ਐਲੇਨ ਮਸਕ ਦਾ ਨਵਾਂ ਤਜਰਬਾ, ਸਪੇਸਐਕਸ ਨੇ ਪੁਲਾੜ ਕੇਂਦਰ ’ਚ ਭੇਜੀਆਂ ਕੀੜੀਆਂ, ਐਵੋਕਾਡੋ ਤੇ ਰੋਬੋਟ

Monday, Aug 30, 2021 - 11:21 AM (IST)

ਐਲੇਨ ਮਸਕ ਦਾ ਨਵਾਂ ਤਜਰਬਾ, ਸਪੇਸਐਕਸ ਨੇ ਪੁਲਾੜ ਕੇਂਦਰ ’ਚ ਭੇਜੀਆਂ ਕੀੜੀਆਂ, ਐਵੋਕਾਡੋ ਤੇ ਰੋਬੋਟ

ਕੇਪ ਕੇਨਵੇਰਲ (ਭਾਸ਼ਾ) : ਸਪੇਸਐਕਸ ਨੇ ਕੀੜੀਆਂ, ਐਵੋਕਾਡੋ ਅਤੇ ਮਨੁੱਖੀ ਆਕਾਰ ਦੀ ਰੋਬੋਟਿਕ ਬਾਂਹ ਦੀ ਇਕ ਖੇਪ ਐਤਵਾਰ ਨੂੰ ਕੌਮਾਂਤਰੀ ਪੁਲਾੜ ਕੇਂਦਰ ’ਚ ਭੇਜੀ। ਇਨ੍ਹਾਂ ਨੇ ਸੋਮਵਾਰ ਕੇਂਦਰ ਤਕ ਪਹੁੰਚਣਾ ਹੈ, ਜੋ ਇਕ ਦਹਾਕੇ ਅੰਦਰ ਨਾਸਾ ਲਈ ਕੰਪਨੀ ਵਲੋਂ ਭੇਜੀ ਗਈ 23ਵੀਂ ਖੇਪ ਹੈ।

ਫਾਲਕਨ ਰਾਕੇਟ ਨੇ ਨਾਸਾ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਤੜਕੇ ਉਡਾਣ ਭਰੀ। ਡਰੈਗਨ ਕੈਪਸੂਲ (ਪੁਲਾੜ ਵਾਹਨ) ਨੂੰ ਭੇਜਣ ਤੋਂ ਬਾਅਦ ਪਹਿਲੇ ਪੜਾਅ ਦਾ ਬੂਸਟਰ ਸਪੇਸਐਕਸ ਦੇ ਨਵੇਂ ਮਹਾਸਾਗਰੀ ਮੰਚ ‘ਏ ਸ਼ਾਰਟਫਾਲ ਆਫ ਗ੍ਰੇਵਿਟਾਜ਼’ ’ਤੇ ਉਤਰਿਆ। ਸਪੇਸਐਕਸ ਦੇ ਸੰਸਥਾਪਕ ਐਲੇਨ ਮਸਕ ਨੇ ਸਵਰਗੀ ਵਿਗਿਆਨ ਕਥਾ ਲੇਖਕ ਇਆਨ ਬੈਂਕਸ ਤੇ ਉਨ੍ਹਾਂ ਦੀ ਸੱਭਿਅਤਾ ਲੜੀ ਨੂੰ ਸ਼ਰਧਾਂਜਲੀ ਦਿੰਦਿਆਂ ਬੂਸਟਰ-ਰਿਕਵਰੀ ਵਾਹਨਾਂ ਦੇ ਨਾਮਕਰਣ ਦੀ ਆਪਣੀ ਰਵਾਇਤ ਨੂੰ ਜਾਰੀ ਰੱਖਿਆ।

ਇਹ ਵੀ ਪੜ੍ਹੋ: 1 ਸਤੰਬਰ ਤੋਂ ਬਦਲੇਗਾ PF ਦਾ ਇਹ ਨਿਯਮ, ਗ਼ਲਤੀ ਹੋਈ ਤਾਂ ਰੁਕ ਸਕਦੈ EPF ਦਾ ਪੈਸਾ

ਇਹ ਵਾਹਨ 4800 ਪੌਂਡ (2,170 ਕਿ. ਗ੍ਰਾਮ.) ਤੋਂ ਵੱਧ ਸਪਲਾਈ ਤੇ ਤਜਰਬੇ ਸਬੰਧੀ ਸਮੱਗਰੀਆਂ ਅਤੇ ਪੁਲਾੜ ਕੇਂਦਰ ਦੇ 7 ਯਾਤਰੀਆਂ ਲਈ ਨਿੰਬੂ ਤੇ ਆਈਸਕ੍ਰੀਮ ਸਮੇਤ ਤਾਜ਼ਾ ਭੋਜਨ ਵੀ ਲਿਜਾ ਰਿਹਾ ਹੈ। ‘ਗਰਲ ਸਕਾਊਟਸ’ ਕੀੜੀਆਂ, ਨਮਕੀਨ ਝੀਂਗਾ ਤੇ ਬੂਟੇ ਪਰਖ ਵਿਸ਼ਿਆਂ ਦੇ ਰੂਪ ’ਚ ਭੇਜ ਰਹੇ ਹਨ, ਜਦੋਂਕਿ ਵਿਸਕਾਂਸਿਨ-ਮੈਡੀਸਨ ਯੂਨੀਵਰਸਿਟੀ ਦੇ ਵਿਗਿਆਨੀ ਮਾਊਸ-ਈਅਰ ਕ੍ਰੇਸ ਫੂਲ ਦੇ ਬੀਜ ਭੇਜ ਰਹੇ ਹਨ, ਜੋ ਜੈਨੇਟਿਕ ਖੋਜ ਲਈ ਵਰਤੋਂ ’ਚ ਲਿਆਂਦੀ ਜਾਣ ਵਾਲੀ ਇਕ ਛੋਟੇ ਫੁੱਲ ਵਾਲੀ ਬੂਟੀ ਹੈ।

ਇਹ ਵੀ ਪੜ੍ਹੋ: ਚੈੱਕ ਕੱਟਣ ਤੋਂ ਪਹਿਲਾਂ ਜਾਣ ਲਓ RBI ਦਾ ਨਵਾਂ ਨਿਯਮ, ਨਹੀਂ ਤਾਂ ਭੁਗਤਨਾ ਪੈ ਸਕਦਾ ਹੈ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News