ਇੰਗਲੈਂਡ ਆਉਣ ਵਾਲੇ ਵਿਦੇਸ਼ੀਆਂ ਨੂੰ ਇਕਾਂਤਵਾਸ ਨਿਯਮਾਂ 'ਚ ਮਿਲੇਗੀ ਢਿੱਲ

07/03/2020 2:05:11 PM

ਲੰਡਨ (ਬਿਊਰੋ): ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੀ ਇੰਗਲੈਂਡ ਸਰਕਾਰ ਨੇ ਦੇਸ਼ ਵਿਚ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਵੱਡਾ ਐਲਾਨ ਕੀਤਾ ਹੈ। ਹੁਣ ਇੰਗਲੈਂਡ ਆਉਣ ਵਾਲੇ ਲੋਕਾਂ ਨੂੰ ਕੁਆਰੰਟੀਨ ਨਿਯਮਾਂ ਤੋਂ ਰਾਹਤ ਦਿੱਤੀ ਗਈ ਹੈ। ਇਹ ਰਾਹਤ ਫਿਲਹਾਲ  50 ਦੇਸ਼ਾਂ ਦੇ ਨਾਗਰਿਕਾਂ ਲਈ ਹੀ ਹੈ। ਇਸ ਦੀ ਜਾਣਕਾਰੀ ਆਵਾਜਾਈ ਮੰਤਰੀ ਗ੍ਰਾਂਟ ਸ਼ਾਪਸ ਨੇ ਸ਼ੁੱਕਰਵਾਰ ਨੂੰ ਦਿੱਤੀ। ਉਹਨਾਂ ਨੇ ਸਕਾਈ ਨਿਊਜ਼ ਨੂੰ ਦੱਸਿਆ,''50 ਤੋਂ ਵਧੇਰੇ ਦੇਸ਼ਾਂ ਦਾ ਨਾਮ ਇਸ ਸੂਚੀ ਵਿਚ ਸ਼ਾਮਲ ਕੀਤੇ ਜਾਣਗੇ। ਜੇਕਰ ਤੁਸੀਂ ਵਿਦੇਸ਼ੀ ਖੇਤਰਾਂ ਨੂੰ ਵੀ ਜੋੜਦੇ ਹੋ ਤਾਂ 60 ਜਾਂ ਹੋਰ ਨਾਮ ਜੋ ਅਸੀਂ ਜੋੜਾਂਗੇ ਉਹ ਬਾਅਦ ਵਿਚ ਪ੍ਰਕਾਸ਼ਿਤ ਕੀਤੇ ਜਾਣਗੇ।'' ਮੌਜੂਦਾ ਨਿਯਮਾਂ ਦੇ ਤਹਿਤ ਸੈਲਾਨੀਆਂ ਨੂੰ ਦੇਸ਼ ਵਿਚ ਆਉਣ ਦੇ ਬਾਅਦ ਖੁਦ ਹੀ 14 ਦਿਨਾਂ ਦੇ ਲਈ ਆਈਸੋਲੇਟ ਕੀਤੇ ਜਾਣ ਦੀ ਲੋੜ ਹੈ।

ਪੜ੍ਹੋ ਇਹ ਅਹਿਮ ਖਬਰ- ਇਹ ਹੈ ਦੁਨੀਆ ਦਾ ਪਹਿਲਾ 'ਸੋਨੇ' ਦਾ ਹੋਟਲ, ਦੇਖੋ ਸ਼ਾਨਦਾਰ ਤਸਵੀਰਾਂ 

10 ਜੁਲਾਈ ਤੋਂ ਸੈਲਫ ਆਈਸੋਲੇਸ਼ਨ ਤੋਂ ਛੋਟ ਮਿਲਣ ਵਾਲੇ ਦੇਸ਼ਾਂ ਵਿਚ ਸਪੇਨ, ਫਰਾਂਸ, ਇਟਲੀ ਅਤੇ ਜਰਮਨੀ ਦੇ ਨਾਵਾਂ ਦੀ ਪੁਸ਼ਟੀ ਪਹਿਲਾਂ ਹੀ ਕਰ ਦਿੱਤੀ ਗਈ ਹੈ। ਸ਼ਾਪਸ ਨੇ ਅੱਗੇ ਦੱਸਿਆ,''ਅਸੀਂ ਇਹ ਫੈਸਲਾ ਕਾਫੀ ਸਾਵਧਾਨੀ ਦੇ ਨਾਲ ਕੀਤਾ ਹੈ। ਮਹੱਤਵਪੂਰਨ ਇਹ ਹੈ ਕਿ ਸਾਨੂੰ ਜਿਹੜਾ ਫਾਇਦਾ ਮਿਲਿਆ ਹੈ ਉਸ ਨੂੰ ਅਸੀਂ ਬਰਕਰਾਰ ਰੱਖੀਏ।'' ਭਾਵੇਂਕਿ ਬ੍ਰਿਟਿਸ਼ ਏਅਰਵੇਜ਼ ਨੇ ਆਵਾਜਾਈ ਮੰਤਰੀ ਦੇ ਇਸ ਫੈਸਲੇ ਨੂੰ ਬੇਤੁਕਾ ਕਰਾਰ ਦਿੱਤਾ ਹੈ। ਬੀ.ਬੀ.ਸੀ. ਦੇ ਮੁਤਾਬਕ ਜਦੋਂ ਇੱਥੋਂ ਦੇ ਪ੍ਰਧਾਨ ਮੰਤਰੀ ਨੇ ਤਾਲਾਬੰਦੀ ਨਿਯਮਾਂ ਵਿਚ ਛੋਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਸੀ ਉਦੋਂ ਇਕ ਦਿਨ ਵਿਚ ਕਰੀਬ 4000 ਨਵੇਂ ਮਾਮਲੇ ਸਾਹਮਣੇ ਆਏ ਰਹੇ ਸਨ ਪਰ ਹੁਣ ਇਸ ਵਿਚ ਗਿਰਾਵਟ ਹੈ ਅਤੇ ਪਿਛਲੇ ਹਫਤੇ ਔਸਤਨ 1000 ਮਾਮਲੇ ਆਏ।


Vandana

Content Editor

Related News