ਬੋਰਿਸ ਜਾਨਸਨ ਨੇ ਸਕਾਟਲੈਂਡ ਦੀਆਂ ਛੁੱਟੀਆਂ ਵਿਚਾਲੇ ਛੱਡੀਆਂ

08/23/2020 12:52:33 PM

ਲੰਡਨ (ਰਾਜਵੀਰ ਸਮਰਾ): ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਆਪਣੀਆਂ ਛੁੱਟੀਆਂ ਵਿਚਾਲੇ ਛੱਡ ਕੇ ਦੇਸ਼ ਵਾਪਸ ਪਰਤ ਆਏ ਹਨ। ਕੋਵਿਡ-19 ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਤੰਦਰੁਸਤ ਹੋ ਕੇ ਅਤੇ ਤਾਲਾਬੰਦੀ ਤੋਂ ਬਾਅਦ ਪਹਿਲੀ ਵਾਰ ਬੋਰਿਸ ਜਾਨਸਨ ਆਪਣੀ ਮੰਗੇਤਰ ਕੈਰੀ ਸਾਈਮੰਡ ਅਤੇ ਅਪ੍ਰੈਲ ਵਿਚ ਪੈਦਾ ਹੋਏ ਪੁੱਤਰ ਵਿਲਫਰੇਡ ਨੂੰ ਨਾਲ ਲੈ ਕੇ ਸਕਾਟਲੈਂਡ ਦੇ ਉੱਤਰ-ਪੱਛਮ ਵਿਚ ਸਮੁੰਦਰੀ ਤਟ 'ਤੇ ਲੋਨਬੇਨ ਪਿੰਡ ਦੇ ਇਕ ਕਾਟੇਜ ਵਿਚ ਹਫ਼ਤੇ ਦੀਆਂ ਛੁੱਟੀਆਂ ਕੱਟਣ ਲਈ ਪਹੁੰਚੇ ਸਨ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫਤ : ਵਿਕਟੋਰੀਆ 'ਚ 200 ਤੋਂ ਵਧੇਰੇ ਨਵੇਂ ਮਾਮਲੇ ਤੇ 17 ਮੌਤਾਂ

ਪਰ ਉਨ੍ਹਾਂ ਨੂੰ ਤਿੰਨ ਦਿਨਾਂ ਬਾਅਦ ਹੀ ਗ਼ੁੱਸੇ ਵਿਚ ਛੁੱਟੀਆਂ ਵਿਚਾਲੇ ਛੱਡ ਕੇ ਵਾਪਸ ਘਰ ਪਰਤਣਾ ਪਿਆ ਕਿਉਂਕਿ ਕਾਟੇਜ ਦੇ ਕੋਲ ਪ੍ਰਧਾਨ ਮੰਤਰੀ ਨੇ ਇਕ ਭੇਡਾਂ ਪਾਲਣ ਵਾਲੇ ਕਿਸਾਨ ਦੇ ਫਾਰਮ 'ਚ ਉਸ ਦੀ ਇਜਾਜ਼ਤ ਤੋਂ ਬਿਨਾਂ ਫਾਰਮ ਦੀ ਵਾੜ ਟੱਪ ਕੇ ਅੱਠ ਫੁੱਟ ਦਾ ਤੰਬੂ ਲਗਾ ਲਿਆ ਸੀ। ਕਿਸਾਨ ਕੈਨੀ ਕੈਮਰਨ ਨੇ ਮੀਡੀਆ ਨੂੰ ਦੱਸਿਆ ਕਿ ਜੇਕਰ ਪ੍ਰਧਾਨ ਮੰਤਰੀ ਉਨ੍ਹਾਂ ਦੇ ਫਾਰਮ ਵਿਚ ਤੰਬੂ ਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਪੁੱਛ ਲੈਂਦੇ ਤਾਂ ਉਹ ਇਤਰਾਜ਼ ਨਾ ਕਰਦੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਉੱਚ ਅਹੁਦੇ 'ਤੇ ਹੁੰਦੇ ਹੋਏ, ਉਨ੍ਹਾਂ ਦੀ ਇਹ ਹਰਕਤ ਦੇਸ਼ ਦੇ ਨਾਗਰਿਕਾਂ ਲਈ ਚੰਗੀ ਮਿਸਾਲ ਕਾਇਮ ਨਹੀਂ ਕਰਦੀ।

ਪੜ੍ਹੋ ਇਹ ਅਹਿਮ ਖਬਰ- ਟਰੰਪ ਦੀ ਵੱਡੀ ਭੈਣ ਨੇ ਲਗਾਇਆ ਦੋਸ਼- ਮੇਰੇ ਭਰਾ ਦਾ ਕੋਈ ਸਿਧਾਂਤ ਨਹੀਂ, ਹਮੇਸ਼ਾ ਝੂਠ ਬੋਲਿਆ


Vandana

Content Editor

Related News