ਦੂਤਘਰਾਂ ਨੇ ਇਸਲਾਮਾਬਾਦ ''ਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ''ਤੇ ਪ੍ਰਗਟਾਈ ਚਿੰਤਾ

Wednesday, Jun 08, 2022 - 01:03 PM (IST)

ਦੂਤਘਰਾਂ ਨੇ ਇਸਲਾਮਾਬਾਦ ''ਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ''ਤੇ ਪ੍ਰਗਟਾਈ ਚਿੰਤਾ

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੇ ਇਸਲਾਮਾਬਾਦ ਵਿਚ ਕਾਨੂੰਨ ਵਿਵਸਥਾ ਅਤੇ ਅਪਰਾਧ ਦੀ ਸਥਿਤੀ ਨੂੰ ਲੈ ਕੇ ਪੱਛਮੀ ਏਸ਼ੀਆ, ਮੱਧ ਪੂਰਬ ਅਤੇ ਅਫਰੀਕਾ ਦੇ 35 ਦੇਸ਼ਾਂ ਦੇ ਡਿਪਲੋਮੈਟਾਂ ਅਤੇ ਸੁਰੱਖਿਆ ਸਲਾਹਕਾਰਾਂ ਨੇ ਚਿੰਤਾ ਜ਼ਾਹਰ ਕੀਤੀ ਹੈ। ਇੱਥੋਂ ਦੇ ਅਖ਼ਬਾਰ ਡਾਨ ਦੀ ਰਿਪੋਰਟ ਅਨੁਸਾਰ ਇੱਥੋਂ ਦੇ ਦੂਤਘਰਾਂ ਦੇ ਅਮਲੇ ਨੇ ਲਗਾਤਾਰ ਸੜਕੀ ਜਾਮ ਅਤੇ ਰੈੱਡ ਜ਼ੋਨ ਦੇ ਖੇਤਰਾਂ ਵਿੱਚ ਪਾਬੰਦੀਆਂ ਕਾਰਨ ਆਵਾਜਾਈ ਦੀ ਸਮੱਸਿਆ 'ਤੇ ਚਿੰਤਾ ਪ੍ਰਗਟਾਈ ਹੈ। ਰਿਪੋਰਟ ਵਿਚ ਇਕ ਸੁਰੱਖਿਆ ਕਰਮਚਾਰੀ ਦੇ ਹਵਾਲੇ ਨਾਲ ਪੁੱਛਿਆ ਗਿਆ ਹੈ ਕੀ ਮਾਰਗਲਾ ਟ੍ਰੇਲ ਸਮੇਤ ਇਸਲਾਮਾਬਾਦ ਜਾਣ ਲਈ ਸੁਰੱਖਿਅਤ ਹੈ। ਕਿਸੇ ਹੋਰ ਦੇਸ਼ ਦੇ ਦੂਤਘਰ ਦੇ ਕਰਮਚਾਰੀ ਨੇ ਰਾਜਧਾਨੀ ਦੀਆਂ ਸੜਕਾਂ 'ਤੇ ਅਪਰਾਧ ਦੇ ਵਧਣ 'ਤੇ ਚਿੰਤਾ ਪ੍ਰਗਟ ਕੀਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ - ਈਰਾਨ 'ਚ ਯਾਤਰੀ ਰੇਲਗੱਡੀ ਪਟੜੀ ਤੋਂ ਉਤਰੀ, 10 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖ਼ਮੀ

ਪੁਲਸ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਡਿਪਲੋਮੈਟਾਂ ਅਤੇ ਸੁਰੱਖਿਆ ਸਲਾਹਕਾਰਾਂ ਨੇ ਸੁਰੱਖਿਆ ਮਾਮਲਿਆਂ 'ਤੇ ਚਰਚਾ ਕਰਨ ਲਈ ਸੋਮਵਾਰ ਨੂੰ ਰਾਜਧਾਨੀ ਵਿਚ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਅਫਰੀਕੀ ਦੂਤਘਰ ਦੇ ਇੱਕ ਅਧਿਕਾਰੀ ਨੇ ਪੁਲਸ ਨੂੰ ਕਿਸੇ ਵੀ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਸੂਚਿਤ ਕਰਨ ਲਈ ਕਿਹਾ ਤਾਂ ਜੋ ਉਹ ਇਸਦੇ ਅਨੁਸਾਰ ਆਪਣੇ ਕਾਰਜਕ੍ਰਮ ਵਿੱਚ ਸੋਧ ਕਰ ਸਕੇ। ਡਾਨ ਦੀ ਰਿਪੋਰਟ ਮੁਤਾਬਕ ਕੁਝ ਦੂਤਘਰਾਂ ਦੇ ਕਰਮਚਾਰੀਆਂ ਨੇ ਰਾਜਧਾਨੀ 'ਚ ਸੁਰੱਖਿਆ ਸਥਿਤੀ 'ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਉਨ੍ਹਾਂ ਨੂੰ ਪੁਲਸ ਨਾਲ ਦਰਜ ਮਾਮਲਿਆਂ ਦਾ ਡਾਟਾ ਸਾਂਝਾ ਕਰਨ ਅਤੇ ਉਨ੍ਹਾਂ 'ਚ ਪਾਰਦਰਸ਼ੀ ਹੋਣ ਲਈ ਕਿਹਾ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਇਤਿਹਾਸ 'ਚ ਪਹਿਲੀ ਵਾਰ, ਸਿਰਫ 6 ਮਹੀਨੇ 'ਚ ਦਵਾਈ ਨਾਲ ਪੂਰੀ ਤਰ੍ਹਾਂ ਠੀਕ ਹੋਇਆ 'ਕੈਂਸਰ'

 


author

Vandana

Content Editor

Related News