾ ਢੱਕਿਆ ਹੋਇਆ ਹੈ। ਕਲੇਯਰ ਨੇ ਦੱਸਿਆ,'' ਉਹ 5 ਦਿਨ ਤੱਕ ਬਿਸਤਰ 'ਤੇ ਰਹੀ ਅਤੇ ਸਿਰਫ ਟਾਇਲਟ ਜਾਣ ਲਈ ਹੀ ਉੱਠਦੀ ਸੀ। ਉਸ ਨੇ ਪੈਰਾਸਿਟਾਮੋਲ ਦੀਆਂ 2 ਦਵਾਈਆਂ ਤਿੰਨ ਵਾਰ ਲਈਆਂ। ਨਾਲ ਹੀ ਉਹ ਲੇਮੋਨਾਯਡ ਮਤਲਬ ਨਿੰਬੂ ਪਾਣੀ ਅਤੇ ਚਿਕਨ ਸੂਪ ਲੈਂਦੀ ਸੀ।'' ਉਸ ਨੂੰ ਅਜਿਹਾ ਲੱਗਾ ਕਿ ਚਿਕਨ ਸੂਪ ਨੇ ਚਮਤਕਾਰ ਕਰ ਦਿੱਤਾ। ਇਸ ਦੌਰਾਨ ਉਹਨਾਂ ਨੇ ਆਪਣੇ ਪਤੀ ਨਾਲ ਸਿਰਫ ਫੋਨ 'ਤੇ ਗੱਲ ਕੀਤੀ।

ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਦੇ ਇਨਫੈਕਸ਼ਨ ਤੋਂ ਬਚਾਅ ਜਾਂ ਇਲਾਜ ਲਈ ਹੁਣ ਤੱਕ ਕੋਈ ਦਵਾਈ ਜਾਂ ਟੀਕਾ ਨਹੀਂ ਬਣਾਇਆ ਜਾ ਸਕਿਆ ਹੈ। ਡਾਕਟਰ ਮਰੀਜ਼ਾਂ ਦੇ ਲੱਛਣਾਂ ਦੇ ਆਧਾਰ 'ਤੇ ਹੀ ਇਲਾਜ ਕਰ ਰਹੇ ਹਨ। ਕੋਰੋਨਾਵਾਇਰਸ ਨਾਲ ਡਰੇ ਲੋਕਾਂ ਵਿਚ ਕਲੇਯਰ ਆਸ ਜਗਾਉਂਦੀ ਹੋਈ ਕਹਿੰਦੀ ਹੈ ਕਿ ਜੇਕਰ ਬਜ਼ੁਰਗਾਂ ਨੂੰ ਵੀ ਇਸ ਵਾਇਰਸ ਦਾ ਇਨਫੈਕਸ਼ਨ ਹੋਇਆ ਤਾਂ ਉਹਨਾਂ ਵਿਚੋਂ ਵੀ ਕਾਫੀ ਲੋਕ ਬਚ ਜਾਣਗੇ।


 


Vandana

Content Editor

Related News