ਆਸਟ੍ਰੇਲੀਆ ਦੀ ਯਾਤਰਾ ''ਤੇ ਆਏ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਕੀਤੀ ਇਹ ਅਪੀਲ

05/03/2018 2:33:15 PM

ਸਿਡਨੀ— ਆਸਟ੍ਰੇਲੀਆ ਦੀ ਯਾਤਰਾ 'ਤੇ ਆਏ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਫਰਾਂਸ, ਭਾਰਤ ਅਤੇ ਆਸਟ੍ਰੇਲੀਆ ਦੀ ਨਵੀਂ ਰਣਨੀਤਕ ਸਾਂਝੇਦਾਰੀ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਹ ਗੱਲ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਚੀਨ ਦੀ ਵਧਦੀ ਦਖਲ-ਅੰਦਾਜ਼ੀ ਨੂੰ ਲੈ ਕੇ ਇਸ ਨਾਲ ਨਜਿੱਠਣ ਲਈ ਆਖੀ। 
ਮੈਕਰੋਨ ਨੇ ਇੱਥੇ ਆਸਟ੍ਰੇਲੀਆ ਦੀ ਜਲ ਸੈਨਾ ਨੂੰ ਦਿੱਤੇ ਭਾਸ਼ਣ ਵਿਚ ਕਿਹਾ ਕਿ ਬਰਾਬਰ ਲੋਕਤੰਤਰੀ ਦੇਸ਼ਾਂ ਨੂੰ ਨੇੜਲੇ ਸੰਬੰਧ ਵਿਕਸਿਤ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਖੁਦ ਨੂੰ ਚੀਨ ਦੇ ਸਾਹਮਣੇ ਬਰਾਬਰ ਸਾਂਝੇਦਾਰ ਦੇ ਰੂਪ ਵਿਚ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਇਕਜੁੱਟ ਹੋਣਾ ਹੋਵੇਗਾ। ਫਰਾਂਸ, ਭਾਰਤ ਅਤੇ ਆਸਟ੍ਰੇਲੀਆ ਦੀ ਸਾਂਝੇਦਾਰੀ ਖੇਤਰ ਲਈ ਅਤੇ ਭਾਰਤੀ-ਪ੍ਰਸ਼ਾਂਤ ਖੇਤਰ ਵਿਚ ਸਾਡੇ ਸਾਂਝੇ ਟਿਚਿਆਂ ਨੂੰ ਹਾਸਲ ਕਰਨ ਲਈ ਬਹੁਤ ਮਹੱਤਵਪੂਰਨ ਹੈ।
ਦੱਸਣਯੋਗ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ 1 ਮਈ ਮੰਗਲਵਾਰ ਨੂੰ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਪੁੱਜੇ ਹਨ। ਮੈਕਰੋਨ ਦੇ ਆਸਟ੍ਰੇਲੀਆ ਆਉਣ 'ਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਅਤੇ ਉਨ੍ਹਾਂ ਦੀ ਪਤਨੀ ਲੂਸੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਮੈਕਰੋਨ ਅੱਜ ਭਾਵ ਵੀਰਵਾਰ ਨੂੰ ਆਪਣੇ ਦੇਸ਼ ਪਰਤ ਜਾਣਗੇ। ਇਸ ਦੌਰੇ ਦੌਰਾਨ ਮੈਕਰੋਨ ਨੇ ਟਰਨਬੁੱਲ ਨਾਲ ਦੋ-ਪੱਖੀ ਗੱਲਬਾਤ ਕੀਤੀ, ਜਿਸ ਵਿਚ ਵਪਾਰ ਅਤੇ ਸੁਰੱਖਿਆ ਵਰਗੇ ਮੁੱਦੇ ਸ਼ਾਮਲ ਰਹੇ।


Related News