ਬ੍ਰਿਟੇਨ ''ਚ ਜਨਤਕ ਪ੍ਰੋਗਰਾਮਾਂ ''ਚ ਟੀਕਾਕਰਨ ਪਾਸ ਦਿਖਾਉਣ ਦੀ ਯੋਜਨਾ ਰੱਦ

Sunday, Sep 12, 2021 - 10:33 PM (IST)

ਬ੍ਰਿਟੇਨ ''ਚ ਜਨਤਕ ਪ੍ਰੋਗਰਾਮਾਂ ''ਚ ਟੀਕਾਕਰਨ ਪਾਸ ਦਿਖਾਉਣ ਦੀ ਯੋਜਨਾ ਰੱਦ

ਲੰਡਨ-ਬ੍ਰਿਟੇਨ 'ਚ ਨਾਈਟ ਕਲੱਬ ਅਤੇ ਹੋਰ ਜਨਤਕ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਲਈ ਟੀਕਾਕਰਨ ਸੰਬੰਧੀ 'ਕੋਵਿਡ ਪਾਸ' ਨੂੰ ਜ਼ਰੂਰੀ ਬਣਾਉਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ ਹੈ। ਬ੍ਰਿਟੇਨ ਸਰਕਾਰ ਨੇ ਐਤਵਾਰ ਨੂੰ ਇਹ ਐਲਾਨ ਕੀਤਾ। ਇਸ ਯੋਜਨਾ ਨੂੰ ਇਸ ਮਹੀਨੇ ਦੇ ਆਖਿਰ ਤੱਕ ਲਾਗੂ ਕੀਤੇ ਜਾਣ ਦਾ ਪ੍ਰੋਗਰਾਮ ਸੀ।

ਇਹ ਵੀ ਪੜ੍ਹੋ : ਅਫਗਾਨਿਸਤਾਨ ’ਚ ਤਾਲਿਬਾਨ ਦੀ ਜਿੱਤ ਦੁਨੀਆ 'ਚ ਹੋਰਨਾਂ ਸਮੂਹਾਂ ਦੇ ਹੌਂਸਲੇ ਕਰੇਗੀ ਬੁਲੰਦ : ਗੁਟਾਰੇਸ

ਹਾਲਾਂਕਿ ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਹੁਣ ਪੁਸ਼ਟੀ ਕਰ ਦਿੱਤੀ ਹੈ ਕਿ ਇਸ ਯੋਜਨਾ 'ਤੇ ਅੱਗੇ ਨਹੀਂ ਵਧਿਆ ਜਾਵੇਗਾ। ਜਾਵਿਦ ਨੇ ਦੱਸਿਆ ਕਿ ਦੂਜੀ ਥਾਂ ਅਜਿਹਾ ਕੀਤਾ ਜਾ ਰਿਹਾ ਹੈ, ਸਿਰਫ ਇਸ ਲਈ ਉਨ੍ਹਾਂ ਦੀ ਦੇਖਾ-ਦੇਖੀ ਅਸੀਂ ਇਸ ਯੋਜਨਾ ਨੂੰ ਲਾਗੂ ਨਹੀਂ ਕਰ ਸਕਦੇ। ਸਾਨੂੰ ਹਰ ਸੰਭਵ ਪਹਿਲੂ 'ਤੇ ਸਹੀ ਢੰਗ ਨਾਲ ਵਿਚਾਰ ਕਰਨਾ ਚਾਹੀਦਾ।

ਇਹ ਵੀ ਪੜ੍ਹੋ : ਡੋਨਾਲਡ ਟਰੰਪ ਨੇ 9/11 ਬਰਸੀ ਮੌਕੇ ਨਿਊਯਾਰਕ ਪੁਲਸ ਅਤੇ ਫਾਇਰ ਫਾਈਟਰਜ਼ ਨਾਲ ਕੀਤੀ ਮੁਲਾਕਾਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News