ਵਰਜੀਨੀਆ ''ਚ ''ਡੋਰੀਅਨ'' ਕਾਰਨ ਐਮਰਜੰਸੀ ਐਲਾਨ

09/03/2019 2:37:56 PM

ਨਿਊਯਾਰਕ— ਅਮਰੀਕਾ ਦੇ ਵਰਜੀਨੀਆ ਸੂਬੇ 'ਚ ਚੱਕਰਵਾਤੀ ਤੂਫਾਨ 'ਡੋਰੀਅਨ' ਦੇ ਆਉਣ ਦੇ ਮੱਦੇਨਜ਼ਰ ਐਮਰਜੰਸੀ ਦੀ ਸਥਿਤੀ ਐਲਾਨ ਕਰ ਦਿੱਤੀ ਗਈ ਹੈ। ਸੂਬੇ ਦੇ ਗਵਰਨਰ ਰਾਲਫ ਨਾਰਥਨ ਨੇ ਸੋਮਵਾਰ ਦੇਰ ਰਾਤ ਟਵੀਟ ਕੀਤਾ ਕਿ ਮੈਂ ਤੁਫਾਨ ਡੋਰੀਅਨ ਦੇ ਆਉਣ ਤੋਂ ਪਹਿਲਾਂ ਇਸ ਦੇ ਪ੍ਰਭਾਵ 'ਤੇ ਲਗਾਤਾਰ ਨਜ਼ਰ ਬਣਾਏ ਹੋਏ ਹਾਂ। ਵਰਤਮਾਨ 'ਚ ਇਹ ਤੂਫਾਨ ਬਹਾਮਸ 'ਚ ਤਬਾਹੀ ਮਚਾ ਰਿਹਾ ਹੈ। ਬਹਾਮਸ ਦੇ ਪ੍ਰਧਾਨ ਮੰਤਰੀ ਹੁਬਟਰ ਮਿਨਿਸ ਨੇ ਬੀਤੇ ਦਿਨ ਕਿਹਾ ਕਿ ਤੂਫਾਨ ਡੋਰੀਅਨ ਦੇ ਕਾਰਨ ਪੰਜ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।

ਤੂਫਾਨ ਡੋਰੀਅਨ ਮੰਗਲਵਾਰ ਨੂੰ ਅਮਰੀਕਾ ਦੇ ਫਲੋਰਿਡਾ ਸੂਬੇ 'ਚ ਦਸਤਕ ਦੇ ਸਕਦਾ ਹੈ। ਅਮਰੀਕਾ ਦੇ ਚਾਰ ਸੂਬਿਆਂ ਫਲੋਰਿਡਾ, ਨਾਰਥ ਕੈਰੋਲਿਨਾ, ਸਾਊਥ ਕੈਰੋਲੀਨਾ, ਜਾਰਜੀਆ 'ਚ ਵੀ ਤੂਫਾਨ ਦੇ ਮੱਦੇਨਜ਼ਰ ਐਮਰਜੰਸੀ ਦੀ ਸਥਿਤੀ ਐਲਾਨ ਕੀਤੀ ਗਈ ਹੈ।


Baljit Singh

Content Editor

Related News