ਭਾਰਤੀ ਮੂਲ ਦੇ 8 ਅਮਰੀਕੀਆਂ ਨੂੰ ਵੱਖ-ਵੱਖ ਖੇਤਰਾਂ ’ਚ ਸ਼ਾਨਦਾਰ ਕੰਮਾਂ ਲਈ ਕੀਤਾ ਗਿਆ ਸਨਮਾਨਿਤ

10/04/2021 11:25:45 AM

ਵਾਸ਼ਿੰਗਟਨ (ਭਾਸ਼ਾ) : ਭਾਰਤੀ ਮੂਲ ਦੇ ਉੱਘੇ ਅਮਰੀਕੀਆਂ ਨੂੰ ਵਰਜੀਨੀਆ ਸੂਬੇ ਦੇ ‘ਚੈਪਟਰ ਆਫ ਦਿ ਗਲੋਬਲ ਆਰਗੇਨਾਈਜੇਸ਼ਨ ਆਫ ਪੀਪਲ ਆਫ ਇੰਡੀਅਨ ਓਰੀਜਨ’ (ਜੀ.ਓ.ਪੀ.ਆਈ.ਓ.) ਨੇ ਸਮਾਜ ਸੇਵਾ ਖੇਤਰ ਵਿਚ ਸ਼ਾਨਦਾਰ ਕੰਮਾਂ ਲਈ ਐਤਵਾਰ ਨੂੰ ਸਨਮਾਨਿਤਾ ਕੀਤਾ। ਡਾ. ਵੀਕੇ ਰਾਜੂ ਨੂੰ ਮੈਡੀਸਨ ਦੇ ਖੇਤਰ ਵਿਚ ਸ਼ਾਨਦਾਰ ਕੰਮ ਲਈ, ਡਾ. ਵਿਕਰਮ ਰਾਏ ਨੂੰ ਉੱਦਮਤਾ ਦੇ ਖੇਤਰ ਵਿਚ, ਰਾਮ ਬੀ ਗੁਪਤਾ ਨੂੰ ਸਿੱਖਿਆ, ਕੋਰਕ ਰੇ ਨੂੰ ਨਵੀਨਤਾ ਅਤੇ ਖੋਜ ਵਿਚ, ਇੰਦਰਜੀਤ ਐੱਸ ਸਲੂਜਾ ਨੂੰ ਪੱਤਰਕਾਰੀ ਦੇ ਖੇਤਰ ਵਿਚ, ਨੀਲਿਮਾ ਮਹਿਰਾ ਨੂੰ ਮੀਡੀਆ ਵਿਚ, ਵਿਨੀਤਾ ਤਿਵਾਰੀ ਨੂੰ ਕਲਾ ਅਤੇ ਸੱਭਿਆਚਾਰ ਦੇ ਖੇਤਰ ਵਿਚ ਅਤੇ ਜੇਨੇਥਾ ਰੈਡੀ ਨੂੰ ਅਧਿਕਾਰ ਕੰਮਾਂ ਅਤੇ ਪਰਉਪਕਾਰੀ ਕੰਮਾਂ ਵਿਚ ਉਤਮਤਾ ਲਈ ਪੁਰਸਕਾਰ ਪ੍ਰਦਾਨ ਕੀਤੇ ਗਏ।

ਇਹ ਵੀ ਪੜ੍ਹੋ : ਤਾਲਿਬਾਨ ਹਕੂਮਤ ਦੀ ਮਾਰ, ਧੀ ਦੇ ਇਲਾਜ ਲਈ ਅਫ਼ਗਾਨ ਔਰਤ ਨੇ 25 ਹਜ਼ਾਰ 'ਚ ਵੇਚਿਆ ਡੇਢ ਸਾਲਾ ਪੁੱਤਰ

ਜੀ.ਓ.ਪੀ.ਆਈ.ਓ. ਦੀ ਵਰਜੀਨੀਆ ਇਕਾਈ ਦੇ ਪ੍ਰਧਾਨ ਜੈ ਭੰਡਾਰੀ ਨੇ ਸਨਮਾਹ ਸਮਾਰੋਹ ਵਿਚ ਕਿਹਾ, ‘ਭਾਰਤੀ ਅਮਰੀਕੀਆਂ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਆਰਥਿਕ, ਸਾਮਾਜਿਕ, ਸਿੱਖਿਆ ਅਤੇ ਸੱਭਿਆਚਾਰ ਵਰਗੇ ਖੇਤਰਾਂ ਵਿਚ ਮਜ਼ਬੂਤ ਸਬੰਧ ਬਣਾਉਣ ਦੀ ਦਿਸ਼ਾ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।’ ਉਨ੍ਹਾਂ ਕਿਹਾ, ‘ਅੱਜ ਅਸੀਂ 8 ਬਿਹਤਰੀਨ ਲੋਕਾਂ ਨੂੰ ਸਮਮਾਨਿਤ ਕਰ ਰਹੇ ਹਾਂ।’ ਸੰਸਦ ਮੈਂਬਰ ਡੋਨ ਬੇਯੇਰ ਨੇ ਪੁਰਸਕਾਰ ਪ੍ਰਾਪਤ ਲੋਕਾਂ ਨੂੰ ਵਧਾਈ ਦਿੱਤੀ ਅਤੇ ਅਮਰੀਕਾ ਦੇ ਸਮਾਜਿਕ ਆਰਥਿਕ ਵਿਕਾਸ ਵਿਚ ਯੋਗਦਾਨ ਦੇਣ ਲਈ ਭਾਰਤੀ ਅਮਰੀਕੀਆਂ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ : 'ਅਸੀਂ ਵੀ ਮੁਸਲਿਮ ਹਾਂ, ਸਾਡੇ ਤੋਂ ਸਿੱਖੋ ਦੇਸ਼ ਚਲਾਉਣਾ', ਜਾਣੋ ਕਤਰ ਨੇ ਕਿਉਂ ਅਤੇ ਕਿਸ ਦੇਸ਼ ਨੂੰ ਦਿੱਤੀ ਸਲਾਹ

ਇਸ ਮੌਕੇ ’ਤੇ ਭਾਰਤੀ ਮੂਲ ਦੇ ਅਰਮੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਣਮੂਰਤੀ ਨੇ ਇਕ ਸੰਦੇਸ਼ ਵਿਚ ਕਿਹਾ, ‘ਸਾਡੇ ਦੇਸ਼ ਦੀ ਅਰਥ ਵਿਵਸਥਾ, ਮੈਡੀਸਨ, ਵਿਗਿਆਨ ਅਤੇ ਕਲਾ ਦੇ ਖੇਤਰ ਵਿਚ ਭਾਰਤੀ ਮੂਲ ਦੇ ਲੋਕਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਸਨਮਾਨ ਦੇਣ ਅਤੇ ਉਨ੍ਹਾਂ ਦੇ ਬਾਰੇ ਵਿਚ ਜਾਗਰੂਕਤਾ ਵਧਾਉਣ ਦਾ ਤੁਹਾਡਾ ਕੰਮ ਏਕਤਾ ਨੂੰ ਮਜ਼ਬੂਤ ਕਰਦਾ ਹੈ ਅਤੇ ਅਮਰੀਕਾ ਵਿਚ ਭਾਰਤੀ ਭਾਈਚਾਰੇ ਨੂੰ ਹੋਰ ਵੀ ਵੱਡੀਆਂ ਉਪਲਬੱਧੀਆਂ ਹਾਸਲ ਕਰਨ ਲਈ ਪ੍ਰੇਰਿਤ ਕਰਦਾ ਹੈ।’

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


 


cherry

Content Editor

Related News