ਇਟਲੀ 'ਚ ਪੰਜਾਬੀ ਨੌਜਵਾਨਾਂ ਲਈ 'ਰੋਜ਼ਗਾਰ ਸੈਮੀਨਾਰ' ਆਯੋਜਿਤ

01/31/2024 4:12:54 PM

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੀ ਰਾਜਧਾਨੀ ਰੋਮ ਦੇ ਨੇੜਲੇ ਕਸਬਾ ਅਪ੍ਰੀਲੀਆ ਦੇ “ਤਾਜ ਕਲੱਬ, ਵਿਖੇ ਰੋਜ਼ਗਾਰ ਸੈਮੀਨਾਰ ਕਰਵਾਇਆ ਗਿਆ। ਇਸ ਰੋਜ਼ਗਾਰ ਸੈਮੀਨਾਰ ਵਿਚ ਇਕੱਤਤਰ ਹੋਏ ਪੰਜਾਬੀ ਨੌਜਵਾਨਾਂ ਨੂੰ ਆਪਣੇ ਬਿਜ਼ਨੈੱਸ ਅਪਣਾਉਣ ਲਈ ਪ੍ਰੇਰਤ ਕਰਦਿਆਂ ਕੰਵਲਜੀਤ ਸਿੰਘ ਨੇ ਆਖਿਆ ਕਿ ਨੌਜਵਾਨ ਇੰਨਾਂ ਗੋਰੇ ਮਾਲਕਾਂ ਦੀਆਂ ਫੈਕਟਰੀ ਵਿੱਚ ਨੌਕਰੀਆਂ ਕਰਨ ਲਈ ਐਵੇਂ ਭੱਜ ਦੌੜ ਕਰਕੇ ਆਪਣਾ ਸਮਾਂ ਖਰਾਬ ਨਾ ਕਰਨ ਸਗੋਂ ਆਪਣੇ ਤੌਰ 'ਤੇ ਛੋਟੇ-ਛੋਟੇ ਬਿਜ਼ਨੈੱਸ ਸ਼ੁਰੂ ਕਰਕੇ ਦੂਸਰੇ ਲੋਕਾਂ ਲਈ ਰੋਜ਼ਗਾਰ ਦੇ ਰਸਤੇ ਖੋਲ੍ਹਣ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ : ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ 'ਚ ਕਿਸਮਤ ਅਜਮਾਉਣਗੇ 7 ਪੰਜਾਬੀ

ਉਕਤ ਵਿਚਾਰਾਂ ਦੀ ਸਾਂਝ ਪਾਉਂਦਿਆਂ ਉਨ੍ਹਾਂ ਆਖਿਆ ਕਿ ਵਿਦੇਸ਼ੀ ਧਰਤੀ 'ਤੇ ਸਾਨੂੰ ਬਹੁਤ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਪਰ ਇੱਥੇ ਆਕੇ ਵੀ ਉਸਦਾ ਪੂਰਾ ਮੁੱਲ ਨਹੀ ਮੁੜਦਾ ਜਦੋਂ ਇਕ ਮਾਲਕ ਲੱਖਪਤੀ ਬਣ ਜਾਂਦਾ ਹੈ ਤੇ ਨੌਕਰ ਵਾਲਾ ਸਾਰੀ ਉਮਰ ਲਈ ਨੌਕਰ ਬਣਕੇ ਰਹਿ ਜਾਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਤ ਕਰਦਿਆਂ ਆਖਿਆ ਕਿ ਬਾਹਰਲੇ ਦੇਸ਼ਾਂ ਵਿਚ ਸ਼ੁਰੂ ਵਿਚ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਪਰ ਬਿਹਤਰ ਭਵਿੱਖ ਲਈ ਆਪਣੇ ਕੰਮ ਖੋਲ੍ਹਣ ਨੂੰ ਤੱਵਜੋ ਦਿਓ। ਹੁਣ ਸਮਾਂ ਸਮਾਰਟ ਵਰਕ ਕਰਨ ਦਾ ਆ ਰਿਹਾ ਹੈ। ਇਸ ਲਈ ਦੁਨੀਆ ਦੇ ਹਿਸਾਬ ਨਾਲ ਚੱਲਕੇ ਆਪਣੇ ਕੰਮ ਵੱਲ ਧਿਆਨ ਦਿਓ। ਇਸ ਮੌਕੇ ਹੋਰਨਾ ਇਲਾਵਾ ਕਮਲ ਬੁੱਟਰ, ਦਲਜੀਤ ਸਿੰਘ ਸੋਢੀ, ਸੁਖਜਿੰਦਰ ਸਿੰਘ ਕਾਲਰੂ, ਦਲਜੀਤ ਸਿੰਘ ਔਜਲਾ, ਅਮਰਜੀਤ ਸਿੰਘ ,ਜਗਰੂਪ ਸਿੰਘ, ਅੰਗਰੇਜ ਸਿੰਘ ਆਦਿ ਵੀ ਉਚੇਚੇ ਤੌਰ 'ਤੇ ਮੌਜੂਦ ਸਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


Vandana

Content Editor

Related News