ਫ੍ਰਾਂਸੀਸੀ ਰਾਸ਼ਟਰਪਤੀ ਨੇ ਰਵਾਂਡਾ ਦੇ ਕਤਲੇਆਮ ਦੀ ਲਈ ਜ਼ਿੰਮੇਵਾਰੀ

Thursday, May 27, 2021 - 07:04 PM (IST)

ਕਿਗਾਲੀ (ਭਾਸ਼ਾ): ਰਵਾਂਡਾ ਦੀ ਯਾਤਰਾ 'ਤੇ ਅਹਿਮ ਭਾਸ਼ਣ ਦਿੰਦੇ ਹੋਏ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕਿਹਾ ਕਿ ਮੱਧ ਅਫਰੀਕੀ ਦੇਸ਼ ਵਿਚ 1994 ਦੇ ਕਤਲੇਆਮ ਵਿਚ ਫਰਾਂਸ ਦੀ ਭਾਰੀ ਜ਼ਿੰਮੇਵਾਰੀ ਹੈ। ਫ੍ਰਾਂਸੀਸੀ ਨੇਤਾ ਨੇ ਰਾਜਧਾਨੀ ਕਿਗਾਲੀ ਵਿਚ ਕਤਲੇਆਮ ਸਮਾਰਕ 'ਤੇ ਵੀਰਵਾਰ ਨੂੰ ਕਿਹਾ ਕਿ ਫਰਾਂਸ ਕਤਲੇਆਮ ਵਿਚ ਸਾਥੀ ਨਹੀਂ ਸੀ ਪਰ ਉਸ ਨੇ ਰਵਾਂਡਾ ਦੇ 'ਕਤਲੇਆਮ ਸ਼ਾਸਨ' ਦਾ ਪੱਖ ਲਿਆ ਅਤੇ ਇਸ ਲਈ ਉਸ 'ਤੇ ਭਾਰੀ ਜ਼ਿੰਮੇਵਾਰੀ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਯੂਕੇ: ਪੰਜਾਬੀ ਮੂਲ ਦੇ ਵਿਅਕਤੀ ਨੇ ਕੀਤਾ ਮਾਨਸਿਕ ਤਣਾਅ ਦਾ ਸਾਹਮਣਾ, ਕੰਪਨੀ ਤੋਂ 6.6 ਮਿਲੀਅਨ ਪੌਂਡ ਅਦਾਇਗੀ ਦੀ ਮੰਗ

ਮੈਕਰੋਂ ਨੇ ਕਿਹਾ,''ਫਰਾਂਸ ਦੀ ਰਵਾਂਡਾ ਵਿਚ ਇਕ ਭੂਮਿਕਾ, ਇਕ ਇਤਿਹਾਸ ਅਤੇ ਇਕ ਰਾਜਨੀਤਕ ਜ਼ਿੰਮੇਵਾਰੀ ਹੈ। ਸੱਚ ਜਾਨਣ ਦੇ ਬਾਵਜੂਦ ਲੰਬੇਂ ਸਮੇਂ ਤੱਕ ਚੁੱਪ ਰਹਿ ਕੇ ਰਵਾਂਡਾ ਦੇ ਲੋਕਾਂ ਨੂੰ ਦਿੱਤੇ ਦਰਦ ਨੂੰ ਪਛਾਨਣਾ ਵੀ ਇਕ ਫਰਜ਼ ਹੈ।'' ਉਹਨਾਂ ਨੇ ਕਿਹਾ,''ਜਦੋਂ ਕਤਲੇਆਮ ਸ਼ੁਰੂ ਹੋਇਆ ਤਾਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ 'ਤੇ ਪ੍ਰਤੀਕਿਰਿਆ ਦੇਣ ਲਈ ਤਿੰਨ ਮਹੀਨੇ ਦਾ ਸਮਾਂ ਲੱਗਾ ਅਤੇ ਅਸੀਂ ਸਾਰਿਆਂ ਨੇ ਹਜ਼ਾਰਾਂ ਪੀੜਤਾਂ ਨੂੰ ਬੇਸਹਾਰਾ ਛੱਡ ਦਿੱਤਾ।'' ਉਹਨਾਂ ਨੇ ਕਿਹਾ ਕਿ ਫਰਾਂਸ ਦੀ ਅਸਫਲਤਾ ਕਾਰਨ ਦੋਹਾਂ ਦੇਸ਼ਾਂ ਵਿਚਾਲੇ 27 ਸਾਲ ਤੱਕ ਦੂਰੀਆਂ ਰਹੀਆਂ। ਮੈਕਰੋਂ ਨੇ ਕਿਹਾ ਕਿ ਮੈਨੂੰ ਸਾਡੀ ਜ਼ਿੰਮੇਵਾਰੀ ਲੈਣ ਲਈ ਆਉਣਾ ਪਿਆ। ਫ੍ਰਾਂਸੀਸੀ ਰਾਸ਼ਟਰਪਤੀ ਵੀਰਵਾਰ ਤੜਕੇ ਕਿਗਾਲੀ ਪਹੁੰਚੇ ਅਤੇ ਉਹਨਾਂ ਨੇ ਰਾਸ਼ਟਰਪਤੀ ਰਿਹਾਇਸ਼ ਵਿਚ ਰਾਸ਼ਟਰਪਤੀ ਪੌਲ ਕਗਾਮੇ ਨਾਲ ਮੁਲਾਕਾਤ ਕੀਤੀ।

PunjabKesari


Vandana

Content Editor

Related News