ਪ੍ਰਿੰਸ ਹੈਰੀ ਤੇ ਮੇਗਨ ਨੇ ਸ਼ੇਅਰ ਕੀਤੀ ਬੇਟੇ ਆਰਚੀ ਦੀ ਤਸਵੀਰ ਤੇ ਵੀਡੀਓ

01/01/2020 5:28:47 PM

ਲੰਡਨ (ਬਿਊਰੋ): ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੇ ਨਵੇਂ ਸਾਲ ਵਿਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਸ਼ਹਿਜਾਦੇ ਆਰਚੀ ਦੀ ਤਸਵੀਰ ਅਤੇ ਵੀਡੀਓ ਸ਼ੇਅਰ ਕੀਤੀ। ਫਾਕਸ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਸ਼ਾਹੀ ਜੋੜੇ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਸਾਈਟ 'ਤੇ 2019 ਦੇ ਵਿਭਿੰਨ ਮੌਕਿਆਂ ਦੀਆਂ ਤਸਵੀਰਾਂ ਵਾਲਾ ਵੀਡੀਓ ਪੋਸਟ ਕੀਤਾ ਹੈ। ਇਸ ਵਿਚ ਓਲਿਵ ਗ੍ਰੀਨ ਰੰਗ ਦਾ ਕੋਟ ਪਹਿਨੇ ਹੈਰੀ ਆਪਣੇ ਬੇਟੇ ਆਰਚੀ ਨੂੰ ਗੋਦ ਵਿਚ ਲਏ ਮੁਸਕੁਰਾ ਰਹੇ ਹਨ। ਉੱਥੇ ਆਰਚੀ ਗ੍ਰੇ ਰੰਗ ਦੇ ਕੰਬਲ ਵਿਚ ਹੈ।

 

 
 
 
 
 
 
 
 
 
 
 
 
 
 

“Wishing you all a very Happy New Year and thanking you for your continued support! We’ve loved meeting so many of you from around the world and can’t wait to meet many more of you next year. We hope 2020 brings each of you health and continued happiness.” - The Duke and Duchess of Sussex Special thanks to Chris Martin and @Coldplay for allowing us to use one of their songs Photo and video © SussexRoyal Thanks to PA for additional images and footage

A post shared by The Duke and Duchess of Sussex (@sussexroyal) on Dec 31, 2019 at 12:15pm PST

ਉਕਤ ਤਸਵੀਰ ਕੈਨੇਡਾ ਦੇ ਵੈਨਕੁਵਰ ਵਿਚ ਮੇਗਨ ਦੀ ਮਾਂ ਡੋਰੀਆ ਰਾਗਲੈਂਡ ਦੇ ਨਾਲ ਪਰਿਵਾਰ ਦੀਆਂ ਛੁੱਟੀਆਂ ਦੇ ਦੌਰਾਨ ਲਈਆਂ ਗਈਆਂ ਤਸਵੀਰਾਂ ਵਿਚੋਂ ਇਕ ਹੈ। ਇੱਥੇ ਦੱਸ ਦਈਏ ਕਿ ਪਰਿਵਾਰ ਦੇ ਹੋਰ ਮੈਂਬਰ ਸੈਂਡਰਿੰਘਮ ਵਿਚ ਕ੍ਰਿਸਮਸ ਦੀਆਂ ਛੁੱਟੀਆਂ ਮਨਾ ਰਹੇ ਹਨ। ਸਸੈਕਸ ਦੇ ਡਿਊਕ ਅਤੇ ਡਚੇਸ ਨੇ ਇਸ ਵੀਡੀਓ ਨੂੰ ਕੈਪਸ਼ਨ ਦਿੱਤਾ ਹੈ 'Looking back at 2019 '। ਇਸ ਦੇ ਨਾਲ ਹੀ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

PunjabKesari

ਆਰਚੀ ਦੇ ਜਨਮ ਦੇ ਸਮੇਂ ਪਿਤਾ ਪ੍ਰਿੰਸ ਹੈਰੀ ਨੇ ਕਿਹਾ ਸੀ,''ਇਹ ਇਕ ਸ਼ਾਨਦਾਰ ਅਨੁਭਵ ਰਿਹਾ, ਜਿਸ ਦੀ ਮੈਂ ਕਲਪਨਾ ਵੀ ਨਹੀਂ ਕਰ ਸਕਦਾ। ਕਿਵੇਂ ਕੋਈ ਮਹਿਲਾ ਇਹ ਕਰਦੀ ਹੈ ਸਮਝ ਤੋਂ ਬਾਹਰ ਹੈ।'' ਉਹਨਾਂ ਨੇ ਕਿਹਾ,''ਬਹੁਤ ਅਵਿਸ਼ਵਾਸਯੋਗ ਸੀ। ਮੈਨੂੰ ਆਪਣੀ ਪਤਨੀ 'ਤੇ ਮਾਣ ਹੈ। ਹਰੇਕ ਪਿਤਾ ਵਾਂਗ ਮੈਂ ਵੀ ਕਹਾਂਗਾ ਕਿ ਮੈਂ ਇਸ 'ਤੇ ਆਪਣੀ ਜਾਨ ਦੇ ਸਕਦਾ ਹਾਂ। ਮੈਂ 7ਵੇਂ ਆਸਮਾਨ 'ਤੇ ਹਾਂ।'' 


Vandana

Content Editor

Related News