ਗੋਲਡਨ ਸਟਾਰ ਮਲਕੀਤ ਸਿੰਘ 28 ਸਾਲ ਬਾਅਦ ਕਰ ਰਿਹਾ ਫ਼ਿਲਮ ਲੇਖ ਰਾਹੀਂ ਵੱਡੇ ਪਰਦੇ ''ਤੇ ਵਾਪਸੀ

09/07/2020 3:50:35 PM

ਲੰਡਨ (ਸੰਜੀਵ ਭਨੋਟ/ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਡ ਫ਼ਿਲਮ ਮੇਕਰਾਂ ਲਈ ਹਮੇਸ਼ਾ ਖਿੱਚ ਦਾ ਕੇਂਦਰ ਰਿਹਾ ਹੈ। ਪਿਛਲੇ 2-3 ਸਾਲ ਤੋਂ ਪੰਜਾਬੀ ਫ਼ਿਲਮ ਇੰਡਸਟਰੀ ਨੇ ਵੀ ਇੰਗਲੈਂਡ ਵਿੱਚ ਵੱਡੇ ਪੱਧਰ 'ਤੇ ਪੈਰ ਪਸਾਰੇ ਹਨ। ਇਸ ਦਾ ਵੱਡਾ ਕਾਰਨ ਇੱਥੇ ਦੀਆਂ ਦਿਲਕਸ਼ ਲੋਕੇਸ਼ਨਜ਼, ਪੰਜਾਬੀ ਕਮਿਊਨਿਟੀ ਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਮੰਨੀ ਜਾ ਰਹੀ ਹੈ।

PunjabKesari

ਇਸ ਦੇ ਨਾਲ-ਨਾਲ ਲੋਕਲ ਟੈਲੇਂਟ ਨੂੰ ਵੀ ਮੌਕਾ ਮਿਲਿਆ, ਜਿਸ ਕਰਕੇ ਇੰਗਲੈਂਡ ਵਸਦੇ ਪ੍ਰੋਡਿਊਸਰ, ਡਾਇਰੈਕਟਰ ਵੀ ਨਿਰੋਲ ਇੰਗਲੈਂਡ  ਵੱਸਦੇ ਕਲਾਕਾਰਾਂ ਤੇ ਪ੍ਰੋਡਕਸ਼ਨ ਟੀਮ ਨਾਲ ਮਿਲਕੇ ਵੱਡੇ ਪੱਧਰ ਦੀ ਫਿਲਮ ਬਣਾਉਣ ਦਾ ਫ਼ੈਸਲਾ ਲਿਆ ਹੈ।

PunjabKesari
ਕੱਲ ਇੰਗਲੈਂਡ ਦੇ ਖੂਬਸੂਰਤ ਸਿਟੀ ਲੈਸਟਰ ਦੇ ਪੀਪੁਲ ਹਾਲ ਵਿੱਚ ਪੰਜਾਬੀ ਫਿਲਮ ਲੇਖ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ। ਫ਼ਿਲਮ ਦੀ ਮੁੱਖ ਭੂਮਿਕਾ ਵਿੱਚ ਗੋਲਡਨ ਸਟਾਰ ਮਲਕੀਤ ਸਿੰਘ ਨਜ਼ਰ ਆਉਣਗੇ।

PunjabKesari

ਬਹੁਤ ਲੰਬੇ ਅਰਸੇ ਬਾਅਦ ਮਲਕੀਤ ਸਿੰਘ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਜਗਬਾਣੀ ਨੂੰ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਲੇਖ ਫ਼ਿਲਮ ਵਰਗੀ ਕਹਾਣੀ ਹੀ ਲੱਭ ਰਹੇ ਸੀ। ਓਹਨਾਂ ਨੂੰ ਲਗਦਾ ਹੈ ਕਿ ਇਹ ਕਹਾਣੀ ਉਹਨਾਂ ਦੀ ਹੀ ਹੈ। ਫ਼ਿਲਮ ਨੂੰ ਲਿਖਿਆ ਰਿੱਕੀ ਚੌਹਾਨ ਨੇ ਤੇ ਨਿਰਦੇਸ਼ ਵੀ ਆਪ ਕਰਨਗੇ।

PunjabKesari

ਫ਼ਿਲਮ ਦੇ ਨਿਰਮਾਤਾ ਸਫਲ ਕਾਰੋਬਾਰੀ ਦਲਜੀਤ ਸਿੰਘ ਹਨ। ਫ਼ਿਲਮ ਦੀ ਸ਼ੂਟਿੰਗ ਜਲਦੀ ਸ਼ੁਰੂ ਹੋਵੇਗੀ ਤੇ ਇਹ ਇੰਗਲੈਂਡ ਵੱਸਦੇ ਪੰਜਾਬੀਆਂ ਲਈ ਮੀਲ ਪੱਥਰ ਸਾਬਿਤ ਹੋਵੇਗੀ।


Vandana

Content Editor

Related News