ਜਹਾਜ਼ ਦੀ ਕਰਵਾਈ ਐਮਰਜੈਂਸੀ ਲੈਂਡਿੰਗ, ਯਾਤਰੀ ਸੁਰੱਖਿਅਤ
Saturday, Mar 09, 2019 - 11:17 PM (IST)

ਨੇਵਾਰਕ (ਏ.ਪੀ.)- ਨਿਊਜਰਸੀ ਦੇ ਹਵਾਈ ਅੱਡੇ 'ਤੇ ਇਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਤੋਂ ਬਾਅਦ ਯਾਤਰੀਆਂ ਨੂੰ ਸਲਾਈਡਸ ਰਾਹੀਂ ਜਹਾਜ਼ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਮੀਡੀਆ ਨੂੰ ਦਿੱਤੀ ਹੈ। ਫੈਡਰਲ ਏਵੀਏਸ਼ਨ ਐਡਮਿੰਸਟ੍ਰੇਸ਼ਨ ਨੇ ਕਿਹਾ ਕਿ ਏਅਰ ਟ੍ਰਾਂਸੈਜ 942 ਮਾਨਟ੍ਰੀਅਲ ਤੋਂ ਫਲੋਰੀਡਾ ਦੇ ਫੋਰਟ ਲਾਊਡਰੇਲ ਦੀ ਉਡਾਣ 'ਤੇ ਸੀ।
ਜਹਾਜ਼ ਦੇ ਕਾਰਗੋ ਵਿਚ ਸੰਭਾਵਿਤ ਅੱਗ ਦੀ ਸੂਚਨਾ 'ਤੇ ਉਸੇ ਸ਼ਨੀਵਾਰ ਸਵੇਰੇ ਸਾਢੇ 8 ਵਜੇ ਨੇਵਾਰਕ ਲਿਬਰਟੀ ਕੌਮਾਂਤਰੀ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਬੋਇੰਗ 737 ਹਵਾਈ ਅੱਡੇ 'ਤੇ ਉਤਰਿਆ ਅਤੇ ਰਨਵੇ 'ਤੇ ਹੀ ਰਿਹਾ ਅਤੇ ਫਾਇਰ ਬ੍ਰਿਗੇਡ ਗੱਡੀਆਂ ਤੁਰੰਤ ਹਰਕਤ ਵਿਚ ਆ ਗਈਆਂ। ਯਾਤਰੀਆਂ ਨੂੰ ਐਮਰਐਂਸੀ ਸਲਾਈਡਸ ਤੋਂ ਬਾਹਰ ਕੱਢਿਆ ਗਿਆ। ਇਸ ਘਟਨਾ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।