ਮਸਕ ਦੀ ਜ਼ੁਕਰਬਰਗ ਨੂੰ ਚੁਣੌਤੀ, ਕਿਹਾ- ਕਦੇ ਵੀ, ਕਿਤੇ ਵੀ ਫਾਈਟ ਲਈ ਤਿਆਰ

Thursday, Jul 25, 2024 - 07:41 PM (IST)

ਇੰਟਰਨੈਸ਼ਨਲ ਡੈਸਕ : ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਅਤੇ TESLA ਦੇ ਸੀਈਓ ਐਲੋਨ ਮਸਕ ਨੇ ਇੱਕ ਵਾਰ ਫਿਰ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਮਸਕ ਨੇ ਕਿਹਾ ਕਿ ਉਹ ਲੜਾਈ ਲਈ ਤਿਆਰ ਹੈ। ਮਸਕ ਨੇ ਵੀਡੀਓ ਵਿਚ ਕਿਹਾ, ਉਹ ਕਿਤੇ ਵੀ, ਕਿਸੇ ਵੀ ਸਮੇਂ ਅਤੇ ਕਿਸੇ ਵੀ ਨਿਯਮ ਨਾਲ ਲੜਨ ਲਈ ਤਿਆਰ ਹੈ। ਇਸ ਤੋਂ ਬਾਅਦ ਮਾਰਕ ਜ਼ੁਕਰਬਰਗ ਨੇ ਵੀ ਉਨ੍ਹਾਂ ਦੀ ਚੁਣੌਤੀ ਦਾ ਜਵਾਬ ਦਿੱਤਾ।

ਮਾਰਕ ਜ਼ੁਕਰਬਰਗ ਨੇ ਐਲੋਨ ਮਸਕ ਨੂੰ ਥ੍ਰੈਡਸ 'ਤੇ ਜਵਾਬ ਦਿੱਤਾ। ਉਸਨੇ ਕਿਹਾ, ਕੀ ਸਾਨੂੰ ਸੱਚਮੁੱਚ ਇਹ ਦੁਬਾਰਾ ਕਰਨਾ ਚਾਹੀਦਾ ਹੈ? ਹੁਣ ਇਹ ਵੀਡੀਓ ਅਤੇ ਜ਼ੁਕਰਬਰਗ ਦੀ ਪੋਸਟ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਫਾਕਸ ਨਿਊਜ਼ ਨੇ ਐਲੋਨ ਮਸਕ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ। ਆਓ ਜਾਣਦੇ ਹਾਂ ਇਸ ਬਾਰੇ।

ਐਲੋਨ ਮਸਕ ਦਾ ਵੀਡੀਓ ਆਇਆ ਸਾਹਮਣੇ
ਐਲੋਨ ਮਸਕ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਫਾਕਸ ਨਿਊਜ਼ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਐਲੋਨ ਮਸਕ ਸਾਫ ਤੌਰ 'ਤੇ ਕਹਿੰਦੇ ਹੋਏ ਨਜ਼ਰ ਆ ਰਹੇ ਹਨ, ਮੈਂ ਜ਼ੁਕਰਬਰਗ ਨਾਲ, ਕਿਤੇ ਵੀ, ਕਿਸੇ ਵੀ ਸਮੇਂ ਅਤੇ ਕਿਸੇ ਵੀ ਨਿਯਮ ਨਾਲ ਲੜਾਈ ਲਈ ਤਿਆਰ ਹਾਂ। ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਸੀ। ਇਸ ਤੋਂ ਬਾਅਦ ਇਕ ਵਾਰ ਫਿਰ ਤੋਂ ਦੋਹਾਂ ਵਿਚਾਲੇ ਲੜਾਈ ਦੀਆਂ ਖਬਰਾਂ ਆਉਣ ਲੱਗੀਆਂ। ਹਾਲਾਂਕਿ ਇਹ ਵੀਡੀਓ ਕਦੋਂ ਦਾ ਹੈ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਬੀਤੇ ਸਾਲ ਵੀ ਸਾਹਮਣੇ ਆਈ ਸੀ ਜਾਣਕਾਰੀ
ਜੂਨ 2023 ਵਿਚ ਵੀ ਐਲੋਨ ਮਸਕ ਅਤੇ ਮਾਰਕ ਜ਼ੁਕਰਬਰਗ ਵਿਚਕਾਰ ਕੇਜ ਫਾਈਟ ਦੀਆਂ ਖਬਰਾਂ ਆਈਆਂ ਸਨ। ਦੋਵੇਂ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨੂੰ ਚੁਣੌਤੀ ਦਿੰਦੇ ਵੀ ਨਜ਼ਰ ਆਏ। ਹਾਲਾਂਕਿ ਉਹ ਲੜਾਈ ਨਹੀਂ ਹੋਈ। ਹੁਣ ਐਲੋਨ ਮਸਕ ਦੇ ਇਸ ਵੀਡੀਓ ਤੋਂ ਬਾਅਦ ਇਕ ਵਾਰ ਫਿਰ ਦੋਵਾਂ ਵਿਚਾਲੇ ਮੁਕਾਬਲੇ ਦੀ ਚਰਚਾ ਹੈ।

ਮਾਰਕ ਜ਼ੁਕਰਬਰਗ ਦੀ ਜੀਉ ਜਿਤਸੂ 'ਚ ਮਹਾਰਤ
ਪਿਛਲੇ ਸਾਲ ਮਾਰਕ ਜ਼ੁਕਰਬਰਗ ਨੇ ਵੀ ਇੱਕ ਫੋਟੋ ਪੋਸਟ ਕੀਤੀ ਸੀ, ਜੋ ਕਿ ਜੀਊ ਜਿਤਸੂ ਦੇ ਅਭਿਆਸ ਤੋਂ ਬਾਅਦ ਦੀ ਫੋਟੋ ਸੀ। ਜਿਉ ਜਿਤਸੂ ਮਾਰਸ਼ਲ ਆਰਟਸ ਦੀ ਇੱਕ ਕਿਸਮ ਹੈ ਅਤੇ ਜ਼ੁਕਰਬਰਗ ਨੇ ਇਸ ਵਿੱਚ ਮੁਹਾਰਤ ਹਾਸਲ ਕੀਤੀ ਹੈ। ਉਹ ਹਰ ਰੋਜ਼ ਸਵੇਰੇ ਜੀਊ ਜਿਤਸੂ ਦਾ ਅਭਿਆਸ ਕਰਦਾ ਹੈ।


Baljit Singh

Content Editor

Related News