ਪਹਿਲੇ 'ਆਸਟ੍ਰੇਲੀਅਨ ਪੰਜਾਬੀ ਫੈਸਟੀਵਲ' ਸੰਬੰਧੀ ਭਾਈਚਾਰੇ 'ਚ ਉਤਸ਼ਾਹ

10/29/2017 11:05:50 AM

ਬ੍ਰਿਸਬੇਨ, (ਸੁਰਿੰਦਰਪਾਲ ਖੁਰਦ)—ਪੰਜਾਬੀ ਕਲਚਰਲ ਅਤੇ ਸਪੋਰਟਸ ਕੌਂਸਲ ਆਫ਼ ਆਸਟ੍ਰੇਲੀਆ ਵਲੋਂ ਇੱਥੋਂ ਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪਹਿਲਾ ਇੱਕ-ਰੋਜ਼ਾ 'ਆਸਟ੍ਰੇਲੀਅਨ ਪੰਜਾਬੀ ਫੈਸਟੀਵਲ' ਦਾ 29 ਅਕਤੂਬਰ ਦਿਨ ਐਤਵਾਰ ਨੂੰ ਟਿੰਗਲਪਾ ਦੇ ਖੇਡ ਮੈਦਾਨਾਂ ਵਿਖੇ ਆਯੋਜਨ ਕੀਤਾ ਜਾ ਰਿਹਾ ਹੈ। 
ਇਸ ਖੇਡ-ਮੇਲੇ ਦੇ ਪ੍ਰਬੰਧਕੀ ਕਮੇਟੀ 'ਚ ਪਰਮਜੀਤ ਸਰਾਏ ਆਨਰੇਰੀ ਚੇਅਰਮੈਨ, ਰਵਿੰਦਰ ਸਿੰਘ ਜੱਸੜ ਪ੍ਰਧਾਨ, ਮਨਜੀਤ ਬੋਪਾਰਾਏ ਸਕੱਤਰ, ਮੀਤ ਪ੍ਰਧਾਨ ਡਾ. ਪਰਮਜੀਤ ਸਿੰਘ, ਅਵਨਿੰਦਰ ਸਿੰਘ ਲਾਲੀ ਟੂਰਨਾਮੈਂਟ ਮੈਨੇਜਰ, ਮੁਖਤਿਆਰ ਸਿੰਘ ਢਿੱਲੋਂ ਸਵਾਗਤੀ ਕਮੇਟੀ ਚੇਅਰਮੈਨ, ਦੀਪ ਇੰਦਰ ਸਿੰਘ ਖਜ਼ਾਨਚੀ ਅਤੇ ਸਰਬਜੀਤ ਸੋਹੀ ਸ਼ਾਮਲ ਹਨ। ਪ੍ਰਬੰਧਕਾਂ ਅਨੁਸਾਰ ਖੇਡ-ਮੇਲੇ 'ਚ ਕਬੱਡੀ, ਵਾਲੀਵਾਲ, ਫੁੱਟਬਾਲ, ਰੱਸਾ-ਕੱਸੀ ਆਦਿ ਖੇਡਾਂ ਦੇ ਦਿਲ ਖਿੱਚਵੇਂ ਮੁਕਾਬਲੇ ਕਰਵਾਏ ਜਾਣਗੇ । ਇਸ ਦੇ ਨਾਲ ਹੀ ਸੱਭਿਆਚਾਰਕ ਵੰਨਗੀਆਂ ਵਿੱਚ ਗੀਤ-ਸੰਗੀਤ, ਗਿੱਧਾ-ਭੰਗੜਾ,  ਸਾਹਿਤ ਤੇ ਖਾਣ-ਪੀਣ ਆਦਿ ਦੇ ਸਟਾਲ ਵੀ ਹੋਣਗੇ। ਸੰਸਥਾ ਵਲੋਂ ਪੰਜਾਬੀ ਮੀਡੀਆ ਕਾਨਫਰੰਸ ਅਤੇ ਪੰਜਾਬੀ ਲੇਖਕ ਉਤਸਵ ਵੀ ਵਿਸ਼ੇਸ਼ ਤੌਰ 'ਤੇ ਕਰਵਾਇਆ ਜਾ ਰਿਹਾ ਹੈ। ਇਸ ਪ੍ਰਤੀ ਭਾਈਚਾਰੇ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ।


Related News