ਇੰਗਲੈਂਡ ''ਚ ਕੋਰੋਨਾ ਤਾਲਾਬੰਦੀ ਪਾਬੰਦੀਆਂ ਹਟਾਉਣ ''ਚ ਹੋਈ ਇੱਕ ਮਹੀਨੇ ਦੀ ਦੇਰੀ

06/15/2021 4:48:46 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਵਿੱਚ ਕੋਰੋਨਾ ਵਾਇਰਸ ਤਾਲਾਬੰਦੀ ਤੋਂ ‘ਫਰੀਡਮ ਡੇਅ’ 21 ਜੂਨ ਨੂੰ ਮਿੱਥਿਆ ਗਿਆ ਸੀ, ਇਸ ਦਿਨ ਸਰਕਾਰ ਵੱਲੋਂ ਤਾਲਾਬੰਦੀ ਪਾਬੰਦੀਆਂ ਨੂੰ ਖ਼ਤਮ ਕੀਤਾ ਜਾਣਾ ਸੀ ਪਰ ਹੁਣ ਇਹ ਪਾਬੰਦੀਆਂ ਤਕਰੀਬਨ ਚਾਰ ਹਫ਼ਤਿਆਂ ਦੀ ਦੇਰੀ ਨਾਲ ਖ਼ਤਮ ਕੀਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਭਾਰਤੀ ਕੋਰੋਨਾ ਵਾਇਰਸ ਵੇਰੀਐਂਟ ਡੇਲਟਾ ਦੇ ਕੇਸਾਂ ਵਿੱਚ ਵਾਧਾ ਹੋਣ ਕਾਰਨ ਇਹ ਦੇਰੀ ਕੀਤੀ ਜਾ ਰਹੀ ਹੈ। 

ਫਰਵਰੀ ਵਿੱਚ ਸਰਕਾਰ ਦੁਆਰਾ ਜਾਰੀ ਕੀਤੇ ਗਏ ਸਰਕਾਰੀ ਰੋਡ ਮੈਪ ਅਨੁਸਾਰ 21 ਜੂਨ ਨੂੰ ਸਾਰੇ ਸਮਾਜਿਕ ਸੰਪਰਕ ਨਿਯਮਾਂ ਨੂੰ ਖ਼ਤਮ ਕਰ ਦਿੱਤਾ ਜਾਣਾ ਸੀ। ਹਾਲਾਂਕਿ 21 ਜੂਨ ਨੂੰ ਦੇਸ਼ ਭਰ ਵਿੱਚ ਵਿਆਹ 'ਚ ਸ਼ਾਮਲ ਹੋਣ ਦੀ 30 ਵਿਅਕਤੀਆਂ ਦੀ ਸੀਮਾ ਹਟਾ ਦਿੱਤੀ ਜਾਵੇਗੀ ਪਰ ਸਮਾਜਿਕ ਦੂਰੀ ਦੇ ਨਿਯਮ ਅਤੇ ਮਾਸਕ ਪਹਿਨਣ ਦੀ ਜ਼ਰੂਰਤ 19 ਜੁਲਾਈ ਤੱਕ ਜਾਰੀ ਰਹੇਗੀ। ਮੌਜੂਦਾ ਸਮੇਂ ਭਾਰਤੀ ਵਾਇਰਸ ਦੇ ਰੂਪ ਕਾਰਨ ਸਿਹਤ ਵਿਗਿਆਨੀ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੀ ਚੇਤਾਵਨੀ ਦੇ ਰਹੇ ਹਨ। ਇਹਨਾਂ ਪਾਬੰਦੀਆਂ ਤਹਿਤ ਨਾਈਟ ਕਲੱਬ ਬੰਦ ਰਹਿਣਗੇ, ਖੇਡ ਪ੍ਰੋਗਰਾਮਾਂ ਲਈ ਵੀ ਗਿਣਤੀ 'ਤੇ ਪਾਬੰਦੀ ਦੇ ਨਾਲ ਘਰਾਂ ਵਿੱਚ ਛੇ ਲੋਕਾਂ ਦੇ ਨਿਯਮ ਦੀ ਪਾਲਣਾ ਕਰਨੀ ਵੀ ਜਰੂਰੀ ਹੈ। 

ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ : ਗਲਾਸਗੋ 'ਚ ਕੋਰੋਨਾ ਖ਼ਿਲਾਫ਼ ਬੂਸਟਰ ਟੀਕਿਆਂ ਦਾ ਟ੍ਰਾਇਲ ਸ਼ੁਰੂ 

ਜਾਨਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਗਲੈਂਡ ਵਿੱਚ ਕੋਰੋਨਾ ਵਾਇਰਸ ਦੇ ਕੇਸ ਹਰ ਹਫ਼ਤੇ ਤਕਰੀਬਨ 64% ਵਧ ਰਹੇ ਹਨ ਅਤੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਹਫ਼ਤੇ ਦੁੱਗਣੇ ਹੋ ਰਹੇ ਹਨ ਅਤੇ ਇੰਗਲੈਂਡ ਦੇ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਔਸਤਨ ਗਿਣਤੀ ਵੀ 50% ਅਤੇ ਉੱਤਰ-ਪੱਛਮ ਵਿੱਚ 61% ਵਧੀ ਹੈ। ਸਰਕਾਰ ਦੁਆਰਾ ਇਸ ਐਕਸਟੈਂਸ਼ਨ ਦੀ ਸਮੀਖਿਆ 5 ਜੁਲਾਈ ਨੂੰ ਕੀਤੀ ਜਾਵੇਗੀ।ਜ਼ਿਕਰਯੋਗ ਹੈ ਕਿ ਡੈਲਟਾ ਸਟ੍ਰੇਨ ਜੋ ਕਿ ਹੁਣ ਯੂਕੇ ਵਿੱਚ ਕੋਵਿਡ ਦਾ ਪ੍ਰਭਾਵਸ਼ਾਲੀ ਰੂਪ ਹੈ, ਦੇ 90% ਕੇਸ ਹਨ।


Vandana

Content Editor

Related News