ਪਿਤਾ ਨੇ 3 ਸਾਲਾ ਬੇਟੇ ''ਤੇ ਕਰਵਾਇਆ ਐਸਿਡ ਹਮਲਾ, ਹੋਈ 16 ਸਾਲ ਦੀ ਜੇਲ

Thursday, Mar 07, 2019 - 10:37 AM (IST)

ਪਿਤਾ ਨੇ 3 ਸਾਲਾ ਬੇਟੇ ''ਤੇ ਕਰਵਾਇਆ ਐਸਿਡ ਹਮਲਾ, ਹੋਈ 16 ਸਾਲ ਦੀ ਜੇਲ

ਲੰਡਨ (ਭਾਸ਼ਾ)— ਇੰਗਲੈਂਡ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਿਤਾ ਨੇ ਸਿਰਫ 3 ਸਾਲਾ ਦੇ ਬੇਟੇ 'ਤੇ ਐਸਿਡ ਨਾਲ ਹਮਲਾ ਕਰਨ ਦੀ ਸਾਜਿਸ਼ ਰਚੀ। ਬੁੱਧਵਾਰ ਨੂੰ ਅਦਾਲਤ ਨੇ ਦੋਸ਼ੀ ਪਿਤਾ ਨੂੰ 16 ਸਾਲ ਜੇਲ ਦੀ ਸਜ਼ਾ ਸੁਣਾਈ। ਇਸ ਮਾਮਲੇ ਵਿਚ 5 ਹੋਰ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ। ਵਕੀਲਾਂ ਨੇ ਦੱਸਿਆ ਕਿ ਪਿਤਾ ਨੇ ਇਹ ਸਾਬਤ ਕਰਨ ਲਈ ਅਜਿਹਾ ਕੀਤਾ ਸੀ ਉਸ ਦੀ ਪਤਨੀ ਛੋਟੇ ਬੱਚੇ ਦੀ ਦੇਖਭਾਲ ਨਹੀਂ ਕਰ ਸਕਦੀ। 

PunjabKesari

ਜੱਜ ਰੌਬਰਟ ਜਕੇਸ ਨੇ ਕਿਹਾ ਕਿ ਮੂਲ ਰੂਪ ਨਾਲ ਅਫਗਾਨਿਸਤਾਨ ਦੇ ਰਹਿਣ ਵਾਲੇ 40 ਸਾਲਾ ਪਿਤਾ ਨੇ ਬਾਕੀ ਪੰਜ ਸਾਥੀਆਂ ਨੂੰ ਐਸਿਡ ਮੁਹੱਈਆ ਕਰਵਾਇਆ ਅਤੇ ਉਸ ਨੇ ਹਮਲੇ ਦੀ ਸਾਜਿਸ਼ ਰਚੀ। ਦੋਸ਼ੀ ਠਹਿਰਾਏ ਗਏ ਬਾਕੀ ਸਾਥੀਆਂ ਦੇ ਨਾਮ ਐਡਮ ਕੈਚ, ਜਾਨ ਡੂਡੀ, ਨੋਰਬਰਟ ਪੂਲਕੋ, ਜਬਾਰ ਪਕਤੀਆ ਅਤੇ ਸਈਦ ਹੁਸੈਨੀ ਹੈ। ਦੋਸ਼ੀ ਕੈਚ, ਡੂਡੀ ਅਤੇ ਪਕਤੀਆ ਨੂੰ 12 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਜਦਕਿ ਹੁਸੈਨੀ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ। ਇਕ ਸੱਤਵਾਂ ਵਿਅਕਤੀ ਮਾਰਟੀਨਾ ਬਦੀਓਵਾ ਜਿਸ 'ਤੇ ਅਪਰਾਧ ਦਾ ਦੋਸ਼ ਲਗਾਇਆ ਗਿਆ ਸੀ ਉਸ ਨੂੰ ਦੋਸ਼ੀ ਨਹੀਂ ਪਾਇਆ ਗਿਆ। ਵਕੀਲਾਂ ਨੇ ਕਿਹਾ ਕਿ ਪੀੜਤ ਦੀ ਪਛਾਣ ਗੁਪਤ ਰੱਖਣ ਲਈ ਦੋਸ਼ੀ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। 

PunjabKesari

ਦੋਸ਼ੀ ਦੀ ਪਤਨੀ ਉਸ ਨੂੰ ਸਾਲ 2016 ਵਿਚ ਛੱਡ ਕੇ ਚਲੀ ਗਈ ਸੀ। ਉਹ ਆਪਣੇ ਨਾਲ ਤਿੰਨੇ ਬੱਚਿਆਂ ਨੂੰ ਲੈ ਗਈ ਸੀ। ਦੋਸ਼ੀ ਪਿਤਾ ਦਾ ਆਪਣੀ ਪਤਨੀ ਨਾਲ ਬੱਚੇ ਦੀ ਕਸਟਡੀ ਨੂੰ ਲੈ ਕੇ ਝਗੜਾ ਸੀ। ਇਸ ਦੇ ਬਾਅਦ ਉਸ ਨੇ ਬੱਚੇ 'ਤੇ ਹਮਲਾ ਕਰਨ ਲਈ ਇਕ ਵਿਅਕਤੀ ਨੂੰ ਪੈਸੇ ਦਿੱਤੇ। ਹਮਲਾ ਜੁਲਾਈ 2018 ਵਿਚ ਕੀਤਾ ਗਿਆ ਸੀ। 

PunjabKesari

40 ਸਾਲਾ ਪਿਤਾ ਮੱਧ ਇੰਗਲੈਂਡ ਵਿਚ ਵੌਲਵਰਹੈਮਪਟਨ ਵਿਚ ਇਕ ਟੈਕਸੀ ਡਰਾਈਵਰ ਹੈ। ਹਮਲੇ ਸਮੇਂ ਬੱਚਾ ਆਪਣੀ ਮਾਂ ਨਾਲ ਸ਼ਾਪਿੰਗ ਮਾਲ ਵਿਚ ਸੀ। ਬੱਚੇ ਨਾਲ ਉਸ ਦਾ ਭਰਾ ਅਤੇ ਭੈਣ ਵੀ ਸੀ। ਬੱਚੇ ਦੀ ਮਾਂ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਇਹ ਜਾਣ ਦੇ ਬਹੁਤ ਦੁਖੀ ਹੈ ਕਿ ਬੱਚੇ 'ਤੇ ਹਮਲਾ ਉਸ ਦੇ ਪਿਤਾ ਨੇ ਕਰਵਾਇਆ ਪਰ ਉਸ ਨੂੰ ਖੁਸ਼ੀ ਹੈ ਕਿ ਦੋਸ਼ੀ ਨੂੰ ਸਜ਼ਾ ਮਿਲੀ ਹੈ। 

ਬੱਚੇ 'ਤੇ ਹਮਲਾ ਇੰਗਲੈਂਡ ਦੇ ਵੌਰਸੈਸਟਰ ਦੇ ਹੋਮ ਬਾਰਗੇਨਜ਼ ਸਟੋਰ ਵਿਚ ਹੋਇਆ। ਹਮਲੇ ਕਾਰਨ ਬੱਚੇ ਦਾ ਚਿਹਰਾ ਅਤੇ ਬਾਹਵਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਸਨ। ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਮਗਰੋਂ ਉਸ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ।


author

Vandana

Content Editor

Related News