ਇੰਗਲੈਂਡ : ਹੁਣ 30 ਸਾਲ ਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗੇਗੀ ਕੋਰੋਨਾ ਵੈਕਸੀਨ

Wednesday, May 26, 2021 - 06:07 PM (IST)

ਇੰਗਲੈਂਡ : ਹੁਣ 30 ਸਾਲ ਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗੇਗੀ ਕੋਰੋਨਾ ਵੈਕਸੀਨ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਇੰਗਲੈਂਡ ’ਚ ਸਰਕਾਰ ਵੱਲੋਂ ਕੋਰੋਨਾ ਵੈਕਸੀਨ ਲਗਵਾਉਣ ਲਈ ਬੁੱਧਵਾਰ ਨੂੰ ਉਮਰ ਦੀ ਹੱਦ ’ਚ ਹੋਰ ਛੋਟ ਦਿੰਦਿਆਂ ਇਸ ਨੂੰ 30 ਸਾਲ ਕਰ ਦਿੱਤਾ ਹੈ। ਇੰਗਲੈਂਡ ਵਿੱਚ ਐੱਨ. ਐੱਚ. ਐੱਸ. ਨੇ ਬੁੱਧਵਾਰ ਪੁਸ਼ਟੀ ਕਰਦਿਆਂ ਦੱਸਿਆ ਕਿ ਹੁਣ 30 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਾਲਗ ਕੋਰੋਨਾ ਟੀਕਾ ਲਗਵਾ ਸਕਦੇ ਹਨ। ਇੰਗਲੈਂਡ ’ਚ ਆਉਣ ਵਾਲੇ ਦਿਨਾਂ ’ਚ 30 ਤੇ 31 ਸਾਲ ਦੀ ਉਮਰ ਦੇ ਤਕਰੀਬਨ 10 ਲੱਖ ਲੋਕਾਂ ਨੂੰ ਟੀਕਾਕਰਨ ਲਈ ਮੈਸੇਜ ਪ੍ਰਾਪਤ ਹੋਵੇਗਾ। ਸਿਹਤ ਸਕੱਤਰ ਮੈਟ ਹੈਨਕਾਕ ਨੇ ਟੀਕਾਕਰਨ ਪ੍ਰੋਗਰਾਮ ਦੀ ਰਫਤਾਰ ਦੀ ਪ੍ਰਸ਼ੰਸਾ ਕਰਦਿਆਂ ਸਭ ਨੂੰ ਟੀਕਾ ਲਗਵਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਖੂਨ ਜੰਮਣ ਦੇ ਡਰ ਕਾਰਨ ਆਕਸਫੋਰਡ/ਐਸਟ੍ਰਾਜ਼ੇਨੇਕਾ ਵੈਕਸੀਨ ਨੂੰ ਇਕ ਬਦਡ ਵਜੋਂ ਪ੍ਰਾਪਤ ਕਰ ਸਕਦੇ ਹਨ। ਇਸ ਦਾ ਮਤਲਬ ਹੈ ਕਿ 40 ਸਾਲ ਤੋਂ ਘੱਟ ਉਮਰ ਵਰਗ ਨੂੰ ਫਾਈਜ਼ਰ ਜਾਂ ਮੋਡਰਨਾ ਦੇ ਟੀਕੇ ਦਿੱਤੇ ਜਾਣਗੇ।

ਸਕਾਟਲੈਂਡ ਵਿੱਚ ਵੀ ਐੱਨ. ਐੱਚ. ਐੱਸ. ਵੱਲੋਂ 30 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਉੱਤਰੀ ਆਇਰਲੈਂਡ ’ਚ 25 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਟੀਕੇ ਲਈ ਯੋਗ ਹਨ, ਜਦਕਿ ਵੇਲਜ਼ ’ਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਕੋਰੋਨਾ ਟੀਕਾਕਰਨ ਲਾਗੂ ਕੀਤਾ ਗਿਆ ਹੈ।


author

Manoj

Content Editor

Related News